ਬੰਦ ਕਰੋ

ਜ਼ਿਲ੍ਹੇ ਨੂੰ ਵੋਟ ਪਾਓ – ਸਵੱਛਤਾ ਸਰਵੇਖਣ 2018

ਪ੍ਰਕਾਸ਼ਨ ਦੀ ਮਿਤੀ : 27/08/2018

ਜ਼ਿਲ੍ਹੇ ਨੂੰ ਵੋਟ ਪਾਓ ਪ੍ਰੈਸ ਨੋਟ ਮਿਤੀ 26 ਅਗਸਤ, 2018

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ ।

ਜ਼ਿਲ੍ਹੇ ਨੂੰ ਵੋਟ ਪਾਓ, ਸਵੱਛਤਾ ਸਰਵੇਖਣ ਵਿਚ ਆਪਣਾ ਜ਼ਿਲ੍ਹਾ ਜਿਤਾਓ

ਮੋਬਾਇਲ ਐਪਲੀਕੇਸ਼ਨ ਡਾਊਨਲੋਡ ਕਰਕੇ ਜ਼ਿਲ੍ਹਾ ਵਾਸੀ ਕਰ ਸਕਦੇ ਹਨ ਆਪਣੇ ਜ਼ਿਲ੍ਹੇ ਲਈ ਵੋਟ

ਰੂਪਨਗਰ, 26 ਅਗਸਤ : ਡਿਪਟੀ ਕਮਿਸ਼ਨਰ ਡਾਕਟਰ ਸੁਮੀਤ ਜਾਰੰਗਲ ਨੇ ਜ਼ਿਲ੍ਹਾ ਵਾਸੀਆਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਆਪਣੇ ਜ਼ਿਲ੍ਹੇ ਲਈ ਵੋਟ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਸਵੱਛਤਾ ਸਰਵੇਖਣ ਗ੍ਰਾਮੀਣ 2018 ਕਰਵਾਇਆ ਜਾ ਰਿਹਾ ਹੈ। ਜਿਸ ਤਹਿਤ ਜ਼ਿਲ੍ਹੇ ਦਾ ਕੋਈ ਵੀ ਨਾਗਰਿਕ ਆਪਣਾ ਫੀਡਬੈਕ ਦੇ ਕੇ ਆਪਣੇ ਜ਼ਿਲ੍ਹਾ ਰੂਪਨਗਰ ਨੂੰ ਦੇਸ਼ ਭਰ ਅਤੇ ਸੂਬੇ ਵਿਚੋਂ ਜਿਤਾਉਣ ਵਿੱਚ ਆਪਣਾ ਯੋਗਦਾਨ ਦੇ ਸਕਦਾ ਹੈ।

ਉਨਾਂ ਦੱਸਿਆ ਕਿ ਇਸ ਮੰਤਵ ਲਈ ਕੋਈ ਵੀ ਵਿਅਕਤੀ ਗੁਗਲ ਪਲੇਅ ਸਟੋਰ ਤੋਂ ‘ਸਵੱਛ ਸਰਵੇਖਣ ਗ੍ਰਾਮੀਣ 2018’ ਐਪ ਡਾਊਨਲੋਡ ਕਰਕੇ ਇਸ ਸਰਵੇਖਣ ਵਿੱਚ ਆਪਣਾ ਮੱਤ ਦਰਜ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਐਪ ਡਾਊਨਲੋਡ ਕਰਨ ‘ਤੇ ਐਪ ਵੱਲੋਂ ਕੁਝ ਪ੍ਰਵਾਨਗੀਆਂ ਮੰਗੇ ਜਾਣ ਤੋਂ ਬਾਅਦ ਭਾਸ਼ਾ ਦੀ ਚੋਣ ਦਾ ਲਿੰਕ ਮਿਲੇਗਾ ਜਿਥੋਂ ਆਪਣੀ ਮਨਪਸੰਦ ਭਾਸ਼ਾ ਚੁਣ ਕੇ ਅਗਲੇ ਪੇਜ਼ ‘ਤੇ ਜਾਇਆ ਜਾਂਦਾ ਹੈ। ਜਿਥੋਂ ਦੇਸ਼ ਦੇ ਸਮੂਹ ਰਾਜਾਂ ਦੀ ਸੂਚੀ ਵਿਚੋਂ ਆਪਣਾ ਰਾਜ ‘ਪੰਜਾਬ’ ਚੁਣ ਕੇ ਜ਼ਿਲ੍ਹਾ ‘ਰੂਪਨਗਰ’ ਨੂੰ ਚੁਣੋ ਅਤੇ ਫਿਰ ਜ਼ਿਲ੍ਹੇ ‘ਚ ਸਵੱਛਤਾ ਸਬੰਧੀ ਪੁੱਛੇ ਗਏ ਚਾਰ ਸਵਾਲਾਂ ਦੇ ਜਵਾਬ ਦੇ ਕੇ ਆਪਣੀ ਪ੍ਰਤੀਕ੍ਰਿਆ ਦਰਜ ਕਰਵਾਈ ਜਾ ਸਕਦੀ ਹੈ । ਇਸ ਤੋਂ ਬਾਅਦ ਐਪ ਵੱਲੋਂ ਭਾਗ ਲੈਣ ਵਾਲੇ ਦੀ ਉਮਰ, ਸਿੱਖਿਆ ਅਤੇ ਕੰਮ-ਕਾਜ ਸਬੰਧੀ ਜਾਣਕਾਰੀ ਮੰਗੀ ਜਾਂਦੀ ਹੈ ਜਿਸ ਵਿੱਚ ਸਹੀ ਦੇ ਨਿਸ਼ਾਨ ‘ਤੇ ਟਿਕ ਕਰਕੇ ਆਪਣੀ ਸੂਚਨਾ ਦਰਜ ਕਰਵਾਈ ਜਾ ਸਕਦੀ ਹੈ ਜੋ ਕਿ ਪੂਰੀ ਤਰ੍ਹਾਂ ਗੁਪਤ ਰੱਖੀ ਜਾਂਦੀ ਹੈ।

ਡਾਕਟਰ ਜਾਰੰਗਲ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਇਹ ਮੋਬਾਈਲ ਐਪ ਡਾਊਨਲੋਡ ਕਰਕੇ ਆਪਣੇ ਜ਼ਿਲ੍ਹੇ ਨੂੰ ਇਸ ਮੁਕਾਬਲੇ ਵਿੱਚੋਂ ਜੇਤੂ ਬਣਾਉਣ ਲਈ ਆਪਣੀ ਪ੍ਰਤੀਕ੍ਰਿਆ ਦੇਣ। ਉਨ੍ਹਾਂ ਦੱਸਿਆ ਕਿ ਪੇਂਡੂ ਵਿਕਾਸ ਵਿਭਾਗ ਵੱਲੋਂ ਲਗਾਤਾਰ ਦਿਹਾਤੀ ਖੇਤਰਾਂ ਵਿੱਚ ਸਾਫ਼-ਸਫ਼ਾਈ ਦੇ ਯਤਨ ਹੋ ਰਹੇ ਹਨ ਅਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵੀ ਵੱਖ-ਵੱਖ ਵਿਭਾਗਾਂ ਵੱਲੋਂ ਜ਼ਿਲ੍ਹੇ ਵਿੱਚ ਸਾਫ਼-ਸਫ਼ਾਈ ਲਈ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ।