ਰੈੱਡ ਕਰਾਸ ਰੂਪਨਗਰ ਵਲੋਂ ਐਨ.ਸੀ.ਸੀ. ਕੈਡਿਟਾਂ ਲਈ ਚੱਲ ਰਹੇ ਸਿਖਲਾਈ ਕੈਂਪ ਦੌਰਾਨ ਮੁੱਢਲੀ ਸਹਾਇਤਾ ਬਾਰੇ ਟ੍ਰੇਨਿੰਗ ਕਰਵਾਈ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਰੈੱਡ ਕਰਾਸ ਰੂਪਨਗਰ ਵਲੋਂ ਐਨ.ਸੀ.ਸੀ. ਕੈਡਿਟਾਂ ਲਈ ਚੱਲ ਰਹੇ ਸਿਖਲਾਈ ਕੈਂਪ ਦੌਰਾਨ ਮੁੱਢਲੀ ਸਹਾਇਤਾ ਬਾਰੇ ਟ੍ਰੇਨਿੰਗ ਕਰਵਾਈ
ਰੂਪਨਗਰ, 30 ਨਵੰਬਰ: ਜ਼ਿਲ੍ਹਾ ਰੈੱਡ ਕਰਾਸ ਰੂਪਨਗਰ ਵਲੋਂ ਐਨ.ਸੀ.ਸੀ.ਅਕੈਡਮੀ ਰੂਪਨਗਰ ਵਿੱਚ ਐਨ.ਸੀ.ਸੀ. ਕੈਡਿਟਾਂ ਲਈ ਚੱਲ ਰਹੇ ਸਿਖਲਾਈ ਕੈਂਪ ਦੌਰਾਨ ਰੈੱਡ ਕਰਾਸ ਰੂਪਨਗਰ ਵਲੋਂ ਮੁੱਢਲੀ ਸਹਾਇਤਾ ਬਾਰੇ ਟ੍ਰੇਨਿੰਗ ਕਰਵਾਈ ਗਈ।
ਇਸ ਟ੍ਰੇਨਿੰਗ ਸ਼ੈਸਨ ਦੌਰਾਨ ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ. ਗੁਰਸੋਹਣ ਸਿੰਘ ਵੱਲੋਂ ਫਸਟ ਏਡ ਲਈ ਡੇਂਜਰ ਜੋਨ ਵਿੱਚ ਜਾਣ ਬਾਰੇ, ਬਚਾਅ ਅਤੇ ਸੇਫਟੀ, ਰਿਸਪੌਂਸ, ਫਰੈਕਚਰ, ਜਖਮ, ਨਕਸੀਰ, ਜਾਨਵਾਰਾਂ ਅਤੇ ਸੱਪਾਂ ਦੇ ਕੱਟਣ ਤੋਂ ਫਸਟ ਏਡ ਬਾਰੇ ਅਤੇ ਟਰੇਨਿੰਗ ਸੁਪਰਵਾਇਜਰ ਸ਼੍ਰੀ ਵਰੁਣ ਸ਼ਰਮਾ ਵਲੋਂ ਸੀ.ਪੀ.ਆਰ. ਚੌਕਿੰਗ, ਲਿਫਟਿੰਗ ਦੀਆਂ ਪੁਜੀਸ਼ਨਾਂ ਬਾਰੇ ਪ੍ਰੈਕਟੀਕਲ ਟ੍ਰੇਨਿੰਗ ਕਰਵਾਈ ਗਈ।
ਇਸ ਕੈਂਪ ਵਿੱਚ ਸਿਖਲਾਈ ਲੈ ਰਹੇ 600 ਕੈਡਿਟਾਂ ਵਲੋਂ ਮਹਿਸੂਸ ਕੀਤਾ ਗਿਆ ਕਿ ਉਹ ਅੱਗੇ ਤੋਂ ਲੋੜ ਪੈਣ ਤੇ ਕਿਸੇ ਦੀ ਫਸਟ ਏਡ ਕਰ ਸਕਦੇ ਹਨ ਅਤੇ ਕਿਸੇ ਦੀ ਕੀਤੀ ਜਾਨ ਬਚਾ ਸਕਦੇ ਹਨ।
ਇਸ ਮੌਕੇ ਕਰਨਲ ਸ਼੍ਰੀ ਸੰਦੀਪ ਰਾਏ ਅਤੇ ਸ਼੍ਰੀ ਐਲ.ਸੀ. ਨਿਵਾਸਨ, ਸੂਬੇਦਾਰ ਮੇਜਰ ਹਰਵਿੰਦਰ ਸਿੰਘ ਵੀ ਹਾਜ਼ਰ ਸਨ।