ਬੰਦ ਕਰੋ

ਸਟੇਟ ਟੀਕਾਕਰਨ ਪ੍ਰੋਗਰਾਮ ਅਫਸਰ ਨੇ ਸਿਵਲ ਹਸਪਤਾਲ ਵਿਖੇ ਕੀਤੀ ਚੈਕਿੰਗ

ਪ੍ਰਕਾਸ਼ਨ ਦੀ ਮਿਤੀ : 08/11/2023
The State Immunization Program Officer checked at the Civil Hospital

ਸਟੇਟ ਟੀਕਾਕਰਨ ਪ੍ਰੋਗਰਾਮ ਅਫਸਰ ਨੇ ਸਿਵਲ ਹਸਪਤਾਲ ਵਿਖੇ ਕੀਤੀ ਚੈਕਿੰਗ

ਰੂਪਨਗਰ, 8 ਨਵੰਬਰ: ਰੂਪਨਗਰ ਜਿਲ੍ਹੇ ਵਿੱਚ ਟੀਕਾਕਰਨ ਪ੍ਰੋਗਰਾਮ ਦਾ ਜਾਇਜਾ ਲੈਣ ਲਈ ਡਾ. ਬਲਵਿੰਦਰ ਕੌਰ ਸਟੇਟ ਟੀਕਾਕਰਨ ਅਫਸਰ ਵੱਲੋਂ ਪੀ.ਪੀ. ਯੂਨਿਟ ਸਿਵਲ ਹਸਪਤਾਲ ਰੂਪਨਗਰ ਵਿਖੇ ਦੌਰਾ ਕੀਤਾ ਗਿਆ।

ਇਸ ਮੌਕੇ ਉਨ੍ਹਾਂ ਨੇ ਟੀਕਾਕਰਨ ਕਾਰਡ ਅਤੇ ਰਜਿਸਟਰ ਦੀ ਚੈੱਕ ਕੀਤੇ ਤੇ ਹਦਾਇਤ ਕੀਤੀ ਕਿ ਜੱਚਾ ਬੱਚਾ ਕਾਰਡ (ਐਮ.ਸੀ.ਪੀ) ਦੇ ਸਾਰੇ ਕਾਲਮ ਭਰਨੇ ਯਕੀਨੀ ਬਣਾਏ ਜਾਣ, ਇਸ ਵਿੱਚ ਖਾਸ ਤੌਰ ਤੇ ਏ.ਐਨ.ਐਮਜ਼., ਆਸ਼ਾ ਅਤੇ ਲਾਭਪਾਤਰੀ ਦਾ ਕੰਟੈਕਟ ਨੰਬਰ ਭਰਨਾ ਯਕੀਨੀ ਬਣਾਇਆ ਜਾਵੇ ਤਾਂ ਜੋ ਜੱਚਾ ਨੂੰ ਸਿਹਤ ਸਹੂਲਤਾ ਪ੍ਰਾਪਤ ਕਰਨ ਵਿੱਚ ਆਸਾਨੀ ਹੋਵੇ।

ਇਸ ਮੌਕੇ ਉਤੇ ਉਨ੍ਹਾਂ ਨੇ ਕਿਹਾ ਕਿ ਜੋ ਫੀਲਡ ਸਟਾਫ ਰੁਟੀਨ ਟੀਕਾਕਰਣ ਕਰਦਾ ਹੈ ਉਨ੍ਹਾਂ ਨੂੰ ਰੁਟੀਨ ਟੀਕਾਕਰਨ ਕਰਨ ਦੌਰਾਨ ਕਿਸੇ ਵੀ ਤਰ੍ਹਾਂ ਦੀ ਆਪਾਤਕਾਲੀਨ ਸਥਿਤੀ ਨਾਲ ਨਜਿੱਠਣ ਦੀ ਜਾਣਕਾਰੀ ਹੋਣੀ ਬਹੁਤ ਜਰੂਰੀ ਹੈ। ਟੀਕਾਕਰਨ ਦਾ ਸਾਰਾ ਰਿਕਾਰਡ ਯੂ-ਵਿਨ ਪੋਰਟਲ ਉਤੇ ਸਮੇਂ ਸਿਰ ਅਪਡੇਟ ਕੀਤਾ ਜਾਵੇ ਤਾਂ ਜੋਂ ਟੀਕਾਕਰਨ ਦੇ ਪ੍ਰੋਗਰਾਮ ਨੂੰ ਹੋਰ ਵਧੇਰੇ ਵਧੀਆ ਢੰਗ ਨਾਲ ਚਲਾਇਆ ਜਾ ਸਕੇ।

ਇਸ ਮੌਕੇ ਤੇ ਉਨ੍ਹਾਂ ਨੇ ਹਾਜ਼ਰ ਸਟਾਫ ਨੂੰ ਹਦਾਇਤ ਕੀਤੀ ਕਿ ਬੱਚੇ ਦੀ ਮਾਂ ਨੂੰ ਟੀਕਾਕਰਨ ਸਾਰਨੀ ਨੂੰ ਬਾਰੇ ਵਿਸਤਾਰਪੂਰਵਕ ਦੱਸਿਆ ਜਾਵੇ। ਜਦੋਂ ਮਾਂ ਆਪਣੇ ਬੱਚੇ ਦੇ ਟੀਕਾ ਲਗਵਾਉਣ ਆਉਂਦੀ ਹੈ ਤਾਂ ਅਗਲੇ ਟੀਕੇ ਦੀ ਤਰੀਕ ਵੀ ਕਾਰਡ ਵਿੱਚ ਦਰਜ਼ ਕੀਤੀ ਜਾਵੇ, ਤਾਂ ਜੋ ਉਹ ਆਪਣੇ ਬੱਚੇ ਦਾ ਟੀਕਾਕਰਨ ਸਹੀ ਸਮੇਂ ਕਰਵਾ ਕੇ ਮਾਰੂ ਬਿਮਾਰੀਆਂ ਤੋਂ ਬਚਾ ਸਕੇ। ਗਰਭਵਤੀ ਔਰਤਾਂ ਦਾ ਗਰਭ ਦੌਰਾਨ ਟੀਕਾਕਰਨ ਬਹੁਤ ਜ਼ਿਆਦਾ ਜ਼ਰੂਰੀ ਹੈ।

ਉਨ੍ਹਾਂ ਨੇ ਸਿਵਲ ਹਸਪਤਾਲ ਦਾ ਵੈਕਸੀਨ ਸਟੋਰ ਵੀ ਚੈੱਕ ਕੀਤਾ ਅਤੇ ਕਿਹਾ ਕਿ ਇ-ਵਿਨ ਪੋਰਟਲ ਤੇ ਵੈਕਸੀਨ ਦਾ ਰਿਕਾਰਡ ਭਰਿਆ ਜਾਵੇ। ਵੈਕਸੀਨ ਨੂੰ ਹੀ ਸ਼ਨਿਸ਼ਚਿਤ ਤਾਪਮਾਨ ਤੇ ਰੱਖਣਾ ਬਹੁਤ ਜ਼ਰੂਰੀ ਹੈ, ਇਸ ਮੌਕੇ ਤੇ ਉਨ੍ਹਾਂ ਨੇ ਜਿਲ੍ਹਾ ਟੀਕਾਕਰਨ ਅਫਸਰ ਡਾ. ਅਮਰਜੀਤ ਸਿੰਘ ਅਤੇ ਉਨ੍ਹਾਂ ਦੇ ਸਟਾਫ ਨਾਲ ਟੀਕਾਕਰਨ ਪ੍ਰੋਗਰਾਮ ਦੇ ਸਬੰਧ ਵਿੱਚ ਮੀਟਿੰਗ ਕੀਤੀ ਅਤੇ ਜ਼ਰੂਰੀ ਹਦਾਇਤਾਂ ਦਿੱਤੀਆਂ।

ਉਨ੍ਹਾਂ ਦੱਸਿਆਂ ਕਿ ਰੁਬੇਲਾ ਤੇ ਖਸਰੇ ਦੇ ਖ਼ਾਤਮੇ ਲਈ ਦਸੰਬਰ 2023 ਤੱਕ ਦਾ ਟੀਚਾ ਮਿੱਥਿਆ ਗਿਆ ਹੈ। ਇਸ ਲਈ ਪੰਜ ਸਾਲ ਦੀ ਉਮਰ ਤੋਂ ਘੱਟ ਹਰੇਕ ਬੱਚੇ ਦਾ ਮੀਜ਼ਲ ਅਤੇ ਰੁਬੇਲਾ ਦਾ ਟੀਕਾਕਰਨ ਪੂਰਾ ਹੋਣਾ ਚਾਹੀਦਾ ਹੈ। ਮੀਜ਼ਲ ਅਤੇ ਰੁਬੇਲਾ ਦੀਆ ਦੋ ਖੁਰਾਕਾਂ ਹੀ ਇਹਨਾਂ ਬਿਮਾਰੀਆਂ ਤੋਂ ਬਚਣ ਦਾ ਇਕਲੌਤਾ ਉਪਾਅ ਹੈ। ਜਿਲ੍ਹਾ ਟੀਕਾਕਰਨ ਅਫਸਰ ਵੱਲੋਂ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਜਿਲ੍ਹਾ ਪੱਧਰ ਤੇ ਮਿਸ਼ਨ ਇੰਦਰ ਧਨੁਸ਼ ਦਾ ਤੀਸਰਾ ਰਾਊਂਡ 20 ਨਵੰਬਰ ਤੋਂ 25 ਨਵੰਬਰ 2023 ਤੱਕ ਕੀਤਾ ਜਾਣਾ ਹੈ।

ਇਸ ਪ੍ਰੋਗਰਾਮ ਵਿੱਚ 0-5 ਸਾਲ ਤੱਕ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਹੈੱਡ ਕਾਊਂਟ ਸਰਵੇ (ਸਲੱਮ, ਭੱਠੇ, ਝੂੰਗੀਆਂ-ਝੌਪੜੀਆਂ, ਗੁੱਜਰਾਂ ਦੇ ਡੇਰੇ, ਕੰਸਟਰਕਸ਼ਨ ਸਾਈਟਾਂ ਅਤੇ ਨਾ ਨੁਕਰ ਕਰਨ ਵਾਲੇ ਆਦਿ) ਕਰਵਾ ਕੇ ਮਾਈਕ੍ਰੋਪਲਾਨ ਤਿਆਰ ਕੀਤੇ ਜਾਵੇ ਤਾਂ ਜੋਂ ਕੋਈ ਵੀ ਟੀਕਾਕਰਨ ਤੋ ਵਾਂਝਾ ਨਾ ਰਹਿ ਜਾਵੇ। ਇਸ ਮੌਕੇ ਮਨਪ੍ਰੀਤ ਸਿੰਘ ਵੈਕਸੀਨ ਕੋਲਡ ਚੈਨ ਮੈਨੇਜਰ ਅਤੇ ਪੀ ਪੀ ਯੂਨਿਟ ਦਾ ਸਟਾਫ਼ ਆਦਿ ਹਜ਼ਾਰ ਸੀ।