ਬੰਦ ਕਰੋ

ਮੰਡੀਆਂ ਵਿੱਚ ਕਣਕ ਦੀ ਖਰੀਦ ਦੌਰਾਨ ਕੋਵਿਡ-19 ਤੋਂ ਬਚਾਅ ਲਈ ਵਰਤੀਆਂ ਜਾਣਗੀਆਂ ਸਾਰੀਆਂ ਸਾਵਧਾਨੀਆਂ – ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 09/04/2020

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ।

ਰੂਪਨਗਰ – ਮਿਤੀ – 08 ਅਪ੍ਰੈਲ 2020

ਮੰਡੀਆਂ ਵਿੱਚ ਕਣਕ ਦੀ ਖਰੀਦ ਦੌਰਾਨ ਕੋਵਿਡ-19 ਤੋਂ ਬਚਾਅ ਲਈ ਵਰਤੀਆਂ ਜਾਣਗੀਆਂ ਸਾਰੀਆਂ ਸਾਵਧਾਨੀਆਂ : ਡਿਪਟੀ ਕਮਿਸ਼ਨਰ

ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਿਸਾਨਾਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਸਮੱਸਿਆ

ਮੰਡੀਆਂ ਵਿੱਚ ਕਿਸਾਨਾਂ ਦੀ ਸਹੂਲਤ ਲਈ ਲੋੜੀਂਦੇ ਪ੍ਰਬੰਧ ਕਰਨ ਦੇ ਦਿੱਤੇ ਹੁਕਮ

ਮੰਡੀਆਂ ਵਿੱਚ ਸੈਨੇਟਾਈਜ਼ਰ ਤੇ ਪਾਣੀ ਦਾ ਪ੍ਰਬੰਧ ਕਰਨ ਦੇ ਦਿੱਤੇ ਹੁਕਮ

ਆੜ੍ਹਤੀਆਂ ਵੱਲੋਂ ਕਿਸਾਨਾਂ ਨੂੰ ਜਾਰੀ ਕੀਤਾ ਜਾਵੇਗਾ ਟੋਕਨ, ਜੋ ਕਿ ਕਰਫਿਊ ਪਾਸ ਵਜੋਂ ਵੀ ਕੰਮ ਕਰੇਗਾ

ਰੂਪਨਗਰ , 08 ਅਪ੍ਰੈਲ : ਕਣਕ ਦੀ ਖਰੀਦ ਸਬੰਧੀ ਰੂਪਨਗਰ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਿਆ ਜਾਵੇਗਾ ਤੇ ਖਰੀਦ ਪ੍ਰਕਿਰਿਆ ਦੌਰਾਨ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਾਰੀਆਂ ਸਾਵਧਾਨੀਆਂ ਵਰਤੀਆਂ ਜਾਣਗੀਆਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰਿ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਣਕ ਦੀ ਖਰੀਦ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਸੱਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰਿ ਨੇ ਮੀਟਿੰਗ ਵਿੱਚ ਹਾਜਿਰ ਅਧਿਕਾਰੀਆਂ ਨੂੰ ਜਰੂਰੀ ਦਿਸ਼ਾ ਨਿਰੇਦਸ਼ ਦਿੰਦਿਆਂ ਕਿਹਾ ਕਿ ਆਉਣ ਵਾਲਾ ਰੱਬੀ ਸੀਜ਼ਨ (2020-21) 15 ਅਪ੍ਰੈਲ 2020 ਤੋਂ ਸ਼ੁਰੂ ਹੋ ਕੇ 15 ਜੂਨ 2020 ਤੱਕ ਦਾ ਹੋਵੇਗਾ। ਉਨ੍ਹਾਂ ਵੱਲੋਂ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਇਸ ਮਾਹਾਮਾਰੀ ਦੇ ਚਲਦਿਆਂ ਮੰਡੀਆਂ ਵਿੱਚ ਭੀੜ ਘਟਾਉਣ ਲਈ ਮਾਰਕੀਟ ਕਮੇਟੀ ਸਬੰਧਿਤ ਆੜਤੀਆ ਨੂੰ ਇੱਕ ਹੋਲੋਗ੍ਰਾਮ/ ੍ਹਞ ਙਰਦਕ ਲੱਗਿਆ ਟੋਕਨ ਜਾਰੀ ਕਰੇਗੀ ਜਿਸ ਉੱਤੇ ਦਿਨ ਅਤੇ ਖਰੀਦ ਮੰਡੀ ਨਿਸ਼ਚਿਤ ਕੀਤੀ ਗਈ ਹੋਵੇਗੀ ਜ਼ੋ ਕਿ ਬਾਅਦ ਵਿੱਚ ਆੜਤੀਏ ਵੱਲੋਂ ਸਬੰਧਿਤ ਕਿਸਾਨ ਨੂੰ ਜਾਰੀ ਕੀਤਾ ਜਾਵੇਗਾ ਤੇ ਜਿਹੜੇ ਕਿਸਾਨਾ ਕੋਲ ਮੰਡੀ ਬੋਰਡ ਵੱਲੋਂ ਜਾਰੀ ਕੀਤਾ ਗਿਆ ਟੋਕਨ ਨਹੀਂ ਹੋਵੇਗਾ ਉਨ੍ਹਾਂ ਨੂੰ ਮੰਡੀ ਵਿੱਚ ਫਸਲ ਲੈ ਕੇ ਆਉਣ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ।

ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੀ ਫਸਲ ਪੂਰੀ ਤਰ੍ਹਾਂ ਪੱਕ ਜਾਣ ਅਤੇ ਮੰਡੀ ਬੋਰਡ ਵੱਲੋਂ ਜਾਰੀ ਕੀਤੇ ਗਏ ਟੋਕਨ ਮਿਲਣ ਉਪਰੰਤ ਹੀ ਮੰਡੀ ਵਿੱਚ ਲੈ ਕੇ ਆਉਣ ਅਤੇ ਇਹ ਵੀ ਅਪੀਲ ਕੀਤੀ ਕਿ ਜਿਹੜੇ ਕਿਸਾਨਾਂ ਕੋਲ ਫਸਲ ਦਾ ਉਤਪਾਦਨ ਜਿਆਦਾ ਹੈ, ਉਹ ਕੋਸ਼ਿਸ਼ ਕਰਨ ਕਿ ਕੱਟੀ ਗਈ ਫਸਲ ਨੂੰ ਕੁੱਝ ਸਮੇਂ ਲਈ ਆਪਣੇ ਘਰ ਵਿੱਚ ਸਟੋਰ ਕਰਨ। ਛੋਟੇ ਕਿਸਾਨਾਂ ਦੀ ਆਰਥਿਕ ਅਵਸਥਾ ਨੂੰ ਧਿਆਨ ਵਿੱਚ ਰੱਖਦੇ ਹੋਏ ਸਮੂਹ ਆੜਤੀਆਂ ਨੂੰ ਹਦਾਇਤ ਕੀਤੀ ਗਈ ਕਿ ਛੋਟੇ ਕਿਸਾਨਾਂ ਨੂੰ ਪਹਿਲ ਦੇ ਅਧਾਰ ਤੇ ਟੋਕਨ ਜਾਰੀ ਕੀਤੇ ਜਾਣ ਤਾਂ ਜ਼ੋ ਛੋਟੇ ਕਿਸਾਨਾਂ ਦਾ ਆਰਥਿਕ ਸੰਤੁਲਿਨ ਬਣਿਆ ਰਹੇ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਇੱਕ ਟੋਕਨ ਤੋਂ ਭਾਵ 50 ਕੁਇੰਟਲ ਦੀ ਇੱਕ ਖੇਪ ਜਾਂ ਟਰਾਲੀ ਹੋਵੇਗੀ, ਜੇਕਰ ਕਿਸਾਨ ਨੂੰ ਮਿਲਿਆ ਟੋਕਨ ਮਾਰਕੀਟ ਕਮੇਟੀ ਵੱਲੋਂ ਨਿਰਧਾਰਿਤ ਸਮੇਂ/ਤਾਰੀਕ ਤੱਕ ਨਹੀਂ ਵਰਤਿਆ ਜਾਂਦਾ ਤਾਂ ਉਸ ਮਿਤੀ/ਸਮੇਂ ਤੋਂ ਬਾਅਦ ਟੋਕਨ ਰੱਦ ਸਮਝਿਆ ਜਾਵੇਗਾ ਅਤੇ ਟੋਕਨ ਦੀ ਫੋਟੋ-ਕਾਪੀ, ਸਕੈਨਡ ਕਾਪੀ ਜਾਂ ਵਟੱਸਐਪ ਰਾਹੀਂ ਮੰਡੀ ਵਿੱਚ ਫਸਲ ਲੈ ਕੇ ਆਉਣ ਦੀ ਇਜ਼ਾਜਤ ਨਹੀਂ ਹੋਵੇਗੀ ਅਤੇ ਜੇਕਰ ਕਿਸੇ ਕਿਸਾਨ ਕੋਲ ਜਾਅਲੀ ਟੋਕਨ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।

ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੇ ਸਮੂਹ ਆੜਤੀਆਂ ਨੂੰ ਹਦਾਇਤ ਕੀਤੀ ਗਈ ਕਿ ਸੀਜ਼ਨ ਦੌਰਾਨ ਉਨ੍ਹਾਂ ਕੋਲ ਆਉਣ ਵਾਲੇ ਕਿਸਾਨਾਂ ਅਤੇ ਲੇਬਰ ਨੂੰ ਕੋਵਿਡ-19 ਵਾਇਰਸ ਤੋਂ ਬਚਾਉਣ ਲਈ ਮਾਸਕ ਅਤੇ ਸੈਨੀਟਾਇਜ਼ਰ ਦਾ ਪ੍ਰਬੰਧ ਕੀਤਾ ਜਾਵੇ ਅਤੇ ਇਸ ਦੇ ਨਾਲ ਹੀ ਆਪਣੀ ਦੁਕਾਨ/ ਆੜਤ ਦੇ ਬਾਹਰ ਵਿਸ਼ੇਸ਼ ਤੌਰ ਤੇ ਸਾਫ ਪਾਣੀ ਅਤੇ ਸਾਬਣ ਦਾ ਪੁੱਖਤਾ ਪ੍ਰਬੰਧ ਕੀਤਾ ਜਾਵੇ ਅਤੇ ਸਮੂਹ ਆੜਤੀਏ ਸੁਨਿਸਚਿਤ ਕਰਨਗੇ ਕਿ ਉਨ੍ਹਾਂ ਦੀ ਦੁਕਾਨ/ਆੜਤ ਦੇ ਅੱਗੇ `ਕੋਵਿਡ-19` ਵਾਇਰਸ ਤੋਂ ਬਚਣ ਦੇ ਨੁਕਤਿਆਂ ਨੂੰ ਦਰਸਾਉਂਦਾ ਸਾਇੰਨ-ਬੋਰਡ ਵੀ ਲੱਗਿਆ ਹੋਵੇ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਮੰਡੀ ਅਫ਼ਸਰ ਨੂੰ ਹਦਾਇਤ ਕੀਤੀ ਗਈ ਕਿ ਕੋਵਿਡ-19 ਵਾਇਰਸ ਤੋਂ ਬਚਣ ਲਈ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਨੂੰ ਅਨਾਊਂਸਮੈਂਟ ਰਾਹੀਂ ਆਮ ਲੋਕਾਂ ਅਤੇ ਕਿਸਾਨਾਂ ਨੂੰ ਰੱਬੀ ਸੀਜ਼ਨ 2020-21 ਦੌਰਾਨ ਜਾਣੂ ਕਰਵਾਇਆ ਜਾਵੇ। ਜ਼ਿਲ੍ਹੇ ਦੇ ਸਮੂਹ ਆੜਤੀਆ ਇਹ ਵੀ ਯਕੀਨੀ ਬਣਾਉਗੇ ਕਿ ਮੰਡੀ ਵਿੱਚ ਕੰਮ ਕਰ ਹੀ ਲੇਬਰ ਅਤੇ ਕਿਸਾਨ ਘੱਟੋ-ਘੱਟ 1 ਮੀਟਰ ਦੀ ਸਮਾਜਿਕ-ਦੂਰੀ ਬਣਾਈ ਰੱਖਣਗੇ।