ਸੀਐਮ ਯੋਗਸ਼ਾਲਾ ਅਧੀਨ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਵਾਸੀ ਆਪਣੀ ਸ਼ਰੀਰਿਕ ਸਮੱਸਿਆਵਾਂ ਤੋਂ ਨਿਜਾਤ ਪਾ ਰਹੇ: ਡਿਪਟੀ ਕਮਿਸ਼ਨਰ ਰੂਪਨਗਰ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਸੀਐਮ ਯੋਗਸ਼ਾਲਾ ਅਧੀਨ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਵਾਸੀ ਆਪਣੀ ਸ਼ਰੀਰਿਕ ਸਮੱਸਿਆਵਾਂ ਤੋਂ ਨਿਜਾਤ ਪਾ ਰਹੇ: ਡਿਪਟੀ ਕਮਿਸ਼ਨਰ ਰੂਪਨਗਰ
ਰੂਪਨਗਰ, 20 ਅਪ੍ਰੈਲ: ਜ਼ਿਲ੍ਹੇ ਵਿੱਚ ਯੋਗ ਪ੍ਰਤੀ ਲੋਕਾਂ ਦੀ ਦਿਲਚਸਪੀ ਲਗਾਤਾਰ ਵਧ ਰਹੀ ਹੈ, ਜ਼ਿਲ੍ਹੇ ਦੀਆਂ ਵੱਖ-ਵੱਖ ਤਹਿਸੀਲਾਂ ਵਿੱਚ ਕੁੱਲ 111 ਯੋਗ ਕਲਾਸਾਂ ਚੱਲ ਰਹੀਆਂ ਹਨ ਜਿਸ ਅਧੀਨ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਵਾਸੀ ਆਪਣੀ ਸਰੀਰਿਕ ਸਮੱਸਿਆਵਾਂ ਤੋਂ ਨਿਜਾਤ ਪਾ ਰਹੇ ਹਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਵਰਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਰੂਪਨਗਰ ਵਿੱਚ 58, ਨੂਰਪੁਰਬੇਦੀ 10, ਆਨੰਦਪੁਰ ਸਾਹਿਬ 9, ਨੰਗਲ 5, ਕੀਰਤਪੁਰ ਸਾਹਿਬ 6, ਚਮਕੌਰ ਸਾਹਿਬ 12 ਅਤੇ ਮੋਰਿੰਡਾ ਵਿੱਚ 11 ਯੋਗ ਕਲਾਸਾਂ ਚਲਾਈਆਂ ਜਾ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵਲੋਂ ਚਲਾਈ ਗਈ ਯੋਗਸ਼ਾਲਾ ਦੁਆਰਾ ਲੱਖਾਂ ਲੋਕਾਂ ਨੂੰ ਫਾਇਦਾ ਪਹੁੰਚ ਰਿਹਾ ਹੈ ਜਿੱਥੇ ਉਨ੍ਹਾਂ ਨੂੰ ਸਰੀਰਕ ਤੰਦਰੁਸਤੀ ਦੇ ਨਾਲ ਮਾਨਸਿਕ ਸਿਹਤ ਵੀ ਮਜ਼ਬੂਤ ਹੁੰਦੀ ਹੈ।
ਉਨ੍ਹਾਂ ਦੱਸਿਆ ਕਿ ਇਹ ਕਲਾਸਾਂ ਪੇਸ਼ੇਵਰ ਯੋਗ ਇੰਸਟ੍ਰਕਟਰ ਦੁਆਰਾ ਚਲਾਈਆਂ ਜਾ ਰਹੀਆਂ ਹਨ, ਜੋ ਕਿ ਸਰੀਰਕ ਤੰਦਰੁਸਤੀ, ਮਾਨਸਿਕ ਸ਼ਾਂਤੀ ਅਤੇ ਕੁੱਲ ਮਿਲਾ ਕੇ ਚੰਗੀ ਸਿਹਤ ਵੱਲ ਧਿਆਨ ਕੇਂਦਰਤ ਕਰਵਾਉਂਦੇ ਹਨ। ਹਰ ਉਮਰ ਦੇ ਲੋਕ, ਖਾਸ ਕਰਕੇ ਨੌਜਵਾਨ, ਇਨ੍ਹਾਂ ਕਲਾਸਾਂ ਵਿੱਚ ਵਧ-ਚੜ੍ਹ ਕੇ ਭਾਗ ਲੈ ਰਹੇ ਹਨ ਅਤੇ ਯੋਗ ਦੇ ਅਨੇਕ ਲਾਭਾਂ ਦਾ ਅਨੁਭਵ ਕਰ ਰਹੇ ਹਨ।
ਇੱਥੇ ਹੀ ਯੋਗ ਕਲਾਸਾਂ ਲੈਣ ਵਾਲੀ ਰਿਤੂ ਗੁਪਤਾ ਵਾਸੀ ਕੀਰਤੀ ਵਿਹਾਰ-1 ਨੇ ਦੱਸਿਆ ਕਿ ਯੋਗਾ ਕਲਾਸ ਜੁਆਇਨ ਕੀਤੇ ਅਕਤੂਬਰ ਵਿੱਚ 2 ਸਾਲ ਹੋ ਜਾਣਗੇ ਮੈਨੂੰ ਖੁਦ ਡਾਕਟਰ ਨੇ ਗੋਡਿਆਂ ਵਿੱਚ ਗੈਪ ਦੱਸਿਆ ਸੀ। ਮੈਂ ਇਕ ਮਹੀਨਾ ਦਵਾਈ ਵੀ ਲੀ ਪਰ ਜਦੋਂ ਤੋਂ ਯੋਗਾ ਇੰਸਟਰੱਕਟ, ਸੁਪਰਵਾਈਜ਼ਰ ਵੰਦਨਾ ਮੈਮ ਅਤੇ ਰਵੀਨਾ ਮੈਮ ਅਧੀਨ ਯੋਗਾ ਕਲਾਸ ਵਿੱਚ ਜਾਣਾ ਸ਼ੁਰੂ ਕੀਤਾ ਤਾਂ ਦਰਦ ਆਪੇ ਹੀ ਖਤਮ ਹੋ ਗਿਆ।
ਇਸੇ ਤਰ੍ਹਾਂ ਨੀਲਮ ਵਾਸੀ ਰੋਪੜ ਨੇ ਦੱਸਿਆ ਕਿ ਲਗਭਗ 1.5 ਸਾਲ ਤੋਂ ਮੁੱਖ ਮੰਤਰੀ ਦੀ ਯੋਗਸ਼ਾਲਾ ਵਿੱਚ ਯੋਗ ਕਲਾਸਾਂ ਲਗਾ ਰਹੀ ਹਾਂ। ਇਨ੍ਹਾਂ ਯੋਗ ਕਲਾਸਾਂ ਕਰਕੇ ਮੈਨੂੰ ਸਰੀਰਿਕ ਅਤੇ ਮਾਨਸਿਕ ਮਜ਼ਬੂਤੀ ਮਿਲੀ ਹੈ। ਇੰਨ੍ਹਾਂ ਕਲਾਸਾਂ ਕਰਕੇ ਮੇਰਾ ਭਾਰ ਘਟਣ ਦੇ ਨਾਲ ਨਾਲ ਮੇਰੀ ਪੀਸੀਓਡੀ ਸਮੱਸਿਆ ਵੀ ਖਤਮ ਹੋ ਗਈ ਹੈ। ਜਿਸ ਲਈ ਮੈਂ ਮੁੱਖ ਮੰਤਰੀ ਜੀ ਦੀ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ।
ਯੋਗ ਅਭਿਆਸਕ ਆਯੁਸ਼ੀ ਗੁਪਤਾ ਨੇ ਦੱਸਿਆ ਕਿ ਪਿਛਲੇ ਇੱਕ ਸਾਲ ਤੋਂ ਕੀਰਤੀ ਵਿਹਾਰ-1 ਵਿੱਚ ਨਿਯਮਤ ਯੋਗ ਕਲਾਸ ਵਿੱਚ ਹਿੱਸਾ ਲੈ ਰਹੀ ਹਾਂ। ਇਸ ਕਲਾਸ ਰਾਹੀਂ ਮੈਨੂੰ ਹਰ ਰੋਜ਼ ਕੁਝ ਸਮਾਂ ਤਾਜ਼ੀ ਹਵਾ ਵਿੱਚ ਬਿਤਾਉਣ ਦਾ ਮੌਕਾ ਮਿਲਦਾ ਹੈ, ਜਿਸ ਨਾਲ ਮੇਰਾ ਮਨ ਤੇ ਸਰੀਰ ਤਾਜ਼ਾ ਮਹਿਸੂਸ ਕਰਦਾ ਹੈ। ਸਾਰੇ ਦਿਨ ਦੀ ਥਕਾਵਟ ਮਿਟ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਜੀ ਵੱਲੋਂ ਚਲਾਈ ਗਈ ਇਹ ਯੋਜਨਾ ਬਹੁਤ ਹੀ ਉੱਤਮ ਹੈ। ਮੈਂ ਇਸ ਪਹਿਲ ਨਾਲ ਬਹੁਤ ਖੁਸ਼ ਹਾਂ ਅਤੇ ਆਸ ਕਰਦੀ ਹਾਂ ਕਿ ਇਹ ਯੋਗ ਕਲਾਸ ਇਸੇ ਤਰ੍ਹਾਂ ਲਗਾਤਾਰ ਚੱਲਦੀ ਰਹੇ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਇਸ ਯੋਗ ਕਲਾਸਾਂ ਵਿਚ ਭਾਗ ਲੈਣ ਅਪੀਲ ਕਰਦਿਆਂ ਕਿਹਾ ਕਿ ਯੋਗ ਕਰਨ ਨਾਲ ਸਰੀਰ ਐਕਟਿਵ ਰਹਿੰਦਾ ਹੈ ਅਤੇ ਬਹੁਤ ਸਾਰੀਆਂ ਸਮੱਸਿਆਵਾਂ ਜਿਵੇਂ ਕਿ ਸ਼ਰੀਰਕ ਦਰਦ ਤੋਂ ਲੈ ਕੇ ਸਰਵਾਈਕਲ ਅਤੇ ਸਰੀਰ ਦਾ ਵੱਧ ਰਿਹਾ ਵਜ਼ਨ ਆਦਿ ਕੁਦਰਤੀ ਤੌਰ ‘ਤੇ ਠੀਕ ਹੋ ਸਕਦੀਆਂ।