ਸਰਕਾਰੀ ਕਾਲਜ ਰੋਪੜ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਸਰਕਾਰੀ ਕਾਲਜ ਰੋਪੜ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ
ਵਿਦਿਆਰਥਣ ਭਾਵਨਾ ਮਿਸ ਤੀਜ ਅਤੇ ਨਵਨੀਤ ਕੌਰ ਨੂੰ ਮਜਾਜਣ ਕੁੜੀ ਚੁਣਿਆ ਗਿਆ
ਰੂਪਨਗਰ, 11 ਅਗਸਤ: ਸਰਕਾਰੀ ਕਾਲਜ ਰੋਪੜ ਵਿਖੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਹੇਠ “ਮੇਲਾ 2025 – ਤੀਆਂ ਤੀਜ ਦੀਆਂ” ਤਹਿਤ ਤੀਆਂ ਦਾ ਤਿਉਹਾਰ ਮਨਾਇਆ ਗਿਆ, ਜਿਸ ਦੀ ਪ੍ਰਧਾਨਗੀ ਸਰੀਰਕ ਸਿੱਖਿਆ ਵਿਭਾਗ ਦੇ ਸਾਬਕਾ ਮੁਖੀ ਪ੍ਰੋ. ਸਰਵਜੀਤ ਕੌਰ, ਰੈਡ ਕਰਾਸ ਦੇ ਪੈਟਰਨ ਅਤੇ ਕਾਰਜਕਾਰੀ ਮੈਂਬਰ ਕਿਰਨਪ੍ਰੀਤ ਕੌਰ ਗਿੱਲ ਨੇ ਕੀਤੀ ਅਤੇ ਪ੍ਰਿੰਸੀਪਲ (ਰਿਟਾ.) ਭਗਵੰਤ ਕੌਰ ਉਚੇਚੇ ਤੌਰ ਤੇ ਹਾਜ਼ਰ ਹੋਏ।
ਇਸ ਮੌਕੇ ਕਾਲਜ ਦੇ ਵਿਹੜੇ ਵਿੱਚ ਸਟਾਫ ਮੈਂਬਰਾਂ ਅਤੇ ਵਿਦਿਆਰਥਣਾਂ ਨੇ ਪੀਂਘ ਦੇ ਹੁਲਾਰੇ ਲੈਦਿਆਂ ਪੰਜਾਬੀ ਸਭਿਆਚਾਰ, ਰਿਸ਼ਤੇ-ਨਾਤੇ, ਸਾਉਣ ਮਹੀਨਾ ਨਾਲ ਸਬੰਧਿਤ ਬੋਲੀਆਂ ਅਤੇ ਗੀਤ ਗਾ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਕਾਲਜ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਅਮੀਰ ਪੰਜਾਬੀ ਵਿਰਸੇ ਨੂੰ ਸਾਂਭਣ ਲਈ ਵਿਦਿਆਰਥਣਾਂ ਨੂੰ ਅਪੀਲ ਕੀਤੀ ਅਤੇ ਕਿਹਾ ਕਿ ਆਧੁਨਿਕੀਕਰਨ ਦੇ ਯੁੱਗ ਵਿੱਚ ਸਾਨੂੰ ਆਪਣੇ ਰੀਤੀ-ਰਿਵਾਜ਼ਾਂ ਨੂੰ ਵੀ ਸਾਂਭਣ ਦੀ ਲੋੜ ਹੈ।
ਪ੍ਰੋ. ਉਪਦੇਸ਼ਦੀਪ ਕੌਰ ਨੇ ਵਿਦਿਆਰਥਣਾਂ ਨੂੰ ਤੀਆਂ ਦੇ ਤਿਉਹਾਰ ਦੇ ਇਤਿਹਾਸ ਤੋ ਜਾਣੂੰ ਕਰਵਾਇਆ। ਇਸ ਮੌਕੇ ਵਿਦਿਆਰਥਣਾ ਦੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਵਿਦਿਆਰਥਣਾਂ ਦੀ ਪੇਸ਼ਕਾਰੀ ਨੂੰ ਦੇਖਦੇ ਹੋਏ ਵਿਦਿਆਰਥਣ ਭਾਵਨਾ ਮਿਸ ਤੀਜ ਅਤੇ ਨਵਨੀਤ ਕੌਰ ਨੂੰ ਮਜਾਜਣ ਕੁੜੀ ਚੁਣਿਆ ਗਿਆ।
ਪ੍ਰੋ. ਮੀਨਾ ਕੁਮਾਰੀ ਨੇ ਦੱਸਿਆ ਕਿ ਲੋਕ ਨਾਚ ਵਿੱਚ ਭਾਵਨਾ ਨੇ ਪਹਿਲਾ, ਨਵਨੀਤ ਕੌਰ ਨੇ ਦੂਜਾ, ਨਰਿੰਦਰ ਕੌਰ ਨੇ ਤੀਜਾ, ਮਹਿੰਦੀ ਲਗਾਉਣ ਮੁਕਾਬਲੇ ਵਿੱਚ ਨੇਹਾ ਸ਼ਰਮਾ ਨੇ ਪਹਿਲਾ, ਸ਼ਾਕਸ਼ੀ ਸ਼ਰਮਾ ਨੇ ਦੂਜਾ, ਜਸ਼ਨਦੀਪ ਕੌਰ ਨੇ ਤੀਜਾ, ਪਰਾਂਦਾ ਗੁੰਦਣਾ ਵਿੱਚ ਰਮਨਦੀਪ ਕੌਰ ਨੇ ਪਹਿਲਾ, ਮਨਿੰਦਰਜੀਤ ਕੌਰ ਨੇ ਦੂਜਾ, ਜਸਪ੍ਰੀਤ ਕੌਰ ਨੇ ਤੀਜਾ, ਚੂੜੀਆਂ ਚੜਾਉਣ ਵਿੱਚ ਨੇਹਾ ਨੇ ਪਹਿਲਾ, ਸਿਮਰਨ ਨੇ ਦੂਜਾ ਅਤੇ ਅੰਜਲੀ ਨੇ ਤੀਜਾ ਸਥਾਨ, ਲੋਕ ਗੀਤ ਵਿੱਚ ਪ੍ਰਭਜੋਤ ਕੌਰ ਨੇ ਪਹਿਲਾ ਅਤੇ ਹਰਪ੍ਰੀਤ ਕੌਰ ਨੇ ਦੂਜਾ ਅਤੇ ਕੁਕਿੰਗ ਵਿੱਚ ਸਿਮਰਨ ਭਗਤ ਨੇ ਪਹਿਲਾ, ਮਹਿਕ, ਜਸ਼ਨ,ਦਿਕਸ਼ਾ,ਨੈਨਾ ਨੇ ਦੂਜਾ ਅਤੇ ਅਮਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਕੂਕਿੰਗ ਵਿੱਚ ਸਾਗਰ ਕਪਿਲਾ ਅਤੇ ਕਰਨਵੀਰ ਸਿੰਘ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ।
ਇਨ੍ਹਾਂ ਵੱਖ-ਵੱਖ ਮੁਕਾਬਲਿਆਂ ਵਿੱਚ ਜੱਜਮੈਂਟ ਦੀ ਭੂਮਿਕਾ ਡਾ. ਅਨੂ ਸ਼ਰਮਾ, ਪ੍ਰੋ. ਗੁਰਪ੍ਰੀਤ ਕੌਰ, ਪ੍ਰੋ. ਸ਼ਮਿੰਦਰ ਕੌਰ, ਪ੍ਰੋ. ਨਤਾਸ਼ਾ ਕਾਲੜਾ, ਡਾ. ਮਨਦੀਪ ਕੌਰ, ਪ੍ਰੋ ਰਾਜਬੀਰ ਕੌਰ, ਪ੍ਰੋ. ਰਾਜਿੰਦਰ ਕੌਰ, ਪ੍ਰੋ. ਤਰਨਜੋਤ ਕੌਰ, ਪ੍ਰੋ. ਰਵਨੀਤ ਕੌਰ, ਪ੍ਰੋ. ਮਨਪ੍ਰੀਤ ਕੌਰ, ਡਾ. ਹਰਮਨਦੀਪ ਕੌਰ, ਪ੍ਰੋ.ਹਰਦੀਪ ਕੌਰ, ਪ੍ਰੋ.ਮਨਦੀਪ ਕੌਰ, ਪ੍ਰੋ. ਕੁਲਵਿੰਦਰ ਕੌਰ, ਪ੍ਰੋ. ਅਰਵਿੰਦਰ ਕੌਰ, ਪ੍ਰੋ. ਕੁਲਦੀਪ ਕੌਰ ਅਤੇ ਡਾ. ਹਰਪ੍ਰੀਤ ਕੌਰ ਨੇ ਨਿਭਾਈ। ਪ੍ਰੋ. ਕੁਲਵਿੰਦਰ ਕੌਰ ਅਤੇ ਪਵਨਦੀਪ ਕੌਰ ਨੇ ਖੂਬਸੂਰਤ ਗੀਤ ਅਤੇ ਪ੍ਰੋ. ਰਵਨੀਤ ਕੌਰ ਤੇ ਡਾ. ਕੀਰਤੀ ਭਾਗੀਰਥ ਨੇ ਖੂਬਸੂਰਤ ਡਾਂਸ ਪੇਸ਼ ਕੀਤਾ। ਮੰਚ ਸੰਚਾਲਨ ਡਾ. ਨਿਰਮਲ ਸਿੰਘ ਬਰਾੜ, ਪ੍ਰੋ. ਉਪਦੇਸ਼ਦੀਪ ਕੌਰ ਅਤੇ ਪ੍ਰੋ. ਹਰਦੀਪ ਕੌਰ ਨੇ ਕੀਤਾ ।
ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋ. ਹਰਜੀਤ ਕਾਲਜ ਬਰਸਰ ਡਾ. ਦਲਵਿੰਦਰ ਸਿੰਘ ਤੋਂ ਇਲਾਵਾ ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਨੇ ਸ਼ਮੂਲੀਅਤ ਕੀਤੀ।