ਰੂਪਨਗਰ ਦੀ ਸਰਕਾਰੀ ਆਈ.ਟੀ.ਆਈ ਲੜਕੇ ਵਿਖੇ ਮੈਗਾ ਰੋਜ਼ਗਾਰ ਮੇਲਾ 16 ਸਤੰਬਰ ਨੂੰ

ਜ਼ਿਲ੍ਹਾ ਲੋਕ ਸੰਪਰਕ ਦਫਤਰ, ਰੂਪਨਗਰ
ਰੂਪਨਗਰ ਦੀ ਸਰਕਾਰੀ ਆਈ.ਟੀ.ਆਈ ਲੜਕੇ ਵਿਖੇ ਮੈਗਾ ਰੋਜ਼ਗਾਰ ਮੇਲਾ 16 ਸਤੰਬਰ ਨੂੰ
ਰੋਜ਼ਗਾਰ ਮੇਲੇ ਦੀਆਂ ਤਿਆਰੀਆਂ ਮੁਕੰਮਲ, 28 ਕੰਪਨੀਆਂ ਨੌਜ਼ਵਾਨਾਂ ਨੂੰ ਨੌਕਰੀਆਂ ਦੇਣ ਪਹੁੰਚਣਗੀਆਂ: ਅਰੁਣ ਕੁਮਾਰ ਜ਼ਿਲ੍ਹਾ ਰੋਜ਼ਗਾਰ ਅਫਸਰ
ਰੂਪਨਗਰ, 15 ਸਤੰਬਰ: ਪੰਜਾਬ ਸਰਕਾਰ ਦੇ ਘਰ ਘਰ ਰੋਜ਼ਗਾਰ ਮਿਸ਼ਨ ਤਹਿਤ ਜਿਲ੍ਹਾ ਰੂਪਨਗਰ ਦਾ ਤੀਸਰਾ ਮੈਗਾ ਰੋਜ਼ਗਾਰ ਮੇਲਾ ਸਰਕਾਰੀ ਆਈ.ਟੀ.ਆਈ. (ਲੜਕੇ) ਵਿਖੇ ਮਿਤੀ 16 ਸਤੰਬਰ, 2021 ਨੂੰ ਲਗਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਰੁਣ ਕੁਮਾਰ, ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵੱਲੋਂ ਮੈਗਾ ਰੋਜ਼ਗਾਰ ਆਈ.ਟੀ.ਆਈ ਰੂਪਨਗਰ ਵਿਖੇ ਲੱਗਣ ਵਾਲੇ ਰੋਜ਼ਗਾਰ ਮੇਲੇ ਦੀਆ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਦੇ ਨਾਲ ਉਨ੍ਹਾਂ ਹੀ ਰੋਜ਼ਗਾਰ ਮੇਲੇ ਵਿਚ ਭਾਗ ਲੈਣ ਦੇ ਚਾਹਵਾਨ ਪ੍ਰਾਰਥੀਆਂ ਨੂੰ ਅਪੀਲ ਕੀਤੀ ਕਿ ਮੈਗਾ ਰੋਜ਼ਗਾਰ ਮੇਲਿਆਂ ਵਿੱਚ ਵੱਧ ਤੋਂ ਵੱਧ ਨੌਜ਼ਵਾਨ ਹਿੱਸਾ ਲੈ ਕੇ ਲਾਭ ਉਠਾਉਣ। ਇਸ ਤੋਂ ਇਲਾਵਾ ਜੋ ਨੌਜ਼ਵਾਨ ਸਵੈ ਰੋਜ਼ਗਾਰ ਸ਼ੁਰੂ ਕਰਨਾ ਚਾਹੁੰਦੇ ਹਨ, ਉਹ ਵੀ ਇਸ ਮੇਲੇ ਵਿੱਚ ਸ਼ਾਮਿਲ ਹੋ ਕੇ ਆਪਣਾ ਰੋਜ਼ਗਾਰ ਸ਼ੁਰੂ ਕਰਨ ਵਿੱਚ ਸਬੰਧੀ ਸਹਾਇਤਾ ਲੈਣ ਲਈ ਜਾਣਕਾਰੀ ਹਾਸਿਲ ਕਰ ਸਕਦੇ ਹਨ।
ਸ੍ਰੀ ਅਰੁਣ ਕੁਮਾਰ ਨੇ ਦੱਸਿਆ ਕਿ ਇਸ ਮੇਲੇ ਵਿੱਚ 28 ਕੰਪਨੀਆਂ ਦੇ ਨਿਯੋਜਕਾਂ ਵੱਲੋਂ ਸ਼ਿਰਕਤ ਕੀਤੀ ਜਾਵੇਗੀ।ਮੇਲੇ ਵਿੱਚ ਏਰੀਅਲ ਟੈਲੀਕਾਮ, ਐਜਾਇਲ ਪ੍ਰਾਈਵੇਟ ਲਿਮੀ:, ਐਕਸਿਸ ਬੈਂਕ, ਬਾਬਾ ਸ੍ਰੀ ਚੰਦ ਜੀ ਇੰਟਰਪ੍ਰਾਈਜ਼ਜ਼, ਭਾਰਤੀ ਏਅਰਟੈੱਲ, ਭਾਰਤੀ ਐਕਸਾ, ਕੈਪੀਟਲ ਟਰੱਸਟ, ਕੇਅਰ ਹੈਲਥ ਇੰਸੋਰੈਸ਼, ਐਚ.ਡੀ.ਐਫ.ਸੀ.ਲਾਈਫ, ਹਰਬਲ ਹੈਲਥ ਪ੍ਰਾਈਵੇਟ ਲਿਮੀਟਡ, ਆਈ.ਸੀ.ਆਈ.ਸੀ.ਆਈ ਬੈਂਕ, ਆਈ.ਸੀ.ਆਈ.ਸੀ.ਆਈ ਫਾਊਂਡੇਸ਼ਨ, ਐਲ.ਆਈ.ਸੀ. ਲਾਈਫ਼ ਇੰਸੋਰੈਂਸ਼, ਮਾਈਕਰੋਟਰਨਰ, ਆਰ ਐਸ ਮੈਨਪਾਵਰ, ਐਸ.ਬੀ.ਆਈ. ਲਾਈਫ਼ ਇੰਸੋਰੈਸ਼, ਸ਼ਾਈਨ ਮੈਟਲਟੈੱਕ ਪ੍ਰਾਈਵੇਟ ਲਿਮੀ:, ਸਟਾਰ ਹੈਲਥ ਐਲਾਈਡ, ਸ੍ਰੀ ਸਾਂਈ, ਵਰਧਮਾਨ ਟੈਕਸਟਾਈਲ, ਵੈਟਸਟੀਜ਼ ਮਾਰਕਟਿੰਗ ਪ੍ਰਾਈਵੇਟ ਲਿਮੀਟਡ, ਵੀਟੈੱਕ ਨਿਊਟੀਸ਼ਨ ਪ੍ਰਾਈਵੇਟ ਲਿਮੀ:, ਅੰਬੁਜਾ ਸੀਮੇਂਟ, ਕਲਾਸ ਇੰਡੀਆ ਪ੍ਰਾਈਵੇਟ ਲਿਮੀਟਡ, ਮੈਗਾ ਸਟਾਰ ਫੂਡਜ਼, ਮੈਕਸ ਸਪੈਸ਼ਲਿਟੀ ਫੀਲਮਜ਼ ਲਿਮੀਟਡ, ਸਵਰਾਜ ਫਾਊਂਡੇਸ਼ਨ, ਕਰੋਸਲੈਂਡ ਐਜੂਕੇਸ਼ਨ ਅਤੇ ਕਰੀਅਰ ਆਦਿ ਕੰਪਨੀਆਂ ਵੱਲੋਂ ਹਿੱਸਾ ਲਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਅਸਾਮੀਆਂ ਲਈ ਪ੍ਰਾਰਥੀਆਂ ਦੀ ਯੋਗਤਾ ਦਸਵੀਂ, ਬਾਰਵੀਂ, ਆਈ.ਟੀ.ਆਈ, ਗਰੈਜੂਏਸ਼ਨ ਅਤੇ ਪੋਸਟ ਗਰੈਜੂਏਸ਼ਨ ਪਾਸ ਹੋਵੇ, ਉਹ ਇਨ੍ਹਾਂ ਮੇਲਿਆਂ ਵਿੱਚ ਭਾਗ ਲੈ ਸਕਦੇ ਹਨ।
ਮੇਲੇ ਦੌਰਾਨ ਰੋਜ਼ਗਾਰ ਮੇਲਿਆਂ ਵਿੱਚ ਸ਼ਾਮਿਲ ਹੋਣ ਵਾਲੇ ਪ੍ਰਾਰਥੀਆਂ ਦੀ ਮੱਦਦ ਲਈ ਹੈਲਪ ਡੈਕਸ ਕਾਊਂਟਰ, 1 ਰਜਿਸਟ੍ਰੇਸ਼ਨ ਕਾਊਂਟਰ ਲੜਕਿਆਂ ਲਈ , 1 ਰਜਿਸਟ੍ਰੇਸ਼ਨ ਕਾਊਂਟਰ ਲੜਕੀਆਂ ਲਈ, 1 ਕਾਊਂਟਰ ਸਰੀਰਕ ਤੌਰ ਤੇ ਅਪੰਗ ਵਿਦਿਆਰਥੀਆਂ ਲਈ, 5 ਕਾਊਂਟਰ ਬੈਂਕਾਂ ਦੇ ਨੁਮਾਇੰਦਿਆਂ ਲਈ ਅਤੇ 10 ਕਾਊਂਟਰ ਵੱਖ ਵੱਖ ਵਿਭਾਗਾਂ ਦੀਆਂ ਸਵੈ ਰੋਜ਼ਗਾਰ ਨਾਲ ਸਬੰਧਤ ਸਕੀਮਾਂ ਬਾਰੇ ਲਗਾਏ ਜਾਣਗੇ।