ਬੰਦ ਕਰੋ

ਵਣ ਮੰਡਲ ਵਿਭਾਗ ਵਲੋਂ ਸਦਾਵਰਤ ਦੇ ਜੰਗਲਾਂ ਵਿਚ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ

ਪ੍ਰਕਾਸ਼ਨ ਦੀ ਮਿਤੀ : 05/06/2023
The World Environment Day was celebrated in the forests of Sadavart by the Department of Forestry

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਵਣ ਮੰਡਲ ਵਿਭਾਗ ਵਲੋਂ ਸਦਾਵਰਤ ਦੇ ਜੰਗਲਾਂ ਵਿਚ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ

ਵਾਤਾਵਰਨ ਦੀ ਸਾਂਭ ਸੰਭਾਲ ਸਾਡੀ ਸਾਰਿਆਂ ਦੀ ਅਹਿਮ ਜ਼ਿੰਮੇਵਾਰੀ: ਐਡੋਕੇਟ ਚੱਢਾ

ਬਰਸਾਤ ਦੇ ਮੌਸਮ ਦੌਰਾਨ ਲੱਗਭਗ 3 ਲੱਖ ਪੌਦੇ ਲਗਾਏ ਜਾਣਗੇ

2022-23 ਦੌਰਾਨ ਰੂਪਨਗਰ ਵਣ ਮੰਡਲ ਵੱਲੋਂ 3.32 ਲੱਖ ਪੌਦੇ ਵੱਖ-ਵੱਖ ਥਾਂਵਾ ਤੇ ਲਗਾਏ ਗਏ

ਰੂਪਨਗਰ, 05 ਜੂਨ: ਵਿਸ਼ਵ ਵਾਤਾਵਰਨ ਦਿਵਸ ਮੌਕੇ ਰੂਪਨਗਰ ਵਣ ਮੰਡਲ ਵਿਭਾਗ ਵੱਲੋਂ ਸਦਾਬਰਤ ਦੇ ਜੰਗਲ ਵਿਚ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ, ਜਿਸ ਦੀ ਪ੍ਰਧਾਨਗੀ ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਦਿਨੇਸ਼ ਚੱਢਾ ਅਤੇ ਮੁੱਖ ਮੰਤਰੀ ਫ਼ੀਲਡ ਅਫਸਰ ਸ਼੍ਰੀਮਤੀ ਅਨਮਜੋਤ ਕੌਰ ਵੱਲੋਂ ਕੀਤੀ ਗਈ। ਵਾਤਾਵਰਨ ਦਿਵਸ ਨੰ ਮੁੱਖ ਰੱਖਦਿਆਂ ਸਦਾਬਰਤ ਜੰਗਲ ਦੇ ਰਕਬੇ ਵਿੱਚ ਸੰਘਣੀ ਛਾਂ ਵਾਲੇ ਰੁੱਖ ਅਤੇ ਪੌਦੇ ਲਗਾਏ ਗਏ।

ਇਸ ਸਮਾਰੋਹ ਮੌਕੇ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ ਵਾਤਾਵਰਨ ਦੀ ਸਾਂਭ ਸੰਭਾਲ ਸਾਡੀ ਸਾਰਿਆਂ ਦੀ ਅਹਿਮ ਜ਼ਿੰਮੇਵਾਰੀ ਹੈ, ਹਰ ਨਾਗਰਿਕ ਨੂੰ ਪੌਦੇ ਲਗਾਉਣ ਅਤੇ ਇਨ੍ਹਾਂ ਦੀ ਸਾਂਭ ਸੰਭਾਲ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਬੱਚਿਆ ਨੂੰ ਪੌਦਿਆਂ ਦੀ ਮਨੁੱਖੀ ਜੀਵਨ ਵਿੱਚ ਅਹਿਮੀਅਤ ਬਾਰੇ ਜਾਗਰੂਕ ਕਰਦੇ ਰਹਿਣਾ ਚਾਹੀਦਾ ਹੈ ਅਤੇ ਹਰੇਕ ਖ਼ੁਸ਼ੀ ਅਤੇ ਗ਼ਮੀ ਦੇ ਮੌਕੇ ’ਤੇ ਪੌਦੇ ਲਗਾਉਣ ਦੀ ਪਿਰਤ ਨੂੰ ਪ੍ਰਫੁੱਲਤ ਕਰਨਾ ਚਾਹੀਦਾ ਹੈ।

ਮੁੱਖ ਮੰਤਰੀ ਫ਼ੀਲਡ ਅਫਸਰ ਸ਼੍ਰੀਮਤੀ ਅਨਮਜੋਤ ਕੌਰ ਨੇ ਵੱਲੋਂ ਰੂਪਨਗਰ ਜ਼ਿਲ੍ਹੇ ਵਿੱਚ ਵੱਧ ਤੋ ਵੱਧ ਪੌਦੇ ਲਗਾਉਣ ਅਤੇ ਲਗਾਏ ਗਏ ਪੌਦਿਆ ਦੀ ਚੰਗੀ ਤਰ੍ਹਾਂ ਦੇਖਭਾਲ ਕਰਨ ਬਾਰੇ ਅਪੀਲ ਕੀਤੀ ਗਈ। ਉਨ੍ਹਾਂ ਵੱਲੋਂ ਵੇਸਟ ਮਟੀਰੀਅਲ ਦੀ ਸਹੀ ਢੰਗ ਨਾਲ ਡਿਸਪੋਸਲ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ।

ਵਣ ਮੰਡਲ ਅਫਸਰ ਸ. ਹਰਜਿੰਦਰ ਸਿੰਘ ਵੱਲੋ ਦੱਸਿਆ ਗਿਆ ਕਿ ਰੂਪਨਗਰ ਜਿਲ੍ਹੇ ਨੂੰ ਹਰਿਆ-ਭਰਿਆ ਬਣਾਉਣ ਲਈ ਇਸ ਵਿੱਤੀ ਸਾਲ ਦੌਰਾਨ ਰੂਪਨਗਰ ਜ਼ਿਲ੍ਹੇ ਵਿੱਚ ਵੱਖ-ਵੱਖ ਸਕੀਮਾਂ ਤਹਿਤ ਬਰਸਾਤ ਦੇ ਸੀਜਨ ਦੌਰਾਨ ਲੱਗਭਗ 3 ਲੱਖ ਪੌਦੇ ਲਗਾਏ ਜਾਣਗੇ ਅਤੇ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਤਹਿਤ 2 ਲੱਖ ਪੌਦੇ ਸਪਲਾਈ ਕੀਤੇ ਜਾਣਗੇ।

ਵਣ ਮੰਡਲ ਅਫਸਰ ਰੂਪਨਗਰ ਵੱਲੋ ਇਹ ਵੀ ਦੱਸਿਆ ਗਿਆ ਕਿ ਪਿਛਲੇ ਵਿੱਤੀ ਸਾਲ 2022-23 ਦੌਰਾਨ ਰੂਪਨਗਰ ਵਣ ਮੰਡਲ ਵੱਲੋਂ ਰੂਪਨਗਰ ਜਿਲ੍ਹੇ ਵਿੱਚ ਲਗਭਗ 3.32 ਲੱਖ ਪੌਦੇ ਵੱਖ-ਵੱਖ ਥਾਂਵਾ ਤੇ ਲਗਾਏ ਗਏ ਅਤੇ 1.50 ਲੱਖ ਪੌਦੇ ਸਪਲਾਈ ਕੀਤੇ ਗਏ।

ਵਣ ਮੰਡਲ ਅਫਸਰ ਰੂਪਨਗਰ ਵੱਲੋਂ ਬਾਈਓਡਾਇਵਰਸਿਟੀ ਇਨ ਐਗਰੇਫਾਈਰੈਸਟਰੀ ਅਤੇ ਫਸਲਾਂ ਨੂੰ ਜਾਨਵਰਾਂ ਤੋਂ ਬਚਾਉਣ ਲਈ ਕੰਡੇਦਾਰ ਤਾਰ ਲਗਾਉਣ ਅਤੇ ਜੰਗਲਾ ਨੂੰ ਅੱਗਾ ਤੋ ਬਚਾਉਣ ਲਈ ਜਾਣਕਾਰੀ ਦਿੱਤੀ ਗਈ। ਇਸ ਸਮਾਰੋਹ ਦੌਰਾਨ ਸਕੂਲ ਦੇ ਵਿਦਿਆਰਥੀਆਂ ਵੱਲੋਂ ਵਾਤਾਵਰਨ ਜਾਗਰੂਕਤਾ ਸਬੰਧੀ ਕਵਿਤਾਵਾਂ ਅਤੇ ਭਾਸ਼ਣ ਦਿੱਤੇ ਗਏ। ਵੱਖ-ਵੱਖ ਬੁਲਾਰਿਆਂ ਅਤੇ ਵਾਤਾਵਰਨ ਪ੍ਰੇਮੀਆਂ ਵੱਲੋਂ ਵਾਤਾਵਰਨ ਦੀ ਸਾਂਭ-ਸੰਭਾਲ ਸਬੰਧੀ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ।

ਵਿਸ਼ਵ ਵਾਤਾਵਰਨ ਦਿਵਸ ਦੇ ਮੌਕੇ ਤੇ ਪਲਾਸਟਿਕ ਦੀ ਵਰਤੋਂ ਨੂੰ ਰੋਕਣ ਲਈ ਰੂਪਨਗਰ ਜਿਲ੍ਹੇ ਦੇ ਵੱਖ-ਵੱਖ ਸੈਲਫ ਹੈਲਪ ਗਰੁੱਪਾਂ ਵੱਲੋਂ ਤਿਆਰ ਕੀਤੇ ਗਏ ਕੱਪੜੇ ਦੇ ਥੈਲਿਆ ਦਾ ਸਟਾਲ ਵੀ ਲਗਾਇਆ ਗਿਆ ਅਤੇ ਇਸ ਸਮਾਰੋਹ ਵਿੱਚ ਆਏ ਲੋਕਾਂ ਨੂੰ ਕੱਪੜੇ ਦੇ ਬਣੇ ਥੈਲੇ ਵੰਡੇ ਗਏ ਅਤੇ ਲੋਕਾਂ ਨੂੰ ਪਲਾਸਟਿਕ ਦੀ ਵਰਤੋਂ ਨੂੰ ਰੋਕਣ ਦੀ ਅਪੀਲ ਕੀਤੀ ਗਈ। ਸਮਾਰੋਹ ਦੇ ਅੰਤ ਵਿੱਚ ਵਣ ਮੰਡਲ ਅਫਸਰ ਰੂਪਨਗਰ ਵੱਲੋਂ ਸਮਾਰੋਹ ਵਿੱਚ ਸ਼ਾਮਲ ਹੋਏ ਮਹਿਮਾਨਾਂ ਅਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਵੀ ਕੀਤਾ ਗਿਆ।

ਇਸ ਮੌਕੇ ਐਮ.ਸੀ ਰਾਜੂ ਸਤਿਆਲ, ਐਮ.ਸੀ ਪੋਮੀ ਸੋਨੀ, ਮਲਕੀਤ ਸਿੰਘ ਭੰਗੂ, ਪਰਮਿੰਦਰ ਸਿੰਘ ਬਾਲਾ, ਭਾਗ ਸਿੰਘ ਮਦਾਨ, ਸੁਰਿੰਦਰ ਸਿੰਘ, ਐਡਵੋਕੇਟ ਸਤਨਾਮ ਸਿੰਘ ਗਿੱਲ, ਐਡਵੋਕੇਟ ਮਲਕੀਤ ਸਿੰਘ, ਸ਼ਿਵ ਕੁਮਾਰ ਲਾਲਪੁਰ, ਗੁਰਦਿਆਲ ਸਿੰਘ, ਗੌਰਵ ਵਿਨਾਇਕ, ਸੰਤੋਖ਼ ਸਿੰਘ ਵਾਲੀਆ, ਤਜਿੰਦਰ ਸਿੰਘ ਸੋਨੀ ਫਿੱਡੇ, ਵਾਤਾਵਰਨ ਪ੍ਰੇਮੀ, ਵੱਖ-ਵੱਖ ਪਿੰਡਾਂ ਦੇ ਪੰਚ ਅਤੇ ਸਰਪੰਚ, ਵਣ ਸੁਰੱਖਿਆ ਕਮੇਟੀ ਦੇ ਚੇਅਰਮੈਨ, ਸੈਲਫ ਹੈਲਪ ਗਰੁੱਪਾਂ ਦੇ ਮੈਬਰਾਂ, ਰੂਪਨਗਰ ਸ਼ਹਿਰ ਦੇ ਪਤਵੰਤੇ ਸੱਜਣ, ਵਣ ਵਿਭਾਗ ਰੂਪਨਗਰ ਦਾ ਫੀਲਡ ਸਟਾਫ ਦਫਤਰੀ ਅਮਲੇ ਦੇ ਕਰਮਚਾਰੀ ਅਤੇ ਫੀਲਡ ਵਰਕਰ ਵੀ ਹਾਜ਼ਰ ਹੋਏ।