ਸਿਹਤ ਜਾਗਰੂਕਤਾ ਵੱਲ ਇੱਕ ਕਦਮ: ਆਲਮਪੁਰ ‘ਚ ਪੈਰਾ ਮੈਡੀਕਲ ਟੀਮ ਵੱਲੋਂ ਮੁਫ਼ਤ ਐਨ.ਸੀ.ਡੀ ਕੈਂਪ

ਸਿਹਤ ਜਾਗਰੂਕਤਾ ਵੱਲ ਇੱਕ ਕਦਮ: ਆਲਮਪੁਰ ‘ਚ ਪੈਰਾ ਮੈਡੀਕਲ ਟੀਮ ਵੱਲੋਂ ਮੁਫ਼ਤ ਐਨ.ਸੀ.ਡੀ ਕੈਂਪ
ਰੂਪਨਗਰ, 19 ਅਪ੍ਰੈਲ: ਆਯੁਸ਼ਮਾਨ ਅਰੋਗਿਆ ਕੇਂਦਰ ਲੋਹਗੜ੍ਹ ਫਿੱਢੇ ਦੀ ਪੈਰਾਮੈਡੀਕਲ ਟੀਮ ਵੱਲੋਂ ਪਿੰਡ ਆਲਮਪੁਰ ਵਿੱਚ ਇੱਕ ਦਿਨਾ ਐਨ.ਸੀ.ਡੀ ਸਿਹਤ ਜਾਂਚ ਕੈਂਪ ਸਫਲਤਾਪੂਰਵਕ ਲਗਾਇਆ ਗਿਆ।
ਇਸ ਕੈਂਪ ਵਿੱਚ ਕਮਿਊਨਟੀ ਹੇਲਥ ਅਫਸਰ ਡਾ. ਬਿਕਰਮ ਸਿੰਘ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਐਨ.ਸੀ.ਡੀ ਬਿਮਾਰੀਆਂ ਜਿਵੇਂ ਕਿ ਡਾਇਬਟੀਜ਼, ਹਾਈਪਰਟੈਨਸ਼ਨ, ਹਾਰਟ ਬਿਮਾਰੀਆਂ ਆਦਿ ਬਾਰੇ ਜਾਣਕਾਰੀ ਦਿੱਤੀ ਗਈ।
ਉਨ੍ਹਾਂ ਨੇ ਸਿਹਤਮੰਦ ਜੀਵਨ ਸ਼ੈਲੀ, ਨਿਯਮਤ ਵਿਆਯਾਮ ਅਤੇ ਸੰਤੁਲਿਤ ਭੋਜਨ ਦੀ ਮਹੱਤਤਾ ‘ਤੇ ਵੀ ਜ਼ੋਰ ਦਿੱਤਾ।
ਹੈਲਥ ਵਰਕਰ ਗੁਰਦੀਪ ਸਿੰਘ ਵੱਲੋਂ ਪਿੰਡ ਵਾਸੀਆਂ ਨੂੰ ਵੈਕਟਰ ਬੋਰਨ ਰੋਗਾਂ (ਮਲੇਰੀਆ, ਡੇਂਗੂ, ਚਿਕਨਗੁਨਿਆ ਆਦਿ) ਬਾਰੇ ਜਾਗਰੂਕ ਕੀਤਾ ਗਿਆ।
ਇਸ ਕੈਂਪ ਦੀ ਸਫਲਤਾ ਵਿੱਚ ਹੈਲਥ ਵਰਕਰ ਪਰਮਜੀਤ ਕੌਰ ਅਤੇ ਆੰਗਣਵਾੜੀ ਸਹਾਇਕ ਸੁਰਿੰਦਰ ਕੌਰ ਨੇ ਵੀ ਮਹੱਤਵਪੂਰਣ ਯੋਗਦਾਨ ਪਾਇਆ। ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਕੈਂਪ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਢੰਗ ਨਾਲ ਕੈਂਪ ਦੀ ਕਾਰਵਾਈ ਚਲਾਉਣ ਵਿੱਚ ਸਹਿਯੋਗ ਦਿੱਤਾ।
ਕੈਂਪ ਦੌਰਾਨ 60 ਤੋਂ ਵੱਧ ਲੋਕਾਂ ਨੇ ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ ਅਤੇ ਬੀ.ਐਮ.ਆਈ ਦੀ ਮੁਫ਼ਤ ਜਾਂਚ ਕਰਵਾਈ।
ਸੀਨੀਅਰ ਮੈਡੀਕਲ ਅਫਸਰ ਡਾ. ਆਨੰਦ ਘਾਈ ਨੇ ਕੈਂਪ ਦੀ ਸਰੀਹਨਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਸਿਹਤ ਕੈਂਪ ਪਿੰਡਾਂ ਦੇ ਲੋਕਾਂ ਲਈ ਬਹੁਤ ਲਾਭਕਾਰੀ ਸਾਬਤ ਹੁੰਦੇ ਹਨ। ਇਹ ਸਿਰਫ਼ ਬਿਮਾਰੀਆਂ ਦੀ ਜਾਂਚ ਲਈ ਨਹੀਂ, ਸਗੋਂ ਲੋਕਾਂ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ਲਈ ਵੀ ਇੱਕ ਮਹੱਤਵਪੂਰਣ ਕਦਮ ਹੈ। ਪੂਰੀ ਟੀਮ ਨੇ ਸ਼ਾਨਦਾਰ ਕੰਮ ਕੀਤਾ ਹੈ।
ਇਹ ਕੈਂਪ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਮੁਫ਼ਤ ਸਿਹਤ ਸੇਵਾਵਾਂ ਦੇ ਪ੍ਰਚਾਰ ਅਤੇ ਰੋਕਥਾਮ ਲਈ ਲਗਾਇਆ ਗਿਆ।