ਸੀ.ਜੇ.ਐਮ. ਹਿਮਾਂਸ਼ੀ ਗਲਹੋਤਰਾ ਵੱਲੋਂ ਭੱਠਿਆਂ ਦੀ ਕੀਤੀ ਅਚਨਚੇਤ ਚੈਕਿੰਗ
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਸੀ.ਜੇ.ਐਮ. ਹਿਮਾਂਸ਼ੀ ਗਲਹੋਤਰਾ ਵੱਲੋਂ ਭੱਠਿਆਂ ਦੀ ਕੀਤੀ ਅਚਨਚੇਤ ਚੈਕਿੰਗ
ਬਾਲ ਮਜ਼ਦੂਰੀ ਦਿਵਸ ਤੇ ਸੈਮੀਨਾਰ ਲਗਾਇਆ
ਰੂਪਨਗਰ, 13 ਜੂਨ: ਜ਼ਿਲ੍ਹਾ ਅਤੇ ਸੈਸ਼ਨ ਜੱਜ ਸਹਿਤ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਸ਼੍ਰੀਮਤੀ ਰਮੇਸ਼ ਕੁਮਾਰੀ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਬਾਲ ਮਦਜੂਰੀ ਦਿਵਸ ਤੇ ਸੀ.ਜੇ.ਐਮ. ਹਿਮਾਂਸ਼ੀ ਗਲਹੋਤਰਾ ਵੱਲੋਂ ਮਾਜਰੀ ਠੇਕਦਾਰਾਂ ਦੇ ਭੱਠਿਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ।
ਇਸ ਚੈਕਿੰਗ ਦੌਰਾਨ ਕੋਈ ਵੀ ਬਾਲ ਮਜਦੂਰੀ ਕਰਦਿਆਂ ਨਹੀਂ ਪਾਇਆ ਗਿਆ ਅਤੇ ਨਾਲ ਹੀ ਉਥੇ ਇੱਕ ਸੈਮੀਨਾਰ ਕੀਤਾ ਗਿਆ ਜਿੱਥੇ ਕਿ ਮਜਦੂਰਾਂ ਅਤੇ ਭੱਠਾ ਮਾਲਕਾਂ ਨੂੰ ਬਾਲ ਮਜਦੂਰੀ ਕਾਨੂੰਨ ਬਾਰੇ ਜਾਣੂ ਕਰਵਾਇਆ ਗਿਆ।
ਸੀ.ਜੇ.ਐਮ. ਹਿਮਾਂਸ਼ੀ ਗਲਹੋਤਰਾ ਵੱਲੋਂ ਭੱਠਾ ਮਾਲਕਾਂ ਨੂੰ ਸਖਤੀ ਨਾਲ ਨਾਲ ਨਿਰਦੇਸ਼ ਦਿੱਤੇ ਗਏ ਕਿ ਜ਼ਿਲ੍ਹੇ ਵਿੱਚ ਅਗਰ ਕਿਸੇ ਵੀ ਥਾਂ ਤੇ ਬਾਲ ਮਜਦੂਰੀ ਕਰਦੇ ਪਾਏ ਗਏ ਤਾਂ ਉਹਨਾ ਖਿਲਾਫ ਸਖਤ ਕਾਰਵਾਈ ਹੋ ਸਕਦੀ ਹੈ ਅਤੇ ਨਾਲ ਹੀ ਉਹਨਾ ਨੂੰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਸਕੀਮਾ ਬਾਰੇ ਵੀ ਜਾਣੂ ਕਰਵਾਇਆ ਗਿਆ।