ਮੈਨਜਿੰਗ ਡਾਇਰੈਕਟਰ ਪੰਜਾਬ ਵੈਅਰਹਾਊਸਿੰਗ ਕਾਰਪੋਰੇਸ਼ਨ ਸ਼੍ਰੀ ਨੀਲਕੰਠ, ਆਈ.ਏ.ਐਸ. ਨੇ ਮੋਰਿੰਡਾ , ਬੇਲਾ , ਸ਼੍ਰੀ ਚਮਕੌਰ ਸਾਹਿਬ ਅਤੇ ਚੱਕਲਾਂ ਦੀਆਂ ਅਨਾਜ ਮੰਡੀਆਂ ਦਾ ਦੌਰਾ ਕਰਕੇ ਚਲ ਰਹੇ ਖਰੀਦ ਪ੍ਰਬੰਧਾਂ ਦਾ ਜ਼ਾਇਜਾਂ ਲਿਆ

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਆਈ.ਏ.ਐਸ. ਸ਼੍ਰੀ ਨੀਲਕੰਥ ਅਵਦ ਨੇ ਮੋਰਿੰਡਾ , ਬੇਲਾ , ਸ਼੍ਰੀ ਚਮਕੌਰ ਸਾਹਿਬ ਅਤੇ ਚੱਕਲਾਂ ਅਨਾਜ ਮੰਡੀਆਂ ਦਾ ਕੀਤਾ ਦੌਰਾ
ਅਧਿਕਾਰੀਆਂ ਨੂੰ ਕਣਕ ਦੀ ਨਾਲੋ ਨਾਲ ਲਿਫਟਿੰਗ ਕਰਨ ਅਤੇ ਤਹਿ ਸਮੇਂ ਸਿਮਾ ਅੰਦਰ ਅਦਾਇਗੀ ਕਰਨ ਦੇ ਦਿੱਤੇ ਨਿਰਦੇਸ਼
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬੈਠਕ ਦੌਰਾਨ ਅਧਿਕਾਰੀਆਂ ਤੋਂ ਮੰਡੀਆਂ ਵਿੱਚ ਚਲ ਰਹੇ ਖਰੀਦ ਪ੍ਰਬੰਧਾਂ ਸਬੰਧੀ ਲਈ ਜਾਣਕਾਰੀ
ਰੂਪਨਗਰ 28 ਅਪ੍ਰੈਲ – ਮੈਨਜਿੰਗ ਡਾਇਰੈਕਟਰ ਪੰਜਾਬ ਵੈਅਰਹਾਊਸਿੰਗ ਕਾਰਪੋਰੇਸ਼ਨ ਆਈ.ਏ.ਐਸ. ਨੇ ਮੋਰਿੰਡਾ , ਬੇਲਾ , ਸ਼੍ਰੀ ਚਮਕੌਰ ਸਾਹਿਬ ਅਤੇ ਚੱਕਲਾਂ ਦੀਆਂ ਅਨਾਜ ਮੰਡੀਆਂ ਦਾ ਦੌਰਾ ਕਰਕੇ ਚਲ ਰਹੇ ਖਰੀਦ ਪ੍ਰਬੰਧਾਂ ਦਾ ਜ਼ਾਇਜਾਂ ਲਿਆ । ਇਸ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਿਸ਼ੇਸ਼ ਤੌਰ ਤੇ ਬੈਠਕ ਕਰਕੇ ਜ਼ਿਲ੍ਹੇ ਦੀਆਂ ਮੰਡੀਆ ਸਬੰਧੀ ਵਿਸਥਾਰ ਨਾਲ ਜਾਣਕਾਰੀ ਹਾਸਿਲ ਕੀਤੀ।
ਇਸ ਦੌਰਾਨ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਮੈਨਜਿੰਗ ਡਾਇਰੈਕਟਰ ਪੰਜਾਬ ਵੈਅਰਹਾਊਸਿੰਗ ਕਾਰਪੋਰੇਸ਼ਨ ਲਿਮ ਸ਼੍ਰੀ ਨੀਲਕੰਥ ਅਵਦ ਆਈ.ਏ.ਐਸ. ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹੇ ਦੇ ਵਿੱਚ 46 ਮੰਡੀਆਂ ਬਣਾਈਆਂ ਗਈਆਂ ਹਨ, ਜ਼ਿਨ੍ਹਾਂ ਦੇ ਵਿੱਚ ਕਣਕ ਦੀ ਖਰੀਦ ਪ੍ਰਬੰਧਾਂ ਦਾ ਕੰਮ ਚਲ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਆੜਤੀਆਂ ਵੱਲੋਂ ਛੋਟੇ ਅਤੇ ਵੱਡੇ ਕਿਸਾਨਾਂ ਨੂੰ ਇਸ ਢੰਗ ਨਾਲ ਪਾਸ ਜਾਰੀ ਕੀਤੇ ਜਾ ਰਹੇ ਹਨ ਕਿ ਛੋਟੇ ਕਿਸਾਨਾਂ ਦੇ ਕਣਕ ਦੀ ਖਰੀਦ ਵੀ ਨਾਲੋਂ ਨਾਲ ਨਿਰੰਤਰ ਚਲਦੀ ਰਹੇ।
ਉਨ੍ਹਾਂ ਨੇ ਦੱਸਿਆ ਕਿ ਮੰਡੀਆਂ ਦੇ ਵਿੱਚ ਕਿਸਾਨਾਂ ਦੇ ਲਈ ਮਾਸਕ , ਸੈਨੀਟਾਈਜ਼ਰ, ਸਾਫ ਪਾਣੀ ਦਾ ਪ੍ਰਬੰਧ ਅਤੇ ਹੋਰ ਬੁਨਿਆਦੀ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਸਵੇਰ ਦੇ ਸਮੇਂ ਜਾਰੀ ਹੋਏ ਪਾਸ ਨੂੰ ਦਿਖਾ ਕੇ ਕਣਕ ਮੰਡੀਆਂ ਵਿੱਚ ਲਿਆਂਦੀ ਜਾਂਦੀ ਹੈ। ਮੰਡੀਆਂ ਦੇ ਦਾਖਲ ਗੇਟ ਉੱਤੇ ਕਣਕ ਦੀ ਨਮੀ ਚੈੱਕ ਕੀਤੀ ਜਾਂਦੀ ਹੈ। ਜੇਕਰ ਨਮੀ ਨਿਰਧਾਰਿਤ ਮਾਪਦੰਡਾ ਤੋਂ ਵੱਧ ਨਿਕਲਦੀ ਹੈ ਤਾਂ ਉਸ ਫਸਲ ਦੀ ਖਰੀਦੀ ਨਹੀਂ ਕੀਤੀ ਜਾਂਦੀ ਹੈ ।
ਇਸ ਦੌਰਾਨ ਮੈਨਜਿੰਗ ਡਾਇਰੈਕਟਰ ਪੰਜਾਬ ਵੈਅਰਹਾਊਸਿੰਗ ਕਾਰਪੋਰੇਸ਼ਨ ਲਿਮ ਸ਼੍ਰੀ ਨੀਲਕੰਥ ਅਵਦ ਆਈ.ਏ.ਐਸ. ਨੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਮੰਡੀਆਂ ਵਿੱਚ ਬਾਰਦਾਨੇ ਦੇ ਪੁਖਤਾ ਪ੍ਰਬੰਧ ਕੀਤੇ ਜਾਣ । ਸਵੇਰ ਦੇ ਸਮੇਂ ਮੰਡੀਆਂ ਵਿੱਚ ਕਿਸਾਨਾਂ ਵੱਲਂ ਲਿਆਂਦੀ ਗਈ ਕਣਕ ਦੀ ਨਾਲੋ ਨਾਲ ਲਿਫਟਿੰਗ ਸ਼ਾਮ ਤੱਕ ਪੂਰੀ ਕਰ ਲਈ ਜਾਵੇ ਤਾਂ ਜ਼ੋ ਦੂਸਰੇ ਦਿਨ ਹੋਰ ਕਣਕ ਰੱਖਣ ਲਈ ਮੰਡੀਆਂ ਵਿੱਚ ਜਗ੍ਹਾਂ ਉਪਲਬਧ ਹੋਵੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਤਹਿ ਕੀਤੇ ਗਏ ਨਿਯਮਾਂ ਤਹਿਤ ਸਮੇਂ ਅੰਦਰ ਕਿਸਾਨਾਂ ਨੂੰ ਅਦਾਇਗੀ ਸਮੇਂ ਸਿਰ ਕੀਤੀ ਜਾਵੇ।
ਇਸ ਮੌਕੇ ਹੋਰਨਾ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਸ਼ਿਖਾ , ਐਸ.ਡੀ.ਐਮ. ਰੂਪਨਗਰ ਸ਼੍ਰੀਮਤੀ ਹਰਜੋਤ ਕੌਰ , ਜ਼ਿਲ੍ਹਾ ਖੁਰਾਕ ਤੇ ਸਪਲਾਈ ਅਫਸਰ ਸ਼੍ਰੀ ਸਤਵੀਰ ਸਿੰਘ ਅਤੇ ਵੱਖ ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀ ਵੀ ਮੌਜੂੂਦ ਸਨ।