ਬੰਦ ਕਰੋ

ਹੋਟਲ, ਢਾਬੇ, ਸਰਾਵਾਂ, ਰੈਸਟੋਰੈਂਟ ‘ਚ ਠਹਿਰਨ ਵਾਲੇ ਵਿਅਕਤੀਆਂ ਦੇ ਪੰਜ ਪਛਾਣ ਪੱਤਰ ਲੈਣ ਦੀ ਹਦਾਇਤ

ਪ੍ਰਕਾਸ਼ਨ ਦੀ ਮਿਤੀ : 24/12/2025
Placement camp at District Employment and Business Bureau Rupnagar today

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਹੋਟਲ, ਢਾਬੇ, ਸਰਾਵਾਂ, ਰੈਸਟੋਰੈਂਟ ‘ਚ ਠਹਿਰਨ ਵਾਲੇ ਵਿਅਕਤੀਆਂ ਦੇ ਪੰਜ ਪਛਾਣ ਪੱਤਰ ਲੈਣ ਦੀ ਹਦਾਇਤ

ਰੂਪਨਗਰ, 24 ਦਸੰਬਰ: ਹੋਟਲ, ਢਾਬੇ, ਸਰਾਵਾਂ, ਰੈਸਟੋਰੈਟ ਵਿਚ ਠਹਿਰਨ ਵਾਲੇ ਵਿਅਕਤੀਆਂ ਦੀ ਸੂਚਨਾ ਨਾ ਰੱਖਣ ਦਾ ਨੋਟਿਸ ਲੈਂਦਿਆਂ ਵਧੀਕ ਜ਼ਿਲ੍ਹਾ ਮੈਜਿਸਟਰੇਟ ਸ਼੍ਰੀ ਅਵਿਕੇਸ਼ ਗੁਪਤਾ ਵਲੋਂ ਧਾਰਾ 163 ਸੀ.ਆਰ.ਪੀ.ਸੀ. ਤਹਿਤ ਸਬੰਧਤ ਅਦਾਰਿਆਂ ਦੇ ਮਾਲਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਹੁਣ ਹਰ ਵਿਅਕਤੀ ਤੋਂ ਪੰਜ ਪ੍ਰਕਾਰ ਦੇ ਪਛਾਣ ਪੱਤਰ ਹਾਸਲ ਕਰਨਗੇ ਅਤੇ ਇਸ ਰਿਕਾਰਡ ਸਬੰਧੀ ਇਕ ਰਜਿਸਟਰ ਲਗਾਉਣਗੇ ਤਾਂ ਜੋ ਜ਼ਿਲ੍ਹੇ ਵਿਚ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।

ਸ਼੍ਰੀ ਅਵਿਕੇਸ਼ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਰਾਰਤੀ ਅਨਸਰ ਅਜਿਹੀਆਂ ਥਾਵਾਂ ਤੇ ਕਿਸੇ ਵੀ ਅਣ-ਸੁਖਾਵੀਂ ਘਟਨਾ ਨੂੰ ਅੰਜਾਮ ਦੇਣ ਦੇ ਮਕਸਦ ਲਈ ਠਹਿਰਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਥਾਂਵਾਂ ਤੇ ਠਹਿਰਨ ਵਾਲੇ ਵਿਅਕਤੀਆਂ ਬਾਰੇ ਰਜਿਸਟਰ ਲਗਾਉਣਗੇ ਅਤੇ ਉਸ ਵਿਅਕਤੀ ਪਾਸੋਂ ਪੰਜ ਪ੍ਰਕਾਰ ਦੇ ਪਛਾਣ ਪੱਤਰ ਜਿਵੇਂ ਕਿ ਪਾਸਪੋਰਟ, ਡਰਾਇਵਿੰਗ ਲਾਇਸੰਸ, ਭਾਰਤ ਸਰਕਾਰ/ਰਾਜ ਸਰਕਾਰ/ਪੀਐਸ/ਪਬਲਿਕ ਲਿਮ. ਕੰਪਨੀਆਂ ਦੇ ਕਰਮਚਾਰੀਆਂ ਨੂੰ ਜਾਰੀ ਕੀਤਾ ਗਿਆ ਸਰਵਿਸ ਪਛਾਣ ਪੱਤਰ ਸਮੇਤ ਫੋਟੋਗ੍ਰਾਫ/ਬੈਂਕ/ਪੋਸਟ ਆਫਿਸ ਵਲੋਂ ਜਾਰੀ ਕੀਤੀ ਪਾਸਬੁੱਕ ਸਮੇਤ ਫੋਟੋਗ੍ਰਾਫ/ਪੈਨਕਾਰਡ, ਰਜਿਸਟਰ ਜਨਰਲ ਆਫ ਇੰਡੀਆ ਵਲੋਂ ਜਾਰੀ ਕੀਤਾ ਸਮਾਰਟ ਕਾਰਡ, ਮਗਨਰੇਗਾ ਸਕੀਮ ਤਹਿਤ ਜਾਰੀ ਜ਼ੋਬ ਕਾਰਡ, ਮਨਿਸਟਰੀ ਆਫ ਲੇਬਰ ਸਕੀਮ ਅਧੀਨ ਜਾਰੀ ਕੀਤਾ ਗਿਆ ਹੈਲਥ ਇੰਸੋਰੈਂਸ਼ ਸਮਾਰਟ ਕਾਰਡ, ਪੈਨਸ਼ਨ ਕਾਗਜਾਤ ਸਮੇਤ ਫੋਟੋਗ੍ਰਾਫ, ਐਮਪੀਜ਼/ਐਮਐਲਏ/ਐਮਐਲਸੀਜ਼ ਨੂੰ ਜਾਰੀ ਅਫਸਰ ਕਾਰਡ ਅਤੇ ਅਧਾਰ ਕਾਰਡ ਹੈ।

ਉਨ੍ਹਾਂ ਦੱਸਿਆ ਕਿ ਇਹ ਹੁਕਮ 24 ਦਸੰਬਰ 2025 ਤੋਂ 23 ਫਰਵਰੀ 2026 ਤੱਕ ਲਾਗੂ ਰਹਿਣਗੇ।