ਸਮਗਰ ਸਿੱਖਿਆ ਅਭਿਆਨ ਵੱਲੋਂ ਮੈਡੀਕਲ ਅਸੈਸਮੈਂਟ ਕੈਂਪ ਦਾ ਕੀਤਾ ਗਿਆ ਆਯੋਜਨ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਸਮਗਰ ਸਿੱਖਿਆ ਅਭਿਆਨ ਵੱਲੋਂ ਮੈਡੀਕਲ ਅਸੈਸਮੈਂਟ ਕੈਂਪ ਦਾ ਕੀਤਾ ਗਿਆ ਆਯੋਜਨ
88 ਬੱਚਿਆਂ ਨੇ ਲਿਆ ਭਾਗ, 67 ਨੂੰ ਸਮਾਨ ਦੇਣ ਲਈ ਚੁਣਿਆ ਗਿਆ
ਰੂਪਨਗਰ, 25 ਅਗਸਤ: ਸਮਗਰ ਸਿੱਖਿਆ ਅਭਿਆਨ ਅਥਾਰਟੀ ਪੰਜਾਬ ਵੱਲੋਂ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਵਰਜੀਤ ਵਾਲੀਆ ਦੀ ਪ੍ਰਧਾਨਗੀ ਹੇਠ ਡਾਇਟ ਰੂਪਨਗਰ ਵਿਖੇ ਮੈਡੀਕਲ ਅਸੈਸਮੈਂਟ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਪੰਜ ਬਲਾਕਾਂ ਰੋਪੜ, ਮੀਆਂਪੁਰ, ਸਲੋਰਾ, ਮੋਰਿੰਡਾ ਅਤੇ ਸ਼੍ਰੀ ਚਮਕੌਰ ਸਾਹਿਬ ਤੋਂ ਆਏ ਬੱਚਿਆਂ ਦੀ ਜਾਂਚ ਕੀਤੀ ਗਈ।
ਇਸ ਕੈਂਪ ਬਾਰੇ ਜਾਣਕਾਰੀ ਦਿੰਦਿਆ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਸ. ਸ਼ਮਸ਼ੇਰ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀਮਤੀ ਰੰਜਨਾ ਕਤਿਆਲ ਨੇ ਦੱਸਿਆ ਕਿ ਇਸ ਕੈਂਪ ਵਿੱਚ ਕੁੱਲ 88 ਬੱਚਿਆਂ ਨੇ ਭਾਗ ਲਿਆ, ਜਿਨ੍ਹਾਂ ਦੀ ਜਾਂਚ ਕਰਨ ਉਪਰੰਤ 67 ਬੱਚਿਆ ਨੂੰ ਸਮਾਨ ਦੇਣ ਲਈ ਚੁਣਿਆ ਗਿਆ।
ਜ਼ਿਲ੍ਹਾ ਸਿੱਖਿਆ ਅਫਸਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਦਿਵਿਆਂਗ ਬੱਚਿਆਂ ਲਈ ਇਹ ਕੈਂਪ ਸਾਲ ਵਿੱਚ ਦੋ ਵਾਰ ਲਗਾਏ ਜਾਂਦੇ ਹਨ, ਜਿਸ ਵਿੱਚ ਪਹਿਲਾਂ ਇਨ੍ਹਾਂ ਬੱਚਿਆਂ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਫਿਰ ਇਨ੍ਹਾਂ ਬੱਚਿਆਂ ਨੂੰ ਜਰੂਰਤ ਅਨੁਸਾਰ ਸਮਾਨ ਵੰਡਿਆ ਜਾਂਦਾ ਹੈ। ਇਸ ਸਮਾਨ ਵਿੱਚ ਜਿਵੇਂ ਕਿ ਵਹੀਲ ਚੇਅਰ, ਟਰਾਈ ਸਾਈਕਲ, ਫੋੜੀਆਂ, ਕੰਨਾਂ ਵਾਲੀਆਂ ਮਸ਼ੀਨਾਂ ਅਤੇ ਹੋਰ ਜਰੂਰਤ ਦਾ ਸਮਾਨ ਸ਼ਾਮਿਲ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਦਿਵਿਆਂਗ ਬੱਚਿਆਂ ਲਈ ਇਹ ਸਮਾਨ ਅਲਿਮਕੋ ਭਾਰਤ ਸਰਕਾਰ ਵੱਲੋਂ ਪ੍ਰਦਾਨ ਕੀਤਾ ਜਾਂਦਾ ਹੈ।
ਇਸ ਮੌਕੇ ਡੀਐਸਸੀ ਗੋਪਾਲ ਸ਼ਰਮਾ, ਐਮਆਈਐਸ ਕੋਆਰਡੀਨੇਟਰ ਜਤਿੰਦਰ ਪਾਲ, ਵਿਸ਼ੇਸ਼ ਅਧਿਆਪਕ ਰੁਪਿੰਦਰ ਕੌਰ, ਮਨਮੀਤ ਕੌਰ, ਸੋਨਿਕਾ, ਨੀਰਜ ਕਟੋਚ, ਵੰਦਨਾ, ਸੁਮਨਾ ਕੁਮਾਰੀ, ਗੁਰਮੀਤ ਕੌਰ, ਅਨਿਸ਼ਾ ਕੌਰ, ਸੰਧਿਆ, ਕੰਚਨ ਠਾਕੁਰ, ਚੰਦਰਾਵਤੀ, ਗੁਰਤੇਜ ਕੌਰ ਅਤੇ ਸੁਮਨ ਹਾਜ਼ਰ ਸਨ।