ਯੂਥ ਕਲੱਬ ਵਿਕਾਸ ਪ੍ਰੋਗਰਾਮ

ਯੂਥ ਕਲੱਬ ਵਿਕਾਸ ਪ੍ਰੋਗਰਾਮ – ਪ੍ਰੈਸ ਨੋਟ ਮਿਤੀ 28 ਅਗਸਤ, 2018
ਦਫਤਰ ਜਿ਼ਲ੍ਹਾ ਲੋਕ ਸੰਪਰਕ ਅਫਸਰ,ਰੂਪਨਗਰ।
ਰੂਪਨਗਰ 28 ਅਗਸਤ-ਡਿਪਟੀ ਕਮਿਸ਼ਨਰ ਡਾਕਟਰ ਸੁਮੀਤ ਜਾਰੰਗਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸਥਾਨਿਕ ਸਿ਼ਵਾਲਿਕ ਪਬਲਿਕ ਸਕੂਲ ਵਿਖੇ ਯੂਥ ਕਲੱਬ ਵਿਕਾਸ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਜਿ਼ਲ੍ਹੇ ਦੇ ਸਮੂਹ ਯੂਥ ਕਲੱਬਾਂ ਅਤੇ ਗੈਰ ਸਰਕਾਰੀ ਸੰਸਥਾਵਾਂ ਦੇ ਵਾਲੰਟੀਅਰਾਂ ਨੇ ਹਿੱਸਾ ਲਿਆ।
ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਸ਼੍ਰੀ ਲਖਮੀਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਨੇ ਨਹਿਰੂ ਯੁਵਾ ਕਂੇਂਦਰ ਰੂਪਨਗਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਵਿਚ ਸਭ ਤੋਂ ਵੱਧ ਗਤੀਵਿਧੀਆਂ ਇਸ ਕਲੱਬ ਵਲੋ਼ ਕੀਤੀਆਂ ਜਾਂਦੀਆਂ ਹਨ ਜਿਸ ਲਈ ਇਹ ਕਲੱਬ ਵਧਾਈ ਦਾ ਪਾਤਰ ਹੈ। ਉਨਾ ਕਿਹਾ ਕਿ ਕਿਰਤ ਕਰਨਾ ਤੇ ਵੰਡ ਛਕਣਾ ਪੰਜਾਬ ਦਾ ਵਿਰਸਾ ਹੈ ਜਿਸ ਤਹਿਤ ਪੰਜਾਬ ਦੇ ਲੋਕ ਜਿਥੇ ਵੀ ਗਏ ਉਥੇ ਕਿਰਤ ਕੀਤੀ ਤੇ ਸੂਬੇ ਦਾ ਨਾਮ ਰੌਸ਼ਨ ਕੀਤਾ। ਇਸੇ ਤਰਾਂ ਜਿਥੇ ਵੀ ਆਫਤ ਆਉਂਦੀ ਹੈ ਤਾਂ ਪੰਜਾਬੀ ਮਦਦ ਲਈ ਪੁਜ ਜਾਂਦੇ ਹਨ। ਉਨਾਂ ਕਿਹਾ ਕਿ ਪੰਜਾਬ ਦੇ ਨੋਜਵਾਨਾ ਵਿਚ ਕੁਝ ਨਾ ਕੁਝ ਕਰਨ ਦਾ ਜਜਬਾ ਹੈ ਇਸ ਲਈ ਉਨਾਂ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਮਹੱਲਾ, ਪਿੰਡ ਵਿਚ ਆਪਸ ਵਿਚ ਸਹਿਯੋਗ ਕਰਦੇ ਹੋਏ ਬੁਲੰਦੀਆਂ ਨੂੰ ਛੂਹਣ। ਉਨਾਂ ਕਿਹਾ ਕਿ ਕੇਵਲ ਸਰਕਾਰੀ ਨੌਕਰੀ ਪਿੱਛੇ ਹੀ ਨਹੀਂ ਜਾਣਾ ਚਾਹੀਦਾ ਸਗੋਂ ਪ੍ਰਾਈਵੇਟ ਅਦਾਰਿਆਂ ਵਲੋਂ ਪੇਸ਼ ਕੀਤੀਆਂ ਜਾ ਰਹੀਆਂ ਨੌਕਰਵੀਆਂ ਨੂੰ ਵੀ ਕਬੂਲਣਾ ਚਾਹੀਦਾ ਹੈ। ਉਨਾਂ ਨੋਜਵਾਨਾਂ ਨੁੰ ਜਿਲ੍ਹਾ ਪ੍ਰਸ਼ਾਸਨ ਨਾਲ ਜੁੜਨ ਦੀ ਅਪੀਲ ਵੀ ਕੀਤੀੇ।
ਇਸ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸ਼੍ਰੀਮਤੀ ਸਰਬਜੀਤ ਕੌਰ ਸਹਾਇਕ ਕਮਿਸ਼ਨਰ(ਸਿ਼ਕਾਇਤਾਂ) ਨੇ ਨੋਜਵਾਨਾਂ ਨੂੰ ਕਿਹਾ ਕਿ ਉਹ ਕਲ੍ਹ ਦੇ ਅਧਿਕਾਰੀ ਅਤੇ ਨੇਤਾ ਹਨ। ਉਨ੍ਹਾਂ ਨੋਜਵਾਨਾਂ ਤੋਂ ਜਿ਼ਲ੍ਹੇ ਦੇ ਵਿਕਾਸ ਲਈ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਉਹ ਜਦੋਂ ਵੀ ਚਾਹੁਣ ਉਨਾਂ ਦੇ ਦਫਤਰ ਵਿਖੇ ਆ ਸਕਦੇ ਹਨ, ਉਨਾਂ ਨੋਜਵਾਨ ਕਲੱਬਾਂ ਦੇ ਮੈਂਬਰਾਂ ਨਾਲ ਆਪਣਾ ਨਿਜੀ ਟੈਲੀਫੂਨ ਨੰਬਰ ਵੀ ਸਾਂਝਾ ਕੀਤਾ ਅਤੇ ਕਿਹਾ ਕਿ ਉਹ ਸਵੇਰੇ 8.30 ਤੋਂ ਰਾਤ 9.00 ਵਜੇ ਸੰਪਰਕ ਕਰ ਸਕਦੇ ਹਨ। ਉਨਾ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸਿ਼ਆਂ ਤੋਂ ਦੂਰ ਰਹਿਣ ਅਤੇ ਕਿਹਾ ਕਿ ਜਿਸ ਤਰ੍ਹਾਂ ਅਸੀ ਖੁਦ ਨੂੰ ਅੱਗ/ਹੜ੍ਹ ਜਾਂ ਕਿਸੇ ਹੋਰ ਕੁਦਰਤੀ ਆਫਤ ਸਮੇ ਬਚਾਉਂਦੇ ਹਾਂ ਉਸੇ ਤਰਾਂ ਨਸਿ਼ਆਂ ਤੋਂ ਬਚਣਾ ਚਾਹੀਦਾ ਹੈ। ਜਿ਼ਲ੍ਹੇ ਵਿਚ 08 ਓਟ ਸੈਂਟਰ ਅਤੇ ਇਕ ਨਸ਼ਾ ਛੁਡਾਊ ਕੇਂਦਰ ਸਰਕਾਰ ਵਲੋਂ ਖੋਲ੍ਹੇ ਗਏ ਹਨ ਜੇਕਰ ਕੋਈ ਇਲਾਜ ਕਰਾਉਣਾ ਚਾਹੁੰਦਾ ਹੈ ਤਾਂ ਉਹ ਇਥੇ ਮੁਫਤ ਇਲਾਜ ਕਰਵਾ ਸਕਦਾ ਹੈ। ਉਨਾਂ ਪੰਜਾਬ ਸਰਕਾਰ ਵਲੋਂ ਚਲਾਏ ਮਿਸ਼ਨ ਤੰਦਰੁਸਤ ਪੰਜਾਬ ਬਾਰੇ ਜਾਗਰੂਕ ਕਰਦਿਆਂ ਕਿਹਾ ਕਿ ਮਨ ਨੂੰ ਤੰਦਰੁਸਤ ਰੱਖਣ ਲਈ ਪਿੰਡ ਨੂੰ ਸਾਫ ਸੁਥਰਾ ਰੱਖਣ ਅਤੇ ਪਿੰਡ ਦੇ ਛੋਟੇ ਛੋਟੇ ਝਗੜਿਆਂ ਵਿਚ ਸਮਾਂ ਬਰਬਾਦ ਨਾ ਕਰਨ। ਉਨਾਂ ਘਰ ਘਰ ਹਰਿਆਲੀ ਬਾਰੇ ਦਸਦਿਆਂ ਕਿਹਾ ਕਿ ਦਰਖਤ ਲਗਾਉਣ ਨਾਲ ਵਾਤਾਵਰਣ ਸ਼ੁੱਧ ਰਹਿੰਦਾ ਹੈ ਅਤੇ ਵੱਧ ਤੋਂ ਵੱਧ ਦਰਖਤਾਂ ਦੀ ਸੇਵਾ ਕੀਤੀ ਜਾਵੇ। ਉਨਾ ਹਰ ਨੋਜਵਾਨ ਨੂੰ ਜਿੰਦਗੀ ਵਿਚ 2 ਤੋਂ 3 ਦਰਖਤ ਲਗਾਉਣ ਲਈ ਵੀ ਆਖਿਆ। ਉਨਾਂ ਪੰਜਾਬ ਸਰਕਾਰ ਵਲੋਂ ਚਲਾਈ ਘਰ ਘਰ ਰੋਜਗਾਰ ਯੋਜਨਾ ਬਾਰੇ ਦਸਦਿਆਂ ਕਿਹਾ ਕਿ ਸਰਕਾਰ ਦੇ ਐਪ www.ghargharrozgar.punjab.gov.in ਤੇ ਖੁਦ ਨੁੰ ਰਜਿਸਟਰਡ ਕਰੋ ।
ਇਸ ਮੌਕੇ ਸ਼੍ਰੀ ਸੁਰਿੰਦਰ ਸੈਣੀ ਜਿ਼ਲ੍ਹਾ ਯੂਥ ਕੋਆਰਡੀਨੇਟਰ ਨੇ ਨੋਜਵਾਨਾਂ ਨੂੰ ਪ੍ਰੇਰਣਾ ਕੀਤੀ ਕਿ ਉਹ ਜਿ਼ਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਪ੍ਰੋਗਰਾਮ ਆਯੋਜਿਤ ਕਰਨ ਤਾਂ ਜੋ ਜਿ਼ਲ੍ਹਾ ਪ੍ਰਸ਼ਾਸਨ ਦਾ ਵਧ ਤੋਂ ਵਧ ਲਾਭ ਲੈ ਸਕਣ। ਉਨਾਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵੀ ਵਧ ਤੋਂ ਵਧ ਕੰਮ ਕਰਨ ਲਈ ਆਖਿਆ।
ਇਸ ਪ੍ਰੋੁਗਰਾਮ ਦੌਰਾਨ ਹੋਰਨਾ ਤੋਂ ਇਲਾਵਾ ਸ਼੍ਰੀ ਹਰਜੀਤ ਸਿੰਘ ਕਾਰਜਕਾਰੀ ਇੰਜੀਨੀਅਰ ਵਾਟਰ ਸਪਲਾਈ ਸ਼੍ਰੀ ਮੋਹਿਤ ਸ਼ਰਮਾ ਕਾਰਜਸਾਧਕ ਅਫਸਰ, ਸ਼੍ਰੀ ਆਸਾ ਰਾਮ ਤੇ ਸ਼੍ਰੀ ਮੁਕੇਸ਼ ਕੁਮਾਰ ਉਪ ਮੰਡਲ ਅਫਸਰ ਵਾਟਰ ਸਪਲਾਈ, ਸ਼੍ਰੀ ਮਤੀ ਸਤਿੰਦਰ ਕੌਰ ਸੀ.ਡੀ.ਪੀ.ਓ.,ਸ਼੍ਰੀ ਲਖਬੀਰ ਖਾਬੜਾ ਸਟੇਟ ਅਵਾਰਡੀ, ਸ਼੍ਰੀ ਯੁਗੇਸ਼ ਪੰਕਜ ਮੋਹਨ ਨੈਸ਼ਨਲ ਅਵਾਰਡੀ, ਸ਼੍ਰੀ ਅਵਿੰਦਰ ਰਾਜੂ, ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਾ: ਸੰਜੀਵ ਆਹੂਜਾ ਤੇ ਡਾ: ਓਪਿੰਦਰ ਸਿੰਘ ਸਹਾਇਕ ਪ੍ਰੋਫੈਸਰ ਹਾਜਰ ਸਨ ।