ਬੰਦ ਕਰੋ

ਵਧੀਕ ਡਿਪਟੀ ਕਮਿਸ਼ਨਰ ਨੇ ਦਸੰਬਰ 2024 ਤਿਮਾਹੀ ਲਈ ਸਮੂਹ ਬੈਂਕਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ

ਪ੍ਰਕਾਸ਼ਨ ਦੀ ਮਿਤੀ : 06/03/2025
Additional Deputy Commissioner reviews performance of all banks for December 2024 quarter

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਵਧੀਕ ਡਿਪਟੀ ਕਮਿਸ਼ਨਰ ਨੇ ਦਸੰਬਰ 2024 ਤਿਮਾਹੀ ਲਈ ਸਮੂਹ ਬੈਂਕਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ

ਰੂਪਨਗਰ, 6 ਮਾਰਚ: ਦਸੰਬਰ 2024 ਦੀ ਤਿਮਾਹੀ ਲਈ ਜ਼ਿਲ੍ਹਾ ਸਲਾਹਕਾਰ ਕਮੇਟੀ-ਕਮ-ਜ਼ਿਲ੍ਹਾ ਪੱਧਰੀ ਸਮੀਖਿਆ ਕਮੇਟੀ, ਰੂਪਨਗਰ ਦੀ 188ਵੀਂ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਵੱਖ-ਵੱਖ ਬੈਂਕਾਂ ਦੇ ਡੀ.ਸੀ.ਓਜ਼ ਤੋਂ ਇਲਾਵਾ ਸੂਬਾ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ।

ਮੀਟਿੰਗ ਦੌਰਾਨ ਪੂਜਾ ਸਿਆਲ ਗਰੇਵਾਲ ਨੇ ਸਾਲ 2025-26 ਲਈ ਨਾਬਾਰਡ ਦੁਆਰਾ ਸੰਭਾਵੀ ਲਿੰਕਡ ਯੋਜਨਾ ਦੀ ਸ਼ੁਰੂਆਤ ਕੀਤੀ ਅਤੇ ਦਸੰਬਰ 2024 ਨੂੰ ਖਤਮ ਹੋਣ ਵਾਲੀ ਤਿਮਾਹੀ ਲਈ ਸਾਰੇ ਬੈਂਕਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ।

ਏ.ਡੀ.ਸੀ. ਨੇ ਸਾਰੇ ਬੈਂਕ ਡੀ.ਸੀ.ਓਜ਼ ਨੂੰ ਆਪਣੇ ਸੰਬੋਧਨ ਕਰਦਿਆ ਕਿਹਾ ਕਿ ਬੈਂਕਾਂ ਨੂੰ ਆਪਣੇ ਸੀਡੀ ਅਨੁਪਾਤ ਵਿੱਚ ਸੁਧਾਰ ਕਰਨ ਦੀ ਲੋੜ ਹੈ ਅਤੇ ਰੂਪਨਗਰ ਜ਼ਿਲ੍ਹੇ ਵਿੱਚ ਖੇਤੀਬਾੜੀ ਸੈਕਟਰ ਵਿੱਚ ਮਿਆਦੀ ਕਰਜ਼ਾ ਦੇਣ ‘ਤੇ ਜ਼ੋਰ ਦਿੱਤਾ।

ਬੈਂਕਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਂਦੇ ਹੋਏ ਉਨ੍ਹਾਂ ਬੈਂਕਾਂ ਨੂੰ ਹਦਾਇਤ ਕੀਤੀ ਕਿ ਉਹ ਭਾਰਤ ਸਰਕਾਰ ਵਲੋਂ ਚਲਾਈਆ ਗਈਆਂ ਵੱਖ ਵੱਖ ਸਕੀਮਾਂ ਜਿਵੇਂ ਕਿ ਪ੍ਰਧਾਨ ਮੰਤਰੀ ਸਵਾਨਿਧੀ, ਪਸ਼ੂ ਪਾਲਣ, ਮੱਛੀ ਪਾਲਣ ਆਦਿ ਉਤੇ ਵਿਸ਼ੇਸ ਧਿਆਨ ਦੇਣ। ਉਨ੍ਹਾਂ ਕਿਹਾ ਕਿ ਫਿਲਮੀ ਆਧਾਰ ‘ਤੇ ਉਪਰੋਕਤ ਸਾਰੀਆਂ ਸਕੀਮਾਂ ਲਈ ਬੈਂਕਾਂ ਦੁਆਰਾ ਅਰਜ਼ੀ ਨੂੰ ਰੱਦ ਕਰਨਾ ਸਵੀਕਾਰ ਨਹੀਂ ਕੀਤਾ ਜਾਵੇਗਾ।

ਉਨ੍ਹਾਂ ਬੈਂਕ ਦੇ ਡੀ.ਸੀ.ਓਜ਼ ਨੂੰ ਇਹ ਵੀ ਚੇਤਾਵਨੀ ਦਿੱਤੀ ਕਿ ਬ੍ਰਾਂਚਾਂ ਵਿੱਚ ਗਾਹਕਾਂ ਦਾ ਪ੍ਰਬੰਧਨ ਬਹੁਤ ਹੀ ਨਿਮਰਤਾ ਅਤੇ ਦੋਸਤਾਨਾ ਵਿਵਹਾਰ ਨਾਲ ਹੋਣਾ ਚਾਹੀਦਾ ਹੈ, ਇਸ ਸਬੰਧ ਵਿੱਚ ਇੱਕ ਵੀ ਸ਼ਿਕਾਇਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਮੀਟਿੰਗ ਦੇ ਅੰਤ ਵਿੱਚ ਐਲ.ਡੀ.ਐਮ ਸ਼੍ਰੀ ਮਨੀਸ਼ ਤ੍ਰਿਪਾਠੀ ਨੇ ਉਹਨਾਂ ਦੇ ਵਡਮੁੱਲੇ ਮਾਰਗਦਰਸ਼ਨ ਅਤੇ ਸੁਝਾਵਾਂ ਲਈ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਉਨ੍ਹਾਂ ਦੁਆਰਾ ਦਿੱਤੀਆਂ ਗਈਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਜ਼ਿਲ੍ਹਾ ਰੂਪਨਗਰ ਵਿੱਚ ਕੰਮ ਕਰ ਰਹੀਆਂ ਸਾਰੀਆਂ ਬੈਂਕਾਂ ਦੀਆਂ ਸ਼ਾਖਾਵਾਂ ਵੱਲੋਂ ਕੀਤੀ ਜਾਵੇਗੀ।

ਇਸ ਮੌਕੇ ਮਟਿੰਗ ਵਿੱਚ ਐਲ.ਡੀ.ਓ., ਆਰ.ਬੀ.ਆਈ. ਸ੍ਰੀ ਅਲੋਕ ਰੰਜਨ, ਡੀ.ਡੀ.ਐਮ.,ਨਾਬਾਰਡ (ਲੁਧਿਆਣਾ ਕਲੱਸਟਰ), ਸ੍ਰੀ ਦੇਵੇਂਦਰ ਕੁਮਾਰ ਅਤੇ ਆਰ.ਐਸ.ਈ.ਟੀ.ਆਈ. ਦੇ ਡਾਇਰੈਕਟਰ, ਸ੍ਰੀ ਜੀ.ਐਸ. ਰੈਣੀ ਵੀ ਹਾਜ਼ਰ ਸਨ।