ਬੰਦ ਕਰੋ

ਸਰਦਾਰ@150 – ਏਕਤਾ ਮਾਰਚ’ 14 ਨਵੰਬਰ ਨੂੰ ਜ਼ਿਲ੍ਹਾ ਰੋਪੜ ਵਿੱਚ ਕੀਤਾ ਜਾਵੇਗਾ ਆਯੋਜਿਤ, ਕੱਢੀ ਜਾਵੇਗੀ ਪਦਯਾਤਰਾ

ਪ੍ਰਕਾਸ਼ਨ ਦੀ ਮਿਤੀ : 31/10/2025

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਸਰਦਾਰ@150 – ਏਕਤਾ ਮਾਰਚ’ 14 ਨਵੰਬਰ ਨੂੰ ਜ਼ਿਲ੍ਹਾ ਰੋਪੜ ਵਿੱਚ ਕੀਤਾ ਜਾਵੇਗਾ ਆਯੋਜਿਤ, ਕੱਢੀ ਜਾਵੇਗੀ ਪਦਯਾਤਰਾ

ਰੂਪਨਗਰ, 31 ਅਕਤੂਬਰ: ਨਹਿਰੂ ਯੁਵਾ ਵਿਭਾਗ ਵੱਲੋਂ ਸਰਦਾਰ ਵੱਲਭਭਾਈ ਪਟੇਲ ਦੇ 150ਵੇਂ ਜਨਮ ਦਿਵਸ ਮੌਕੇ 14 ਨਵੰਬਰ ਨੂੰ ਜ਼ਿਲ੍ਹੇ ਵਿੱਚ ‘ਸਰਦਾਰ@150 – ਏਕਤਾ ਮਾਰਚ’ ਆਯੋਜਿਤ ਕੀਤਾ ਜਾਵੇਗਾ।

ਇਸ ਸੰਬਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਯੂਥ ਅਫ਼ਸਰ ਸ਼੍ਰੀ ਕਾਰਤਿਕ ਸਿੰਗਲਾ ਨੇ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਵਿਖੇ ਸਰਦਾਰ @150 ਪਦਯਾਤਰਾ ਦਾ ਆਯੋਜਨ 14 ਨਵੰਬਰ 2025 ਨੂੰ ਕੀਤਾ ਜਾਵੇਗਾ। ਇਹ ਪਦਯਾਤਰਾ ਸਰਕਾਰੀ ਕਾਲਜ ਰੋਪੜ ਤੋਂ ਕੱਢੀ ਜਾਵੇਗੀ ਜਿਹੜੀ ਕਿ ਬੇਲਾ ਚੋਂਕ ਤੋਂ ਹਸਪਤਾਲ ਰੋਡ ਹੁੰਦੇ ਹੋਏ ਫੇਰ ਗਿਆਨੀ ਜ਼ੈਲ ਸਿੰਘ ਨਗਰ ਹੁੰਦੇ ਹੋਏ ਸਰਕਾਰੀ ਕਾਲਜ ਰੋਪੜ ਵਿਚ ਹੀ ਸਮਾਪਤ ਹੋਵੇਗੀ। ਉਨ੍ਹਾਂ ਦੱਸਿਆ ਕਿ ਪਦਯਾਤਰਾ ਦੇ ਸ਼ੁਰੂ ਤੇ ਅੰਤ ਵਿਚ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ।

ਸ਼੍ਰੀ ਕਾਰਤਿਕ ਸਿੰਗਲਾ ਨੇ ਦੱਸਿਆ ਕਿ ਇਸ ਪਦਯਾਤਰਾ ਦੇ ਪ੍ਰੋਗਰਾਮ ਵਿਚ ਜ਼ਿਲ੍ਹੇ ਦੇ ਦੋ ਕਾਲਜ ਨੂੰ ਨਹਿਰੂ ਯੁਵਾ ਵਿਭਾਗ ਵਲੋਂ ਮੈਪ ਕੀਤਾ ਗਿਆ ਹੈ ਜਿਸ ਵਿਚ ਸਰਕਾਰੀ ਕਾਲਜ ਰੋਪੜ ਤੇ ਫਾਰਮੇਸੀ ਕਾਲਜ ਬੇਲਾ ਤੋਂ ਇਲਾਵਾ ਜ਼ਿਲ੍ਹੇ ਦੇ ਸਾਰੇ ਐਨਐਸਐਸ ਯੂਨਿਟ ਵੀ ਸ਼ਾਮਿਲ ਹੋਣਗੇ।

ਉਨ੍ਹਾਂ ਦੱਸਿਆ ਕਿ ਇਸ ਦੇਸ਼ ਵਿਆਪੀ ਪਹਿਲ ਦਾ ਉਦੇਸ਼ ਭਾਰਤ ਦੇ ਨੌਜਵਾਨਾਂ ਵਿੱਚ ਏਕਤਾ, ਦੇਸ਼ ਭਗਤੀ ਅਤੇ ਨਾਗਰਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਜਗਾਉਣਾ ਹੈ, ਜਦੋਂ ਕਿ ਉਸ ਨੇਤਾ ਦੀ ਵਿਰਾਸਤ ਦਾ ਸਨਮਾਨ ਕਰਨਾ ਹੈ ਜਿਸਨੇ ਇੱਕ ਖੰਡਿਤ ਭਾਰਤ ਨੂੰ ਇੱਕ ਰਾਸ਼ਟਰ ਵਿੱਚ ਜੋੜਿਆ ਸੀ। ਇਸ ਮੁਹਿੰਮ ਰਾਹੀਂ ਨੌਜਵਾਨਾਂ ਨੂੰ ਆਪਣੇ ਰੋਜ਼ਾਨਾ ਜੀਵਨ ਅਤੇ ਨਾਗਰਿਕ ਸ਼ਮੂਲੀਅਤ ਵਿੱਚ ਇੱਕ ਭਾਰਤ, ਆਤਮਨਿਰਭਰ ਭਾਰਤ ਦੇ ਆਦਰਸ਼ਾਂ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।

ਇਸ ਮੌਕੇ ਅਕਾਊਂਟਸ ਤੇ ਪ੍ਰੋਗਰਾਮ ਅਫ਼ਸਰ ਸਾਹਿਲ ਵਲੇਚਾ, ਇੰਚਾਰਜ ਪ੍ਰੋਗਰਾਮ ਨਿਪੁੰਨ ਸੋਨੀ, ਕੋ ਇੰਚਾਰਜ ਪ੍ਰੋਗਰਾਮ ਮੋਰਿੰਡਾ ਹਰਨੇਕ ਸਿੰਘ ਵੀ ਹਾਜ਼ਰ ਸਨ।