ਸ੍ਰੀ ਦਸਮੇਸ਼ ਮਾਰਸ਼ਲ ਆਰਟਸ ਅਕੈਡਮੀ ਵਿਖੇ ਬਲਾਕ ਪੱਧਰੀ ਖੇਡਾਂ ਦੀ ਹੋਈ ਸੁਰੂਆਤ

ਸ੍ਰੀ ਦਸਮੇਸ਼ ਮਾਰਸ਼ਲ ਆਰਟਸ ਅਕੈਡਮੀ ਵਿਖੇ ਬਲਾਕ ਪੱਧਰੀ ਖੇਡਾਂ ਦੀ ਹੋਈ ਸੁਰੂਆਤ
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਸ੍ਰੀ ਦਸਮੇਸ਼ ਮਾਰਸ਼ਲ ਆਰਟਸ ਅਕੈਡਮੀ ਵਿਖੇ ਬਲਾਕ ਪੱਧਰੀ ਖੇਡਾਂ ਦੀ ਹੋਈ ਸੁਰੂਆਤ
ਖਿਡਾਰੀ ਸਾਡੇ ਦੇਸ਼ ਤੇ ਕੌਮ ਦੇ ਕੀਮਤੀ ਹੀਰੇ ਹਨ-ਮਨੀਸ਼ਾ ਰਾਣਾ
ਖੇਡਾਂ ਵਿਦਿਆਰਥੀਆ ਦੇ ਜੀਵਨ ਦੀ ਸਫਲਤਾ ਵਿਚ ਨਿਭਾਉਂਦੀਆਂ ਨੇ ਅਹਿਮ ਕਿਰਦਾਰ-ਕਿਰਨ ਸ਼ਰਮਾ
ਸ਼੍ਰੀ ਅਨੰਦਪੁਰ ਸਾਹਿਬ 01 ਸਤੰਬਰ 2022
ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਖੇਡਾਂ ਨੂੰ ਹੁਲਾਰਾ ਦੇਣ ਅਤੇ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜ੍ਹਨ ਲਈ ਨਵੇਂ ਉੱਧਮ ਕੀਤੇ ਜਾ ਰਹੇ ਹਨ। ਖੇਡਾਂ ਵਿਦਿਆਰਥੀ ਜੀਵਨ ਵਿੱਚ ਅਕਾਦਮਿਕ ਪੜ੍ਹਾਈ ਦੇ ਨਾਲ-ਨਾਲ ਸੱਭਿਆਚਾਰਕ, ਖੇਡ ਸਰਗਰਮੀਆਂ ਵਿੱਚ ਮਹੱਤਵਪੂਰਨ ਸਥਾਨ ਅਤੇ ਅਹਿਮ ਕਿਰਦਾਰ ਨਿਭਾਉਂਦੀਆਂ ਹਨ। ਖਿਡਾਰੀ ਸਾਡੇ ਦੇਸ਼ ਦੇ ਕੀਮਤੀ ਹੀਰੇ ਹਨ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾਂ ਮਨੀਸ਼ਾ ਰਾਣਾ ਆਈ.ਏ.ਐਸ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਅਨੰਦਪੁਰ ਸਾਹਿਬ ਨੇ ਬਲਾਕ ਪੱਧਰੀ “ਖੇਡਾਂ ਵਤਨ ਪੰਜਾਬ ਦੀਆਂ 2022” ਦੀ ਸ਼ੁਰੂਆਤ ਕਰਨ ਸਮੇ ਕੀਤਾ। ਬਲਾਕ ਪੱਧਰ ਦੀਆ ਇਹ ਖੇਡਾਂ ਸ੍ਰੀ ਦਸਮੇਸ ਮਾਰਸਲ ਆਰਟਸ ਐਂਡ ਸਪੋਰਟਸ ਅਕੈਡਮੀ ਵਿਖੇ 1 ਤੋ 7 ਸਤੰਬਰ ਤੱਕ ਹੋ ਰਹੀਆਂ ਹਨ। ਉਦਘਾਟਨ ਸਮਾਰੋਹ ਵਿਚ ਉਪ ਮੰਡਲ ਮੈਜਿਸਟ੍ਰੇਟ ਨੰਗਲ ਕਿਰਨ ਸ਼ਰਮਾ ਨੇ ਵੀ ਵਿਸੇਸ ਤੌਰ ਤੇ ਸ਼ਿਰਕਤ ਕੀਤੀ।
ਇਸ ਮੌਕੇ ਐਸ.ਡੀ.ਐਮ ਮਨੀਸ਼ਾ ਰਾਣਾ ਨੇ ਦੱਸਿਆ ਕਿ ਖੇਡਾਂ ਵਿਦਿਆਰਥੀਆਂ ਅੰਦਰ ਨੈਤਿਕ ਗੁਣਾਂ, ਸਹਿਣਸ਼ੀਲਤਾ, ਅਨੁਸ਼ਾਸਨ, ਸਦਾਚਾਰ, ਜਿੱਤਣ ਦੀ ਤਾਂਘ, ਆਪਸੀ ਪ੍ਰੇਮ-ਪਿਆਰ, ਇਕਜੁੱਟਤਾ, ਸਬਰ ਆਦਿ ਕੁੱਟ-ਕੁੱਟ ਕੇ ਭਰਦੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਖਿਡਾਰੀ ਆਪਣੀ ਖੇਡ ਜ਼ਰੀਏ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਜਿੱਤ ਦੇ ਝੰਡੇ ਗੱਡਦੇ ਹਨ ਤਾਂ ਸਮੁੱਚੇ ਦੇਸ਼-ਵਾਸੀਆਂ ਦਾ ਸੀਨਾ ਚੌੜਾ ਹੋ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਸ੍ਰੀ ਅਨੰਦਪੁਰ ਸਾਹਿਬ ਦੀ ਇਤਿਹਾਸਕ ਤੇ ਪਵਿੱਤਰ ਧਰਤੀ ਤੇ ਬਲਾਕ ਪੱਧਰ ਦੀਆਂ ਖੇਡਾਂ ਦੀ ਸੁਰੂਆਤ ਕਰਨ ਸਮੇਂ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸੈਕੜੇ ਵਿਦਿਆਰਥੀ ਖੇਡਾਂ ਵਿਚ ਭਾਗ ਲੈ ਰਹੇ ਹਨ। ਪੰਜਾਬ ਸਰਕਾਰ ਨੇ ਹਰ ਉਮਰ ਵਰਗ ਦੇ ਲੋਕਾਂ ਲਈ ਖੇਡਾਂ ਦਾ ਆਯੋਜਨ ਕਰਵਾ ਕੇ ਸੂਬੇ ਦੇ ਲੋਕਾਂ ਦਾ ਰੁੱਖ ਖੇਡ ਮੈਦਾਨਾਂ ਵੱਲ ਮੋੜ ਦਿੱਤਾ ਹੈ।
ਐਸ.ਡੀ.ਐਮ ਨੰਗਲ ਕਿਰਨ ਸ਼ਰਮਾ ਨੇ ਕਿਹਾ ਕਿ ਖੇਡਾਂ ਵਿਦਿਆਰਥੀਆ ਦੇ ਜੀਵਨ ਦੀ ਸਫਲਤਾ ਵਿਚ ਅਹਿਮ ਕਿਰਦਾਰ ਨਿਭਾਉਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਖਿਡਾਰੀਆਂ ਦੇ ਨਾਲ ਨਾਲ ਉਨ੍ਹਾਂ ਦੇ ਕੋਚ ਵੀ ਵਧਾਈ ਦੇ ਪਾਤਰ ਹਨ, ਜੋ ਇਨ੍ਹਾਂ ਖਿਡਾਰੀਆਂ ਨੂੰ ਵੱਖ ਵੱਖ ਮੁਕਾਬਲਿਆ ਲਈ ਤਿਆਰ ਕਰਦੇ ਹਨ। ਐਸ.ਡੀ.ਐਮ ਨੇ ਕਿਹਾ ਕਿ ਪੰਜਾਬ ਨੇ ਖੇਡਾਂ ਵਿਚ ਦੇਸ਼ ਨੂੰ ਦਾਰਾ ਸਿੰਘ, ਪ੍ਰਗਟ ਸਿੰਘ, ਮਿਲਖਾ ਸਿੰਘ ਵਰਗੇ ਖਿਡਾਰੀ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਹਰ ਪਿੰਡ ਤੇ ਸ਼ਹਿਰ ਵਿਚ ਖੇਡ ਮੈਦਾਨਾ ਵਿਚ ਅੱਜ ਰੋਣਕਾਂ ਲੱਗ ਗਈਆਂ ਹਨ। ਹਰ ਉਮਰ ਵਰਗ ਵਿਚ ਭਾਰੀ ਉਤਸ਼ਾਹ ਹੈ। ਖੇਡਾਂ ਸਾਨੂੰ ਭਾਈਚਾਰਕ ਸਾਝ ਅਤੇ ਸਹਿਨਸੀ਼ਲਤਾ ਦਾ ਮਾਰਗ ਦਰਸਾਉਦੀਆਂ ਹਨ। ਉਨ੍ਹਾਂ ਕਿਹਾ ਕਿ ਤੰਦਰੁਸਤ ਸਰੀਰ ਵਿਚ ਤੰਦਰੁਸਤ ਦਿਮਾਗ ਦਾ ਵਾਸ ਹੈ, ਇਸ ਲਈ ਖੇਡਾਂ ਵਿਚ ਵੀ ਹਰ ਕਿਸੇ ਨੂੰ ਰੁਚੀ ਦਿਖਾਉਣੀ ਚਾਹੀਦੀ ਹੈ।
ਬਲਾਕ ਪੱਧਰੀ ਖੇਡਾਂ ਦੇ ਪਹਿਲੇ ਦਿਨ ਕਬੱਡੀ (ਨੈਸ਼ਨਲ ਤੇ ਸਰਕਲ ਸਟਾਈਲ), ਵਾਲੀਬਾਲ, ਖੋ-ਖੋ, ਰੱਸਾ ਕੱਸੀ, ਫੁੱਟਬਾਲ ਅਤੇ ਐਥਲੈਟਿਕਸ ਦੇ ਮੁਕਾਬਲੇ ਹੋਏ। ਇਨ੍ਹਾਂ ਮੁਕਾਬਲਿਆ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਮੰਚ ਸੰਚਾਲਨ ਰਾਜ ਘਈ ਨੇ ਕੀਤਾ।
ਇਸ ਮੌਕੇ ਅਮ੍ਰਿਤਵੀਰ ਸਿੰਘ ਤਹਿਸੀਲਦਾਰ ਸ੍ਰੀ ਅਨੰਦਪੁਰ ਸਾਹਿਬ, ਹਰਸਿਮਰਨ ਸਿੰਘ ਤਹਿਸੀਲਦਾਰ ਨੰਗਲ, ਵਿਵੇਕ ਨਿਰਮੋਹੀ ਨਾਇਬ ਤਹਿਸੀਲਦਾਰ, ਬੀ.ਡੀ.ਪੀ.ਓ ਈਸ਼ਾਨ ਚੋਧਰੀ, ਜਿਲ੍ਹਾ ਖੇਡ ਅਫਸਰ ਰੁਪੇਸ ਕੁਮਾਰ ਬੇਗੜਾ, ਡੀ.ਐਮ ਸਪੋਰਟਸ ਸ.ਬਲਜਿੰਦਰ ਸਿੰਘ, ਉਪ ਜਿਲ੍ਹਾ ਸਿੱਖਿਆ ਅਫਸਰ ਸੁਰਿੰਦਰਪਾਲ ਸਿੰਘ, ਹਰਕੀਰਤ ਸਿੰਘ ਮਿਨਹਾਸ, ਕੋਚ ਅਮਰਜੀਤ ਸਿੰਘ, ਗੁਰਜੀਤ ਕੌਰ, ਦਰਪੇਸ਼ ਸਿੰਘ, ਕ੍ਰਾਤੀਪਾਲ ਸਿੰਘ, ਹਰਪਾਲ ਸਿੰਘ, ਮਨਿੰਦਰ ਰਾਣਾ,ਕੁਲਦੀਪ ਪ੍ਰਮਾਰ, ਇਕਬਾਲ ਸਿੰਘ, ਅਸ਼ੋਕ ਰਾਣਾ, ਰਚਨ ਕੌਰ, ਸੁਮਨ ਚਾਦਲਾ, ਨੀਲਮ ਰਾਣੀ, ਸ਼ਮਸ਼ੇਰ ਸਿੰਘ, ਸਤੀਸ਼ ਸ਼ਰਮਾ, ਗੁਰਪ੍ਰੀਤ ਕੌਰ, ਅਣਖਪਾਲ ਸਿੰਘ, ਤਰਲੋਚਨ ਸਿੰਘ, ਗੁਰਿੰਦਰ ਸਿੰਘ ਕੰਦੋਲਾ, ਸੁਖਪ੍ਰੀਤ ਸਿੰਘ, ਹਰੀ ਰਾਮ, ਸ਼ਾਦੀ ਲਾਲ, ਰਾਮ ਕੁਮਾਰ, ਕੁਲਦੀਪ ਸਿੰਘ, ਅਮਰਜੀਤਪਾਲ ਸਿੰਘ, ਅਮਰੀਕ ਸਿੰਘ ਸਨੋਲੀ ਅਤੇ ਸੈਕੜੇ ਵਿਦਿਆਰਥੀ ਤੇ ਪਤਵੰਤੇ ਹਾਜਰ ਸਨ।