ਅਧਿਆਪਕ ਦਿਵਸ ਤੇ ਐਨ. ਐਸ. ਕਿਊ. ਐਫ. ਵੋਕੇਸ਼ਨਲ ਟੀਚਰਜ਼ ਫਰੰਟ, ਪੰਜਾਬ ਨੇ ਦਿੱਤਾ ਡਿਪਟੀ ਕਮਿਸ਼ਨਰ, ਰੂਪਨਗਰ ਨੂੰ ਮੰਗ ਪੱਤਰ

ਅਧਿਆਪਕ ਦਿਵਸ ਤੇ ਐਨ. ਐਸ. ਕਿਊ. ਐਫ. ਵੋਕੇਸ਼ਨਲ ਟੀਚਰਜ਼ ਫਰੰਟ, ਪੰਜਾਬ ਨੇ ਦਿੱਤਾ ਡਿਪਟੀ ਕਮਿਸ਼ਨਰ, ਰੂਪਨਗਰ ਨੂੰ ਮੰਗ ਪੱਤਰ।
ਬੱਚਿਆਂ ਨੂੰ ਹੁਨਰਮੰਦਰ ਬਣਾਉਣ ਵਾਲੇ ਖੁਦ ਹੋ ਰਹੇ ਪ੍ਰਾਈਵੇਟ ਕੰਪਨੀਆਂ ਦੇ ਸ਼ੋਸ਼ਣ ਦਾ ਸ਼ਿਕਾਰ।
ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਪਾਸੇ ਵਿਦਿਆਰਥੀਆਂ ਨੂੰ ਤਕਨੀਕੀ ਸਿੱਖਿਆ ਦੇ ਕੇ ਭਵਿੱਖ ਸਵਾਰਣ ਦੀ ਗੱਲ ਕਰਦੀ ਹੈ। ਦੂਜੇ ਪਾਸੇ ਉਹਨਾਂ ਨੂੰ ਹੁਨਰਬੰਦ ਬਣਾਉਣ ਵਾਲੇ ਅਧਿਆਪਕ ਖੁਦ ਆਪ ਪ੍ਰਾਈਵੇਟ ਅਦਾਰਿਆਂ ਦੇ ਸ਼ਿਕਾਰ ਹਨ ਅਤੇ ਚੰਗੇ ਭਵਿੱਖ ਦਾ ਇੰਤਜ਼ਾਰ ਕਰ ਰਹੇ ਹਨ। 2633 ਐਨ. ਐਸ. ਕਿਊ. ਐਫ. ਵੋਕੇਸ਼ਨਲ ਟੀਚਰਜ਼ ਪਿਛਲੇ 11 ਸਾਲਾਂ ਤੋਂ ਪੰਜਾਬ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪ੍ਰਾਈਵੇਟ ਕੰਪਨੀਆਂ ਦੇ ਹੇਠਾਂ ਕੰਮ ਕਰ ਰਹੇ ਹਨ।
ਸਰਕਾਰ ਬਣਨ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਅਧਿਆਪਕਾਂ ਨਾਲ ਬੈਠ ਕੇ ਪੱਕੇ ਕਰਨ ਦੀ ਗੱਲ ਕਰਦੇ ਰਹੇ ਲੇਕਿਨ ਸਰਕਾਰ ਦੇ 3 ਸਾਲ ਬੀਤਣ ਤੋਂ ਬਾਅਦ ਵੀ ਹਜੇ ਤੱਕ ਪੱਕਾ ਨਹੀਂ ਕਰ ਪਾਈ। ਸਰਕਾਰ ਵੱਲੋਂ ਕੀਤੇ ਗਏ ਸਾਰੇ ਵਾਅਦੇ ਝੂਠੇ ਨਿਕਲੇ, ਅਧਿਆਪਕਾਂ ਵੱਲੋਂ ਕਈ ਵਾਰ ਵਿਭਾਗ ਅਤੇ ਸਿੱਖਿਆ ਮੰਤਰੀ, ਸਬ ਕਮੇਟੀ ਨਾਲ ਬੇਅੰਤ ਮੀਟਿੰਗਾਂ ਕਰਨ ਤੋਂ ਬਾਅਦ ਵੀ ਕੋਈ ਸਿੱਟਾ ਨਹੀਂ ਨਿਕਲਿਆ।
ਅੱਜ ਅਧਿਆਪਕ ਦਿਵਸ ਦੇ ਮੌਕੇ ਐਨ. ਐਸ. ਕਿਊ. ਐਫ. ਵੋਕੇਸ਼ਨਲ ਟੀਚਰਜ਼ ਫਰੰਟ ਵੱਲੋਂ ਰੂਪਨਗਰ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਗਿਆ। ਸਰਕਾਰ ਤੋਂ ਅਧਿਆਪਕਾਂ ਨੂੰ ਜਲਦ ਪੱਕੇ ਕਰਨ ਅਤੇ ਅਧਿਆਪਕਾਂ ਉੱਤੇ ਕੀਤੇ ਝੂਠੇ ਪਰਚੇ ਰੱਦ ਕਰਨ ਦੀ ਮੰਗ ਕੀਤੀ। ਐਨ. ਐਸ. ਕਿਊ. ਐਫ. ਵੋਕੇਸ਼ਨਲ ਟੀਚਰਜ਼ ਫਰੰਟ, ਪੰਜਾਬ ਵੱਲੋਂ ਪੰਜਾਬ ਸਰਕਾਰ ਖਿਲਾਫ ਜੰਮ ਕੇ ਭੜਾਸ ਕੱਢੀ। ਡੈਮੋਕਰੇਟੀਵ ਟੀਚਰਜ਼ ਫਰੰਟ, ਪੰਜਾਬ ਵੱਲੋਂ ਪੁੱਜੇ ਅਧਿਆਪਕਾਂ ਵੱਲੋਂ ਦੱਸਿਆ ਗਿਆ ਕਿ ਧਰਨਿਆਂ ਵਿੱਚੋਂ ਨਿਕਲ ਕੇ ਬਣੀ ਸਰਕਾਰ ਨੂੰ ਹੁਣ ਅਧਿਆਪਕਾਂ ਦੇ ਦਿੱਤੇ ਧਰਨੇ ਹੀ ਬੁਰੇ ਲੱਗਣ ਲੱਗ ਪਏ ਹਨ। ਮੰਗਾਂ ਪੂਰੀਆਂ ਕਰਨ ਦੀ ਥਾਂ ਅਧਿਆਪਕਾਂ ਨਾਲ ਕੁੱਟਮਾਰ ਅਤੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ।
ਅੱਜ ਦੇ ਇਸ ਰੋਸ਼ ਪ੍ਰਦਰਸ਼ਨ ਵਿੱਚ ਭੁਪਿੰਦਰ ਸਿੰਘ (ਜਿਲਾ ਪ੍ਰਧਾਨ, ਸੂਬਾ ਫਰੰਟ ਕਮੇਟੀ ਮੈਂਬਰ), ਰਿਸ਼ੀ ਸੋਨੀ,ਕਰਨੈਲ ਸਿੰਘ, ਸੰਦੀਪ ਕੁਮਾਰ, ਗਿਆਨ ਚੰਦ (ਜਿਲ੍ਹਾ ਪ੍ਰਧਾਨ, ਡੀ. ਟੀ. ਇਫ.), ਬਲਵਿੰਦਰ ਸਿੰਘ (ਜਿਲ੍ਹਾ ਮੀਤ ਪ੍ਰਧਾਨ), ਦੀਪਕ ਵਰਮਾ (ਕਮੇਟੀ ਮੈਂਬਰ) ਮੈਡਮ ਰਾਕੇਸ਼ ਕੌਰ ਮੈਡਮ ਨਰਿੰਦਰ ਕੌਰ ਅਤੇ ਹੋਰ ਅਧਿਆਪਕ ਮੁੱਖ ਰੂਪ ਵਿੱਚ ਮੌਜੂਦ ਰਹੇ।