ਸਰਕਾਰੀ ਕਾਲਜ ਰੋਪੜ ਵਿਖੇ ਸੱਤ ਰੋਜ਼ਾ ਕਿੱਤਾ ਅਗਵਾਈ ਅਤੇ ਕਾਉਂਸਲਿੰਗ ਵਰਕਸ਼ਾਪ ਸਮਾਪਤ
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਸਰਕਾਰੀ ਕਾਲਜ ਰੋਪੜ ਵਿਖੇ ਸੱਤ ਰੋਜ਼ਾ ਕਿੱਤਾ ਅਗਵਾਈ ਅਤੇ ਕਾਉਂਸਲਿੰਗ ਵਰਕਸ਼ਾਪ ਸਮਾਪਤ
· ਟੀਚਾ ਮਿੱਥਣ, ਵੱਡਿਆ ਤੋਂ ਸਲਾਹ ਅਤੇ ਅਧਿਆਪਕਾਂ ਦਾ ਸਤਿਕਾਰ ਕਰਨਾ ਜ਼ਿੰਦਗੀ ਦੀ ਕਾਮਯਾਬੀ ਦਾ ਮੰਤਰ: ਸ. ਤੇਜਪਾਲ ਸਿੰਘ
ਰੂਪਨਗਰ, 16 ਮਾਰਚ: ਪੰਜਾਬ ਸਰਕਾਰ ਵਲੋਂ ਸਰਕਾਰੀ ਕਾਲਜਾਂ ਦੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਸੱਤ ਰੋਜਾ ਕਿੱਤਾ ਅਗਵਾਈ ਅਤੇ ਕਾਊਂਸਲਿੰਗ ਵਰਕਸ਼ਾਪ ਦਾ ਆਯੋਜਨ ਸਰਕਾਰੀ ਕਾਲਜ ਰੂਪਨਗਰ ਵਿਖੇ ਕੀਤਾ ਗਿਆ ਜਿਸ ਦੀ ਅੱਜ ਸਫਲਤਾਪੂਰਵਕ ਸਮਾਪਤੀ ਹੋਈ।
ਮੁੱਖ ਮਹਿਮਾਨ ਸ. ਤੇਜਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਆਪਣਾ ਟੀਚਾ ਮਿੱਥਣ, ਵੱਡਿਆਂ ਤੋਂ ਸਲਾਹ ਲੈਣ ਅਤੇ ਅਧਿਆਪਕਾਂ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਅਸਫ਼ਲਤਾ ਜ਼ਿੰਦਗੀ ਵਿੱਚ ਹਾਰ ਜਾਣ ਲਈ ਨਹੀਂ ਸਗੋਂ ਟੀਚੇ ਦੀ ਪ੍ਰਾਪਤੀ ਲਈ ਲਗਾਤਾਰ ਮਿਹਨਤ ਕਰਨ ਲਈ ਉਤਸਾਹਿਤ ਕਰਦੀ ਹੈ। ਉਨ੍ਹਾਂ ਨੇ ਵਾਤਾਵਰਣ ਸਬੰਧੀ ਦਰਪੇਸ਼ ਚਣੌਤੀਆਂ ਬਾਰੇ ਜਾਗਰੂਕ ਹੋਣ ਲਈ ਕਿਹਾ ਅਤੇ ਵਰਕਸ਼ਾਪ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਤ ਵੀ ਕੀਤਾ।
ਵਰਕਸ਼ਾਪ ਵਿਚ ਸਵੇਰ ਦੇ ਸੈਸ਼ਨ ਵਿੱਚ ਸ੍ਰੀ ਵਾਸੂ ਮੋਹਨ ਭਟਨਾਗਰ ਨੇ ਲੋਕ ਸੰਚਾਰ ਤੇ ਸੰਬੋਧਨ ਦੀ ਸਫਲਤਾ ਦੇ ਵਿਸ਼ੇ ਤੇ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰੋ. ਅਰਵਿੰਦਰ ਕੌਰ ਨੇ ਵਰਕਸ਼ਾਪ ਸਬੰਧੀ ਰਿਪੋਰਟ ਪੇਸ਼ ਕੀਤੀ ਅਤੇ ਪ੍ਰੋ. ਡਿੰਪਲ ਧੀਰ ਨੇ ਰਸਮੀ ਧੰਨਵਾਦ ਕੀਤਾ।
ਇਸ ਮੌਕੇ ਵਿਦਿਆਰਥਣ ਮਮਤਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਵਰਕਸ਼ਾਪ ਸਬੰਧੀ ਆਪਣੇ ਅਨੁਭਵ ਸਾਂਝੇ ਕੀਤੇ। ਵਿਦਿਆਰਥੀ ਸਿਮਰਨ ਸਿੰਘ, ਪਾਰਸ਼ਵ ਜੈਨ, ਅਦਿਤਯ ਜੈਨ ਅਤੇ ਵਿਸ਼ਾਲੀ ਨੇ ਪੀ.ਪੀ.ਟੀ ਰਾਹੀਂ ਸੱਤ ਰੋਜਾ ਵਰਕਸ਼ਾਪ ਦੀਆਂ ਗਤੀਵਿਧੀਆਂ ਨੂੰ ਬਾਖੁਬੀ ਪੇਸ਼ ਕੀਤਾ। ਮੰਚ ਸੰਚਾਲਨ ਡਾ. ਨਿਰਮਲ ਸਿੰਘ ਬਰਾੜ ਅਤੇ ਡਾ. ਜਤਿੰਦਰ ਕੁਮਾਰ ਨੇ ਕੀਤਾ।
ਅੰਤ ਵਿੱਚ ਰਾਸ਼ਟਰੀ ਗੀਤ ਦਾ ਗਾਇਨ ਪ੍ਰਭਜੋਤ ਕੌਰ, ਕਮਲਜੀਤ ਕੌਰ ਅਤੇ ਜੋਤੀ ਨੇ ਕੀਤਾ। ਇਸ ਮੌਕੇ ਵਾਈਸ ਪ੍ਰਿੰਸੀਪਲ ਡਾ. ਹਰਜਸ ਕੌਰ, ਪ੍ਰੋ. ਹਰਜੀਤ ਸਿੰਘ, ਪ੍ਰੋ. ਮੀਨਾ ਕੁਮਾਰੀ, ਕਾਲਜ ਬਰਸਰ ਡਾ. ਦਲਵਿੰਦਰ ਸਿੰਘ, ਤੋਂ ਇਲਾਵਾ ਸਮੂਹ ਸਟਾਫ ਮੈਂਬਰ ਹਾਜ਼ਰ ਸਨ। ਵਰਕਸ਼ਾਪ ਵਿਦਿਆਰਥੀਆਂ ਨੂੰ ਹੁਨਰ ਸਿਖਲਾਈ ਅਤੇ ਵਿਦਿਆਰਥੀ ਵਿਕਾਸ ਦਾ ਸੰਦੇਸ਼ ਦਿੰਦੇ ਹੋਏ ਸਫਲਤਾ ਪੂਰਵਕ ਸਮਾਪਤ ਹੋਈ।