ਬੰਦ ਕਰੋ

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਓਰੋ ਵਲੋਂ ਯੂ.ਪੀ.ਐਸ.ਸੀ. ਦੀ ਪ੍ਰੀਖਿਆ ਦੇਣ ਦੇ ਚਾਹਵਾਨਾ ਲਈ ਇੱਕ ਵਿਸੇਸ਼ ਵੈਬੀਨਾਰ ਸੈਸ਼ਨ ਕਰਵਾਇਆ ਗਿਆ

ਪ੍ਰਕਾਸ਼ਨ ਦੀ ਮਿਤੀ : 27/09/2021
DBEE Rupnagar conducted webinar to provide guidance to students who are preparing for UPSC exams....

ਜ਼ਿਲ੍ਹਾ ਲੋਕ ਸੰਪਰਕ ਦਫਤਰ, ਰੂਪਨਗਰ

ਰੂਪਨਗਰ, 26 ਸਤੰਬਰ:

ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰੀ, ਆਈ. ਏ. ਐੱਸ. ਵੱਲੋਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ) ਦੇ ਉਨ੍ਹਾਂ ਉਮੀਦਵਾਰਾਂ ਲਈ ਵਿਸ਼ੇਸ਼ ਪਹਿਲਕਦਮੀ ਕੀਤੀ ਗਈ ਹੈ ਜੋ ਯੂ.ਪੀ.ਐਸ.ਸੀ. ਦੀ ਪ੍ਰੀਖਿਆ ਦੇਣਾ ਚਾਹੁੰਦੇ ਹਨ ਅਤੇ ਸਿਵਲ ਸੇਵਾਵਾਂ ਦੀ ਪ੍ਰੀਖਿਆ ਲਈ ਸੇਧ ਦੀ ਜ਼ਰੂਰਤ ਹੈ।

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਓਰੋ ਵਲੋਂ ਇੱਕ ਵਿਸੇਸ਼ ਵੈਬੀਨਾਰ ਸੈਸ਼ਨ ਇਸ ਸਬੰਧੀ ਕਰਵਾਇਆ ਗਿਆ। ਇਸ ਸੈਸ਼ਨ ਦੌਰਾਨ ਡਿਪਟੀ ਕਮਿਸ਼ਨਰ ਨੇ ਯੂ.ਪੀ.ਐਸ.ਸੀ. ਦੀ ਮੁੱਢਲੀ ਪ੍ਰੀਖਿਆ (2021) ਦੇ ਰਹੇ ਉਮੀਦਵਾਰਾਂ ਨਾਲ ਪੇਪਰ ਹੱਲ ਕਰਨ ਸਬੰਧੀ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਮੁੱਢਲੀ ਪ੍ਰੀਖਿਆ `ਚੋਂ ਕੁਆਲੀਫਾਈ ਕਰਨ ਲਈ ਸਮੇਂ ਦੀ ਢੁੱਕਵੀਂ ਵਰਤੋਂ ਕਿਵੇਂ ਅਤੇ ਕਿੰਨੀ ਮਹੱਤਵਪੂਰਨ ਹੈ।

ਵਧੀਕ ਡਿਪਟੀ ਕਮਿਸ਼ਨਰ ਕਮ ਸੀਈਓ ਸ੍ਰੀਮਤੀ ਦੀਪਸ਼ਿਖਾ, ਆਈ. ਏ. ਐੱਸ. ਨੇ ਵੀ ਪ੍ਰੀਖਿਆ ਲਈ ਆਪਣੇ ਸੁਝਾਅ ਸਾਂਝੇ ਕਰਦਿਆਂ ਦੱਸਿਆ ਕਿ ਕਿਵੇਂ ਪੇਪਰ ਹੱਲ ਕਰਨਾ ਹੈ ਅਤੇ ਪੇਪਰ ਹੱਲ ਕਰਨ ਸਮੇਂ ਕਿਹੜੀਆਂ ਮਹੱਤਵਪੂਰਣ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਹੈ।

ਇਸ ਸੈਸਨ ਦੌਰਾਨ ਦੋਵਾਂ ਆਈ.ਏ.ਐਸ ਅਫਸਰਾਂ ਵਲੋਂ ਉਮੀਦਵਾਰਾਂ ਨੂੰ ਪੇਪਰ ਹੱਲ ਕਰਨ ਸਬੰਧੀ ਵਡਮੁੱਲੀ ਜਾਣਕਾਰੀ ਸਾਂਝੀ ਕੀਤੀ।ਇਸ ਮੌਕੇ ਵਿਦਿਆਰਥੀਆਂ ਨੇ ਕੁਝ ਸਵਾਲ ਵੀ ਕੀਤੇ ਤਾਂ ਜੋ ਆਪਣੇ ਇਮਤਿਹਾਨ ਵਧੀਆ ਢੰਗ ਨਾਲ ਤਣਾਅ ਮੁਕਤ ਹੋ ਕੇ ਹੱੱਲ ਕਰ ਸਕਣ।

ਇਸ ਮੌਕੇ ਵਿਦਿਆਰਥੀਆਂ ਨੂੰ ਸਾਰੇ ਅਫਸਰਾਂ ਨੇ ਭਰੋਸਾ ਦਿਵਾਇਆ ਕਿ ਉਹ ਇਨ੍ਹਾਂ ਉਮੀਦਵਾਰਾਂ ਦੇ ਸੰਪਰਕ ਵਿੱਚ ਰਹਿਣਗੇ ਅਤੇ ਇਨ੍ਹਾਂ ਉਮੀਦਵਾਰਾਂ ਨੂੰ ਆਪਣੇ ਹੌਂਸਲੇ ਬੁਲੰਦ ਰੱਖਣ ਲਈ ਪ੍ਰੇਰਿਤ ਕੀਤਾ ਜਾਵੇਗਾ।ਉਮੀਦਵਾਰਾਂ ਨੂੰ ਕਿਤਾਬਾਂ/ਨੋਟਸ ਅਤੇ ਕਰੰਟ ਅਫੇਅਰਜ਼ ਲਈ ਅਖ਼ਬਾਰ ਪੜ੍ਹਨ ਦੀ ਰਣਨੀਤੀ ਬਾਰੇ ਸੇਧ ਦੇਣ ਦੇ ਨਾਲ ਨਾਲ ਉਨ੍ਹਾਂ ਦੀ ਇੱਛਾ ਮੁਤਾਬਕ ਸਾਰੀ ਜਾਣਕਾਰੀ ਦਿੱਤੀ ਜਾਵੇਗੀ।