ਬੰਦ ਕਰੋ

ਸਵੇਰੇ 07.00 ਵਜੇ ਤੋਂ ਸ਼ਾਮ 06.00 ਵਜੇ ਤੱਕ ਖੋਲ੍ਰੀਆਂ ਜਾ ਸਕਦੀਆਂ ਹਨ ਰੋਸਟਰ ਵਾਇਸ ਦੁਕਾਨਾਂ – ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 15/05/2020

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ।

ਰੂਪਨਗਰ – ਮਿਤੀ – 14 ਮਈ 2020

ਸਵੇਰੇ 07.00 ਵਜੇ ਤੋਂ ਸ਼ਾਮ 06.00 ਵਜੇ ਤੱਕ ਖੋਲ੍ਰੀਆਂ ਜਾ ਸਕਦੀਆਂ ਹਨ ਰੋਸਟਰ ਵਾਇਸ ਦੁਕਾਨਾਂ -ਡਿਪਟੀ ਕਮਿਸ਼ਨਰ

ਰੂਪਨਗਰ, 14 ਮਈ- ਡਿਪਟੀ ਕਮਿਸਨਰ ਸੋਨਾਲੀ ਗਿਰੀ ਨੇ ਦਸਿਆ ਕਿ ਪੰਜਾਬ ਸਰਕਾਰ ਵਲੋਂ ਰਾਜ ਵਿਚ 17 ਮਈ ਤੱਕ ਕਰਫਿਯੂ ਲਾਗੂ ਕੀਤਾ ਹੋਇਆ ਹੈ। ਇੰਨਾਂ ਹੁਕਮਾਂ ਦੀ ਪਾਲਣਾ ਵਿਚ ਜਿ਼ਲ੍ਹੇ ਵਿਚ ਕਰਫਿਯੂ ਦੇ ਹੁਕਮ ਜਾਰੀ ਹਨ।ਇਸ ਦੇ ਮੱਦੇਨਜਰ ਜਿ਼ਲ੍ਹਾ ਰੂਪਨਗਰ ਵਿਚ ਪੈਂਦੀਆਂ ਸਮੂਹ ਦੁਕਾਨਾਂ ਰੋਸਟਰ ਵਾਇਸ ਰੋਜ ਸਵੇਰੇ 07.0 ਵਜੇ ਤੋਂ ਸ਼ਾਮ 6.00 ਵਜੇ ਤੱਕ ਹਫਤੇ ਵਿਚ 6 ਦਿਨ(ਸੋਮਵਾਰ ਤੋਂ ਸ਼ਨੀਵਾਰ ਤੱਕ ਖੋਲ੍ਹਣ ਦੀ ਪ੍ਰਵਾਨਗੀ ਦਿਤੀ ਜਾਂਦੀ ਹੈ। ਉਨਾ ਦਸਿਆ ਕਿ ਇਸ ਦੋਰਾਨ ਸਿਹਤ ਵਿਭਾਗ ਵਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਜਿਵੇਂ ਕਿ ਸਮਾਜਿਕ ਦੂਰੀ, ਮਾਸਕ ਪਾਉਣਾ, ਸੈਨੀਟਾਈਜ਼ਰ ਦੀ ਵਰਤੋਂ ਕਰਨਾ ਆਦਿ ਦੀ ਪਾਲਣਾ ਕਰਨ ਨੁੰ ਯਕੀਨੀ ਬਣਾਇਆ ਜਾਵੇ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦੇ ਖਿਲਾਫ ਨਿਯਮਾਂ ਤਹਿਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।