ਬੰਦ ਕਰੋ

ਵਨ ਸਟੋਪ ਸੈਂਟਰ ਦੀ ਜਿ਼ਲ੍ਹਾ ਟਾਸਕ ਫੋਰਸ ਦੀ ਹੋਈ ਬੈਠਕ

ਪ੍ਰਕਾਸ਼ਨ ਦੀ ਮਿਤੀ : 05/09/2019
TaskForceCommitteeMeeting

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ।

ਰੂਪਨਗਰ – ਮਿਤੀ – 04 ਸਤੰਬਰ 2019

ਵਨ ਸਟੋਪ ਸੈਂਟਰ ਦੀ ਜਿ਼ਲ੍ਹਾ ਟਾਸਕ ਫੋਰਸ ਦੀ ਹੋਈ ਬੈਠਕ

ਹਿੰਸਾ ਨਾਲ ਪੀੜਤ ਮਹਿਲਾ `ਵਨ ਸਟੋਪ ਸੈਂਟਰ` ਵਿਖੇ ਕਰ ਸਕਦੀਆਂ ਹਨ ਪਹੁੰਚ-ਡਿਪਟੀ ਕਮਿਸ਼ਨਰ ਹੈਲਪਲਾਈਨ ਨੰਬਰ 01881-500070 ਤੇ ਵੀ ਕੀਤਾ ਜਾ ਸਕਦਾ ਹੈ ਸੰਪਰਕ ਜਿ਼ਲ੍ਹਾ ਪ੍ਰਬੰਧਕ ਕੰਪਲੈਕਸ ਵਿਖੇ ਵਨ ਸਟੋਪ ਸੈਂਟਰ ਦੀ ਜਿ਼ਲ੍ਹਾ ਟਾਸਕ ਫੋਰਸ ਦੀ ਹੋਈ ਬੈਠਕ ਰੂਪਨਗਰ, 04 ਸਤੰਬਰ-ਕਿਸੇ ਵੀ ਤਰ੍ਹਾਂ ਦੀ ਹਿੰਸਾ ਨਾਲ ਪੀੜਤ ਮਹਿਲਾ ਸਿਵਲ ਹਸਪਤਾਲ ਦੇ ਵਿਚ ਬਣਾਏ ਗਏ `ਵਨ ਸਟੋਪ ਸੈਂਟਰ` ਜ਼ੋ ਕਿ `ਸਖੀ` ਨਾਲ ਵੀ ਜਾਣਿਆ ਜਾਂਦਾ ਹੈ ਪਹੁੰਚ ਕਰ ਸਕਦੀ ਹੈ। ਵਨ ਸਟੋਪ ਸੈਂਟਰ ਵਿਚ ਪੀੜਤ ਮਹਿਲਾ ਨੂੰ ਡਾਕਟਰੀ ਸਹਾਇਤਾ, ਕੌਂਸਲਿੰਗ, ਰਹਿਣ ਦਾ ਪ੍ਰਬੰਧ, ਮੁਫਤ ਕਾਨੁੰਨੀ ਸਹਾਇਤਾ ਅਤੇ ਪੁਲਿਸ ਸਹਾਇਤਾ ਤੁਰੰਤ ਮੁਹੱਈਆ ਕਰਵਾਈ ਜਾਵੇਗੀ।ੇ ਡਿਪਟੀ ਕਮਿਸ਼ਨਰ ਡਾ. ਸੁਮੀਤ ਜਾਰੰਗਲ ਨੇ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਭਾਰਤ ਸਰਕਾਰ ਵਲੋਂ ਸਥਾਪਿਤ ਕੀਤੇ ਗਏ (ਸਖੀ) ਵਨ ਸਟੋਪ ਸੈਂਟਰ ਦੀ ਜਿ਼ਲ੍ਹਾ ਟਾਸਕ ਫੋਰਸ ਦੀ ਬੈਠਕ ਦੌਰਾਨ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੰਦੇ ਹੋਏ ਇਹ ਜਾਣਕਾਰੀ ਦਿਤੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭਾਰਤ ਸਰਕਾਰ ਵਲੋਂ ਸਿਵਲ ਹਸਪਤਾਲ ਵਿਖੇ ਵਨਸਟੋਪ ਸੈਂਟਰ ਖੋਲ੍ਹਿਆ ਗਿਆ ਹੈ। ਇਸ ਸਟੋਪ ਸੈਂਟਰ ਖੋਲ੍ਹਣ ਦਾ ਮਕਸਦ ਸ਼ਰੀਰਕ, ਸੈਕਸੁਅਲ, ਇਮੋਸ਼ਨਲ ਜਾਂ ਪਰਿਵਾਰਕ ਪ੍ਰਤਾੜਨਾ ਨਾਲ ਪ੍ਰਤਾੜਿਤ ਮਹਿਲਾਵਾਂ ਨੂੰ ਤੁਰੰਤ ਹਰ ਤਰ੍ਹਾਂ ਦੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। ਉਨਾਂ ਕਿਹਾ ਕਿ ਪੀੜਤ ਮਹਿਲਾ ਨੂੰ ਇਸ ਸੈਂਟਰ ਵਲੋਂ ਡਾਕਟਰੀ ਸਹਾਇਤਾ , ਮਹਿਲਾ ਦੀ ਜਾਂਚ, ਮੈਡੀਕਲ ਰਿਪੋਰਟ, ਕਾਂਉਂਸਲਿੰਗ, ਐਫ.ਆਈ.ਆਰ., ਪੁਲਿਸ ਸਹਾਇਤਾ, ਸੁਰੱਖਿਆ ਨੂੰ ਬਨਾਉਣ ਲਈ ਸ਼ੈਲਟਰ, ਪੀੜਤ ਮਹਿਲਾ ਨੂੰ ਅਧਿਕਾਰਾਂ ਪ੍ਰਤੀ ਜਾਗਰੂਕ ਕਰਨਾ, ਬਿਆਨ ਦਰਜ ਕਰਾਉਣੇ,ਸਰੱਖਿਅਤ ਵਾਤਾਵਰਣ ਮਾਹੌਲ ਮੁਹੱਈਆ ਕਰਾਉਣਾ ਸ਼ਾਮਲ ਹੈ। ਉਨਾਂ ਕਿਹਾ ਕਿ ਕੋਈ ਵੀ ਪ੍ਰਤਾੜਿਤ ਮਹਿਲਾ ਖੁੱਦ ਵੀ ਪਹੁੰਚ ਕਰ ਸਕਦੀ ਹੈ ਜਾਂ ਹੈਲਪਲਾਈਨ ਨੰਬਰ 01881-500070 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਉਨਾਂ ਨੇ ਦਸਿਆ ਕਿ ਫਿਲਹਾਲ ਇਹ ਸੈਂਟਰ ਸਿਵਲ ਹਸਪਤਾਲ ਵਿਖੇ ਚਲਾਇਆ ਜਾ ਰਿਹਾ ਹੈ। ਅਤੇ ਬਹੁਤ ਜਲਦ ਇਸ ਸੈਂਟਰ ਦੀ ਅਪਣੀ ਇਮਾਰਤ ਖੋਲ੍ਹਣ ਲਈ ਵੀ ਯਤਨ ਕੀਤੇ ਜਾ ਰਹੇ ਹਨ।ਉਨਾਂ ਨੇ ਸੈਂਟਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨਿਰਦੇਸ਼ ਦਿਤੇ ਕਿ ਉਹ ਇਸ ਸੈਂਟਰ ਵਲੋਂ ਪੀੜਤ ਮਹਿਲਾਵਾਂ ਲਈ ਕੀਤੇ ਜਾਂਦੇ ਉਪਰਾਲਿਆਂ ਸਬੰਧੀ ਵੱਧ ਤੋਂ ਵੱਧ ਮਹਿਲਾਵਾਂ ਨੂੰ ਜਾਗਰੂਕ ਕਰਨ ਤਾਂ ਜ਼ੋ ਜਰੂਰਤ ਪੈਣ ਤੇ ਕੋਈ ਵੀ ਮਹਿਲਾ ਇਸ ਸੈਂਟਰ ਤੱਕ ਆਪਣੀ ਪਹੁੰਚ ਕਰ ਸਕੇ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਬੇਟੀ ਬਚਾਓ, ਬੇਟੀ ਪੜ੍ਹਾਓ ਤਹਿਤ ਕੀਤੇ ਜਾ ਰਹੇ ਕੰਮਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਹਾਸਲ ਕਰਦਿਆਂ ਕਿਹਾ ਕਿ ਇਸ ਦੇ ਤਹਿਤ ਜ਼ੋ 25 ਲੱਖ ਰੁਪਏ ਦੀ ਰਾਸ਼ੀ ਦਾ ਬਜਟ ਪ੍ਰਾਪਤ ਹੋਇਆ ਹੈ ਉਸ ਨੂੰ ਬੇਟੀਆਂ ਦੀ ਬਿਹਤਰੀ ਲਈ ਯੋਜਨਾਬਧ ਤਰੀਕੇ ਨਾਲ ਕੰਮ ਵਿਚ ਲਿਆਂਦਾ ਜਾਵੇ।ਉਨ੍ਹਾਂ ਨੇ ਬਾਲ ਸੋਸ਼ਣ ਨੂੰ ਰੋਕਣ ਅਤੇ ਬੇਟੀਆਂ ਨੂੰ ਵੱਧ ਤੋਂ ਵੱਧ ਪੜ੍ਹਾਉਣ ਸਬੰਧੀ ਕੀਤੇ ਜਾ ਰਹੇ ਉਪਰਾਲਿਆਂ ਸਬੰਧੀ ਜਰੂਰੀ ਦਿਸ਼ਾ ਨਿਰਦੇਸ਼ ਵੀ ਦਿਤੇ। ਇਸ ਮੌਕੇ ਤੇ ਸਹਾਇਕ ਕਮਿਸ਼ਨਰ ਜ਼ਲਰਲ ਮੈਡਮ ਸਰਬਜੀਤ ਕੌਰ, ਐਸ.ਡੀ.ਐਮ. ਸ਼੍ਰੀਮਤੀ ਹਰਜੋਤ ਕੌਰ, ਜਿ਼ਲ੍ਹਾ ਪ੍ਰੋਗਰਾਮ ਅੰਮ੍ਰਿਤਾ ਸਿੰਘ ਸਮੇਤ ਸੀ.ਡੀ.ਪੀ.ਓੁਜ਼, ਬਾਲ ਵਿਕਾਸ ਪ੍ਰੋਜੈਕਟ ਅਫਸਰ, ਵਨ ਸਟੋਪ ਸੈਂਟਰ ਦੇ ਐਡਮਨਿਸਟਰੇਟਰ, ਪੁਲਿਸ ਦੇ ਅਧਿਕਾਰੀ ਅਤੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ।