ਸੰਦੇਸ਼
ਹੋਲਾ-ਮਹੱਲਾ ਦੇ ਇਤਿਹਾਸਕ ਅਤੇ ਪਵਿੱਤਰ ਮੌਕੇ ਨਾਗਰਿਕ ਸੰਵੇਦਨਾ ਦੇ ਵਿਲੱਖਣ ਜੋੜ ਮੇਲੇ ਤੇ ਸੰਸਾਰ ਦੀ ਵਿਵਸਥਾ ਵਿੱਚ ਵਸੀਆਂ ਸਮੁੱਚੀਆਂ ਸੰਗਤਾਂ ਨੂੰ ਮੁਬਾਰਕਾਂ ਪੇਸ਼ ਕਰਦਾ ਹਾਂ। ਸੰਤ ਸਿਪਾਹੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪ੍ਰਚਲਿਤ ਹੋਲਾ-ਮਹੱਲਾ ਅਧਿਆਤਮਿਕ ਵਿਰਾਸਤ, ਵੀਰ ਪਰੰਪਰਾ ਦੀ ਪ੍ਰਦਰਸ਼ਨੀ ਅਤੇ ਮਾਨਵੀ ਸੱਭਿਅਤਾ ਦੀ ਆਜ਼ਾਦ ਵਿਵਸਥਾ ਦਾ ਪ੍ਰਤੀਕ ਹੈ। ਇਹ ਜੋੜ ਮੇਲਾ ਸਾਨੂੰ ਨਿਸ਼ਕਾਮ ਸੇਵਾ, ਸਾਂਝੀਵਾਲਤਾ ਅਤੇ ਸਮਾਜਿਕ ਜ਼ਿੰਮੇਦਾਰੀ ਦੇ ਉੱਚ ਆਦਰਸ਼ਾਂ ਨੂੰ ਜੀਵਨ ਵਿੱਚ ਅਪਣਾਉਣ ਲਈ ਰਸਤਾ ਦੱਸਦਾ ਹੈ।
ਪੰਜਾਬ ਸਰਕਾਰ ਵੱਲੋਂ ਇਸ ਮਹਾਨ ਤਿਉਹਾਰ ਦੇ ਸੁਚੱਜੇ ਅਤੇ ਸੁਰੱਖਿਅਤ ਆਯੋਜਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਆਵਾਜਾਈ, ਸੁਰੱਖਿਆ, ਸਿਹਤ ਸਹੂਲਤਾਂ, ਸਫ਼ਾਈ ਪ੍ਰਬੰਧ ਅਤੇ ਹੋਰ ਲੋੜੀਂਦੀਆਂ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਵਿਭਾਗਾਂ ਵਿਚਕਾਰ ਤਾਲ-ਮੇਲ ਯਕੀਨੀ ਬਣਾਇਆ ਗਿਆ ਹੈ। ਸਰਕਾਰੀ ਮਸ਼ੀਨਰੀ ਪੂਰੀ ਤਰ੍ਹਾਂ ਤਾਇਨਾਤ ਹੈ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਔਕੜ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਤਿਉਹਾਰ ਦੀ ਰਵਾਇਤੀ ਮਰਿਆਦਾ ਦਾ ਪੂਰਾ ਸਤਿਕਾਰ ਬਣਿਆ ਰਹੇ। ਜਿਲ੍ਹਾ ਪ੍ਰਸ਼ਾਸਨ ਰੂਪਨਗਰ ਦੀ ਸਮੁੱਚੀ ਟੀਮ ਇਸ ਸਮਾਗਮ ਦੀ ਮਰਿਆਦਾ ਅਤੇ ਸ਼ਾਨ ਬਰਕਰਾਰ ਰੱਖਣ ਲਈ ਹਰ ਹੀਲੇ ਯਤਨਸ਼ੀਲ ਹੈ।
ਆਓ! ਇਸ ਸ਼ੁਭ ਦਿਹਾੜੇ ‘ਤੇ ਅਸੀਂ ਭਾਈਚਾਰੇ, ਅਨੁਸ਼ਾਸਨ ਅਤੇ ਆਪਸੀ ਸਤਿਕਾਰ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹੋਏ, ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਮਿਲ-ਜੁਲ ਕੇ ਅੱਗੇ ਵਧੀਏ। ਮੈਂ ਸਭ ਨੂੰ ਸੁਰੱਖਿਅਤ ਅਤੇ ਚੜ੍ਹਦੀ ਕਲਾ ਨਾਲ ਭਰਪੂਰ ਹੋਲਾ-ਮਹੱਲਾ ਮਨਾਉਣ ਲਈ ਸੁਭਕਾਮਨਾਵਾਂ ਦਿੰਦਾ ਹੈ।
ਅਦਿੱਤਿਆ ਡੇਚਲਵਾਲ
ਆਈ.ਏ.ਐੱਸ.
ਡਿਪਟੀ ਕਮਿਸ਼ਨਰ, ਰੂਪਨਗਰ
ਵਧੇਰੇ ਜਾਣਕਾਰੀ ਲਈ, ਲਿੰਕ ‘ਤੇ ਕਲਿੱਕ ਕਰੋ / QR ਕੋਡ ਨੂੰ ਸਕੈਨ ਕਰੋ।
ਜਾਂ
