ਹੋਲਾ ਮਹੱਲਾ ਸ੍ਰੀ ਕੀਰਤਪੁਰ ਸਾਹਿਬ ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵਿਭਾਗ ਵੱਲੋਂ 14 ਆਰਜੀ ਡਿਸਪੈਂਸਰੀਆਂ ਦਾ ਕੀਤਾ ਜਾਵੇਗਾ ਪ੍ਰਬੰਧ
ਹੋਲਾ ਮਹੱਲਾ ਸ੍ਰੀ ਕੀਰਤਪੁਰ ਸਾਹਿਬ ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵਿਭਾਗ ਵੱਲੋਂ 14 ਆਰਜੀ ਡਿਸਪੈਂਸਰੀਆਂ ਦਾ ਕੀਤਾ ਜਾਵੇਗਾ ਪ੍ਰਬੰਧ
ਹੋਲਾ ਮਹੱਲਾ ਦੇ ਸੰਬੰਧ ਵਿੱਚ ਸਮੂਹ ਸੀਨੀਅਰ ਮੈਡੀਕਲ ਅਫਸਰ ਅਤੇ ਪ੍ਰੋਗਰਾਮ ਅਫ਼ਸਰਾਂ ਦੀ ਹੋਈ ਮੀਟਿੰਗ
ਰੂਪਨਗਰ, 20 ਜਨਵਰੀ: ਸਿਵਲ ਸਰਜਨ ਡਾ. ਤਰਸੇਮ ਸਿੰਘ ਨੇ ਅੱਜ ਹੋਲਾ ਮਹੱਲਾ ਦੇ ਸੰਬੰਧ ਵਿੱਚ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਅਤੇ ਪ੍ਰੋਗਰਾਮ ਅਫਸਰਾਂ ਦੀ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਸਿਵਲ ਸਰਜਨ ਵੱਲੋਂ ਹੋਲਾ ਮਹੱਲਾ ਦੇ ਦੌਰਾਨ ਜੋ ਆਈ ਸੰਗਤ ਨੂੰ ਮੁਹਈਆ ਕਰਵਾਈਆਂ ਜਾਣ ਵਾਲੀਆਂ ਸਿਹਤ ਸੇਵਾਵਾਂ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਸਿਹਤ ਵਿਭਾਗ ਵੱਲੋਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ 14 ਆਰਜੀ ਡਿਸਪੈਂਸਰੀਆਂ ਦਾ ਪ੍ਰਬੰਧ ਕੀਤਾ ਜਾਵੇਗਾ।
ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਹੋਲਾ-ਮਹੱਲਾ ਦੌਰਾਨ ਆਪਣੀ ਡਿਊਟੀ ਦੇ ਨਾਲ ਨਾਲ ਸੇਵਾ ਦੀ ਭਾਵਨਾ ਨਾਲ ਕੰਮ ਕੀਤਾ ਜਾਵੇ। ਹੋਲਾ ਮਹੱਲਾ ਦੌਰਾਨ ਜੋ ਆਰਜੀ ਡਿਸਪੈਂਸਰੀਆਂ ਬਣਾਈਆਂ ਜਾਣੀਆਂ ਹਨ ਉਹਨਾਂ ਵਿੱਚ ਦਵਾਈਆਂ ਦਾ ਪੁਖਤਾ ਪ੍ਰਬੰਧ ਕੀਤਾ ਜਾਵੇ ਅਤੇ ਐਂਬੂਲੈਂਸਾਂ ਦਾ ਵੀ ਪ੍ਰਬੰਧ ਕੀਤਾ ਜਾਵੇ।
ਸ਼੍ਰੀ ਅਨੰਦਪੁਰ ਸਾਹਿਬ ਅਧੀਨ ਪੈਂਦੀਆਂ ਆਰਜੀ ਡਿਸਪੈਂਸਰੀਆਂ ਦੀ ਦੇਖ ਰੇਖ ਦਾ ਕੰਮ ਅਤੇ ਵੀ.ਆਈ.ਪੀ ਦੀ ਆਮਦ ਤੇ ਮੈਡੀਕਲ ਟੀਮਾਂ ਲਈ ਲੋੜੀਦੀਆ ਦਵਾਈਆਂ ਅਤੇ ਸਾਜੋ ਸਮਾਨ ਦਾ ਪ੍ਰਬੰਧ ਸੀਨੀਅਰ ਮੈਡੀਕਲ ਅਫਸਰ ਇੰ. ਐਸ.ਡੀ.ਐਚ. ਸ੍ਰੀ ਅਨੰਦਪੁਰ ਸਾਹਿਬ ਕਰਨਗੇ।
ਸਿਵਲ ਸਰਜਨ ਨੇ ਜ਼ਿਲ੍ਹਾ ਸਿਹਤ ਅਫਸਰ-ਕਮ-ਮੇਲਾ ਅਫਸਰ ਨੂੰ ਨਿਰਦੇਸ਼ ਦਿੱਤੇ ਕਿ ਫੂਡ ਦੇ ਸੈਂਪਲਾਂ ਸਬੰਧੀ ਆਪਣੀ ਟੀਮ ਨਾਲ ਅਤੇ ਬਾਹਰਲੇ ਜ਼ਿਲ੍ਹਿਆਂ ਦੀ ਫੂਡ ਟੀਮਾਂ ਨਾਲ ਮਿਲ ਕੇ ਰੋਜਾਨਾ ਮੇਲੇ ਵਿੱਚ ਲੱਗੇ ਖਾਣ ਪੀਣ ਦੀਆਂ ਦੁਕਾਨਾਂ ਦੀ ਸੈਂਪਲਿੰਗ ਕੀਤੀ ਜਾਵੇ ਅਤੇ ਰੋਜ਼ਾਨਾ ਰਿਪੋਰਟ ਕੀਤੀ ਜਾਵੇ।
ਹੋਲੇ ਮਹੱਲੇ ਦੇ ਖੇਤਰ ਨੂੰ ਵੱਖ-ਵੱਖ ਸੈਕਟਰਾਂ ਵਿੱਚ ਵੰਡਦੇ ਹੋਏ ਹਰੇਕ ਖੇਤਰ ਅੰਦਰ ਹੈਲਥ ਸੁਪਰਵਾਈਜ਼ਰ ਅਤੇ ਹੈਲਥ ਵਰਕਰਾਂ ਵੱਲੋਂ ਪੀਣ ਵਾਲੇ ਪਾਣੀ ਦੀ ਕਲੋਰੀਨੇਸ਼ਨ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਸਾਫ ਪੀਣ ਯੋਗ ਪਾਣੀ ਮੁਹਈਆ ਹੋ ਸਕੇ।
ਇਸ ਮੀਟਿੰਗ ਵਿੱਚ ਸਹਾਇਕ ਸਿਵਲ ਸਰਜਨ ਰੂਪਨਗਰ ਜ਼ਿਲ੍ਹਾ ਸਿਹਤ ਅਫਸਰ ਕਮ- ਮੇਲਾ ਅਫਸਰ ਸਹਾਇਕ ਮੇਲਾ ਅਫਸਰ ਡਾ.ਵਿਕਰਾਂਤ ਸਰੋਆ ਡੈਂਟਲ ਸਰਜਨ ਐਸ.ਡੀ.ਐਚ. ਨੰਗਲ, ਨੋਡਲ ਅਫਸਰ ਡਾ.ਅਨੰਦ ਘਈ ਸੀਨੀਅਰ ਮੈਡੀਕਲ ਅਫਸਰ ਐਸ.ਡੀ.ਐਚ ਸ੍ਰੀ ਅਨੰਦਪੁਰ ਸਾਹਿਬ, ਸੀਨੀਅਰ ਮੈਡੀਕਲ ਅਫਸਰ ਇਂ. (ਕਾਰਜਕਾਰੀ) ਸੀ.ਐਚ.ਸੀ ਨੂਰਪੁਰ ਬੇਦੀ ਡਾ.ਜਗਦੀਪ ਸਿੰਘ, ਸੀਨੀਅਰ ਮੈਡੀਕਲ ਅਫਸਰ ਇਂ ਪੀ.ਐਚ.ਸੀ. ਕੀਰਤਪੁਰ ਸਾਹਿਬ ਡਾ.ਜੰਗਜੀਤ, ਸੀਨੀਅਰ ਮੈਡੀਕਲ ਅਫਸਰ ਇਂ ਸੀ.ਐਚ.ਸੀ. ਭਰਤਗੜ੍ਹ ਡਾ.ਅਨੰਦ ਘਈ, ਡਰੱਗ ਕੰਟਰੋਲਰ ਅਫਸਰ ਰੂਪਨਗਰ ਸ਼੍ਰੀਮਤੀ ਹਰਪ੍ਰੀਤ ਕੌਰ, ਜ਼ਿਲ੍ਹਾ ਫਾਰਮੇਸੀ ਅਫਸਰ ਰੂਪਨਗਰ ਸ. ਜਰਨੈਲ ਸਿੰਘ, ਸੀਨੀਅਰ ਸਹਾਇਕ ਲੇਖਾ ਸ਼ਾਖਾ ਰੂਪਨਗਰ ਸ਼੍ਰੀ ਰਾਜੇਸ ਕੁਮਾਰ, ਅਕਾਉਂਟ ਅਫਸਰ, ਐਨ.ਐਚ.ਐਮ. ਰੂਪਨਗਰ ਸ. ਮਨਜਿੰਦਰ ਸਿੰਘ, ਹੈਲਥ ਇੰਸਪੈਕਟਰ ਦਫਤਰ ਸਿਵਲ ਸਰਜਨ ਰੂਪਨਗਰ ਸ. ਰਣਜੀਤ ਸਿੰਘ, ਹੈਲਥ ਇੰਸਪੈਕਟਰ ਦਫਤਰ ਸਿਵਲ ਸਰਜਨ ਰੂਪਨਗਰ ਸ. ਲਖਵੀਰ ਸਿੰਘ, ਹੈਲਥ ਇੰਸਪੈਕਟਰ ਸਟੋਰ ਕੀਪਰ ਸ਼੍ਰੀ ਬਲਵੰਤ ਰਾਏ ਹਾਜ਼ਰ ਹੋਏ।