ਰੋਟਰੀ ਕਲੱਬ ਰੂਪਨਗਰ ਵਲੋਂ “ਭੋਜਨ ਦੀ ਬਰਬਾਦੀ ਨਾ ਕਰੋ” ਤੇ “ਪਲਾਸਟਿਕ ਨੂੰ ਕਹੋ ਨਾਹ” ਦਾ ਅਭਿਆਨ ਸ਼ੁਰੂ ਕੀਤਾ ਗਿਆ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਰੋਟਰੀ ਕਲੱਬ ਰੂਪਨਗਰ ਵਲੋਂ “ਭੋਜਨ ਦੀ ਬਰਬਾਦੀ ਨਾ ਕਰੋ” ਤੇ “ਪਲਾਸਟਿਕ ਨੂੰ ਕਹੋ ਨਾਹ” ਦਾ ਅਭਿਆਨ ਸ਼ੁਰੂ ਕੀਤਾ ਗਿਆ
ਰੂਪਨਗਰ, 28 ਜੂਨ: ਰੋਟਰੀ ਕਲੱਬ ਰੂਪਨਗਰ ਵਲੋਂ “ਭੋਜਨ ਦੀ ਬਰਬਾਦੀ ਨਾ ਕਰੋ” ਅਤੇ “ਪਲਾਸਟਿਕ ਨੂੰ ਕਹੋ ਨਾਹ” ਦਾ ਅਭਿਆਨ ਸ਼ੁਰੂ ਕੀਤਾ ਗਿਆ ਇਸ ਕਲੱਬ ਮੈਂਬਰਾਂ ਵਲੋਂ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਜਾ ਸਿਆਲ ਗਰੇਵਾਲ ਦੇ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਪਣੇ ਅਭਿਆਨ ਦਾ ਪੋਸਟਰ ਰਿਲੀਜ਼ ਕੀਤਾ। ਇਸ ਮੌਕੇ ਕਲੱਬ ਪ੍ਰਧਾਨ ਡਾ. ਨਮਰਿਤਾ ਪ੍ਰ੍ਮਾਰ, ਕੈਸ਼ੀਅਰ ਐਡਵੋਕੇਟ ਗੁਰਪ੍ਰੀਤ ਸਿੰਘ, ਐਡਵੋਕੇਟ ਅਜੈ ਤਲਵਾਰ, ਸੈਕਟਰੀ ਡਾ. ਅਨੰਤਦੀਪ ਕੌਰ, ਪੀ ਡੀ ਜੀ ਚੇਤਨ ਅਗਰਵਾਲ, ਪੀ ਡੀ ਜੀ ਡਾ. ਆਰ ਐੱਸ ਪ੍ਰਮਾਰ ਅਤੇ ਕਲੱਬ ਮੈਂਬਰ ਹਾਜ਼ਰ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਦਾ ਉਦੇਸ਼ ਹੋਟਲਾ, ਸਕੂਲਾਂ, ਹਸਪਤਾਲਾਂ, ਵਿਆਹ ਪਾਰਟੀਆਂ ਅਤੇ ਹੋਰ ਅਦਾਰਿਆਂ ਵਿਖੇ ਹੋ ਰਹੀ ਭੋਜਨ ਦੀ ਬਰਬਾਦੀ ਪ੍ਰਤੀ ਸੁਚੇਤ ਕਰਨਾ ਹੈ ਅਤੇ ਸਿੰਗਲ ਵਰਤੋਂ ਪਲਾਸਟਿਕ ਦੇ ਵਾਤਾਰਵਨ ਉਤੇਪੇ ਰਹੇ ਪ੍ਰਭਾਵ ਸਬੰਧੀ ਜਾਗਰੂਕ ਕਰਨਾ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਹਿੰਮਾਂ ਤਹਿਤ ਪਹਿਲੇ ਪੜਾਅ ਵਿਚ ਸਾਰੇ ਹਸਪਤਾਲ, ਦੂਸਰੇ ਪੜਾਅ ਵਿੱਚ ਸਰਕਾਰੀ ਸਕੂਲਾਂ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਸਾਰੀਆਂ ਮਿਡ ਡੇ ਮੀਲ ਕੰਟੀਨਾਂ, ਤੀਜੇ ਪੜਾਅ ਵਿੱਚ ਸਾਰੇ ਰੈਸਟੋਰੈਂਟ ਅਤੇ ਹੋਟਲ ਅਤੇ ਈਟਿੰਗ ਜੁਆਇੰਟਸ, ਚੌਥੇ ਪੜਾਅ ਵਿੱਚ ਸਾਰੇ ਵਿਆਹ ਅਤੇ ਪਾਰਟੀ ਹਾਲ ਅਤੇ ਰਿਜ਼ੋਰਟ, ਪੰਜਵੇਂ ਪੜਾਅ ਵਿਚ ਸਾਰੇ ਸਰਕਾਰੀ ਦਫਤਰ ਅਤੇ ਆਖ਼ਰੀ ਪੜਾਅ ਵਿੱਚ ਜਾਗਰੂਕਤਾ ਲਈ ਸਾਰੇ ਬੈਂਕ ਸਿੱਖਿਆ ਸੰਸਥਾਨ ਵਿਖ਼ੇ ਪਹੁੰਚ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਰੋਟਰੀ ਕਲੱਬ ਰੂਪਨਗਰ ਵਲੋਂ ਜ਼ੈਲ ਸਿੰਘ ਨਗਰ ਅਤੇ ਸ਼ਹਿਰ ਵਿੱਚ ਆਪਣੀ ਅਨਾਜ ਮੰਡੀ ਵਿਖੇ ਸਾਰੇ ਕਿਸਾਨ ਵਿਕਰੇਤਾਵਾਂ ਅਤੇ ਗਾਹਕਾਂ ਨੂੰ 500 ਕੱਪੜੇ ਦੇ ਥੈਲੇ ਵੀ ਵੰਡੇ ਅਤੇ ਉਨ੍ਹਾਂ ਨੂੰ ਪਲਾਸਟਿਕ ਦੀ ਵਰਤੋਂ ਵਿਰੁੱਧ ਜਾਗਰੂਕ ਕਰਦੇ ਹੋਏ ਵਾਤਾਵਰਣ ‘ਤੇ ਪਲਾਸਟਿਕ ਦੇ ਨੁਕਸਾਨਦੇਹ ਪ੍ਰਭਾਵਾਂ ਨੂੰ ਉਜਾਗਰ ਕਰਨ ਦੀ ਸਲਾਹ ਦਿੱਤੀ।