ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ

ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਪ੍ਰੈਸ ਨੋਟ ਮਿਤੀ 28 ਸਤੰਬਰ, 2018
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਜਿਲਾ/ਸਬ ਡਵੀਜ਼ਨ ਪੱਧਰੀ ਕੈਂਪ 2 ਅਕਤੂਬਰ ਨੂੰ
ਸਰਕਾਰ ਦੀਆਂ ਲਾਭਪਾਤਰੀ ਸਕੀਮਾਂ ਤੋਂ ਯੋਗ ਪ੍ਰਾਰਥੀਆਂ ਨੂੰ ਵਾਂਝੇ ਰੱਖਣ ਦੀ ਜ਼ਿੰਮੇਂਵਾਰੀ ਸਬੰਧਤ ਵਿਭਾਗ ਦੇ ਜ਼ਿਲ੍ਹਾ ਮੁਖੀ ਦੀ ਹੋਵੇਗੀ ਰੂਪਨਗਰ, 28 ਸਤੰਬਰ -ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ ਤਹਿਤ ਤਹਿਤ ਪੰਜਾਬ ਤੇ ਕੇਂਦਰ ਸਰਕਾਰ ਦੀਆਂ ਲਾਭਪਾਤਰੀ ਸਕੀਮਾਂ ਨੂੰ ਯੋਗ ਪ੍ਰਾਰਥੀਆਂ ਤੱਕ ਪਹੁੰਚਾਉਣ ਦੇ ਮੰਤਵ ਨਾਲ 2 ਅਕਤੂਬਰ ਨੂੰ ਮਹਾਤਮਾ ਗਾਂਧੀ ਦੇ ਜਨਮ ਦਿਵਸ ਮੌਕੇ ਸਬ ਡਵੀਜ਼ਨ ਪੱਧਰੀ ਕੈਂਪ ਲਗਾਏ ਜਾਣਗੇ।ਜਿੱਥੇ ਸਬੰਧਤ ਵਿਭਾਗਾਂ ਵੱਲੋਂ ਆਪਣੇ-ਆਪਣੇ ਸਟਾਲ ਲਗਾ ਕੇ ਪ੍ਰਾਰਥੀਆਂ ਦੇ ਬਿਨੇ ਪੱਤਰ ਪ੍ਰਾਪਤ ਕੀਤੇ ਜਾਣਗੇ। ਇਹ ਪ੍ਰਗਟਾਵਾ ਸ਼੍ਰੀ ਅਮਰਦੀਪ ਸਿੰਘ ਗੁਜਰਾਲ ਵਧੀਕ ਡਿਪਟੀ ਕਮਿਸ਼ਨਰ ਰੁਪਨਗਰ ਨੇ ਅੱਜ ਇਥੇ ਮਿੰਨੀ ਸਕੱਤਰੇਤ ਦੇ ਕਮੇਟੀ ਰੂਮ ਵਿਚ ਇਸ ਕੈਂਪ ਦੇ ਪ੍ਰਬੰਧਾਂ ਦਾ ਜਾਇਜਾ ਲੈਣ ਮੌਕੇ ਕੀਤਾ। ਉਨ੍ਹਾਂ ਦਸਿਆ ਕਿ ਰੂਪਨਗਰ ਸਬ ਡਵੀਜ਼ਨ ਦਾ ਕੈਂਪ ਸਰਕਾਰੀ ਕਾਲਜ ਰੂਪਨਗਰ ਵਿਖੇ, ਨੰਗਲ ਤੇ ਸ਼੍ਰੀ ਅਨੰਦਪੁਰ ਸਾਹਿਬ ਦਾ ਕੈਂਪ ਚਰਨਗੰਗਾ ਸਟੇਡੀਅਮ ਵਿਖੇ ਅਤੇ ਮੋਰਿੰਡਾ ਤੇ ਸ਼੍ਰੀ ਚਮਕੌਰ ਸਾਹਿਬ ਦਾ ਕੈਂਪ ਅਨਾਜ ਮੰਡੀ ਸ਼੍ਰੀ ਚਮਕੌਰ ਸਾਹਿਬ ਵਿਖੇ ਲਗਾਇਆ ਜਾਵੇਗਾ ਜਿਥੇ ਵਖ ਵਖ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਹਾਜਰ ਰਹਿ ਕੇ ਲਾਭਪਾਤਰੀਆਂ ਪਾਸੋਂ ਫਾਰਮ ਭਰਾਉਣਗੇ। ਉਨ੍ਹਾਂ ਮੀਟਿੰਗ ਵਿਚ ਹਾਜਰ ਵਖ ਵਖ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਵਿਭਾਗ ਦਾ ਬੈਨਰ ਜਰੂਰ ਲਗਾੳਣ ਤਾਂ ਜੋ ਲਾਭਪਾਤਰੀਆਂ ਨੂੰ ਵਿਭਾਗਾਂ ਸਬੰਧੀ ਜਾਣਕਾਰੀ ਮੁਹਈਆ ਹੋ ਸਕੇ। ਉਨ੍ਹਾਂ ਵਿਭਾਗਾਂ ਦੇ ਮੁੱਖੀਆਂ ਨੂੰ ਲੋੜੀਂਦੀ ਮਾਤਰਾ ਵਿਚ ਸਟੇਸ਼ਨਰੀ /ਫਾਰਮ ਤਿਆਰ ਰੱਖਣ ਲਈ ਆਖਿਆ। ਉਨ੍ਹਾਂ ਇਹ ਵੀ ਦਸਿਆ ਕਿ ਇੰਨਾਂ ਕੈਂਪਾਂ ਦੌਰਾਨ ਜ਼ਿਲ੍ਹਾ ਖੁਰਾਕ ਤੇ ਸਪਲਾਈ ਵਿਭਾਗ ਵਲੋਂ ਆਟਾ-ਦਾਲ ਸਕੀਮ ਦੇ, ਜ਼ਿਲ੍ਹਾ ਪ੍ਰੀਸ਼ਦ ਵਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ, ਡੀ.ਡੀ.ਪੀ.ਓੁ. ਵਲੋਂ 5-5- ਮਰਲੇ ਦੇ ਪਲਾਟਾਂ ਲਈ, ਲੇਬਰ ਵਿਭਾਗ ਵਲੋਂ ਕੰਸਟਰਕਸ਼ਨ ਵਰਕਰਾਂ ਦੀ ਰਜਿਸਟ੍ਰੇਸ਼ਨ, ਭਲਾਈ ਵਿਭਾਗ ਵਲੋਂ ਅਸ਼ੀਰਵਾਦ ਸਕੀਮ ਸਬੰਧੀ, ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਦੇ ਆਤਮ ਹੱਤਿਆ ਦੇ ਮੁਆਵਜੇ ਦੇ, ਲੀਡ ਜ਼ਿਲ੍ਹਾ ਬੈਂਕ ਮੈਨੇਜਰ ਵਲੋਂ ਬੈਂਕ ਸਕੀਮਾਂ ਸਬੰਧੀ, ਪਾਵਰਕੋਮ ਵਲੋਂ ਸੁਭਾਗਿਆ ਕੁਨੈਕਸ਼ਨ ਸਕੀਮਾਂ ਸਬੰਧੀ ਫਾਰਮ ਭਰੇ ਜਾਣਗੇ। ਇਸ ਤੋਂ ਇਲਾਵਾ ਮਗਨਰੇਗਾ ਤਹਿਤ ਜਾਬ ਕਾਰਡ ਵੀ ਬਣਾਏ ਜਾਣਗੇ। ਇਹ ਕੈਂਪ ਸਵੇਰੇ 09.00 ਵਜੇ ਲੱਗਣਗੇ।ਉਨ੍ਹਾਂ ਮੀਟਿੰਗ ਵਿਚ ਹਾਜਰ ਖੁਸ਼ਹਾਲੀ ਦੇ ਰਾਖਿਆਂ ਨੂੰ ਪ੍ਰੇਰਣਾ ਕੀਤੀ ਕਿ ਉਹ ਲੋੜਵੰਦ ਲੋਕਾਂ ਨੂੰ ਇੰਨਾ ਕੈਂਪਾਂ ਵਿਚ ਸ਼ਮੂਲੀਅਤ ਕਰਨ ਲਈ ਸਹਿਯੋਗ ਦੇਣ। ਉਨ੍ਹਾਂ ਜ਼ਿਲ੍ਹੇ ਦੇ ਲੋੜਵੰਦ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਇੰਨਾਂ ਕੈਂਪਾਂ ਵਿਚ ਪਹੁੰਚ ਕੇ ਵਖ ਵਖ ਸਕੀਮਾਂ ਦਾ ਲਾਭ ਲੈਣ ਲਈ ਫਾਰਮ ਭਰਨ।
ਉਨ੍ਹਾਂ ਦਸਿਆ ਕਿ ਇਸ ਯੋਜਨਾ ਤਹਿਤ ਲਾਭਪਾਤਰੀ ਪਰਿਵਾਰ ਦੀ ਆਮਦਨ ਪ੍ਰਤੀ ਸਾਲ 60 ਹਜਾਰ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ। ਪਰਿਵਾਰ ਪਾਸ 2.05 ਏਕੜ ਤੋਂ ਵੱਧ ਜ਼ਮੀਨ ਨਹੀਂ ਹੋਣੀ ਚਾਹੀਦੀ ਅਤੇ ਲਾਭਪਾਤਰੀ ਰਾਜ ਦਾ ਨਿਵਾਸੀ ਹੋਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਦਸਿਆ ਕਿ ਇਸ ਸਕੀਮ ਅਧੀਨ ਕਰਜੇ ਦੀ ਮਾਰ ਹੇਠ ਆਉਂਦੇ ਕਿਸਾਨ, ਅਜਿਹੇ ਪਰਿਵਾਰ ਜਿਸ ਦੇ ਮੈਂਬਰ ਗੰਭੀਰ ਬਿਮਾਰੀ ਜਿੰਨਾਂ ਵਿਚ ਏਡਜ਼, ਕੈਂਸਰ ਆਦਿ ਤੋਂ ਪੀੜਤ, ਔਰਤ ਮੁਖੀਆ ਪਰਿਵਾਰ, ਉਹ ਪਰਿਵਾਰ ਜਿੰਨਾਂ ਦੇ ਇਕ ਮਾਤਰ ਕਮਾਊ ਗਵਾਇਆ ਹੋਵੇ, ਜੰਗ ਵਿਚ ਆਪਣੀ ਜਾਨ ਗਵਾ ਚੁੱਕੇ ਫੌਜੀਆਂ ਅਤੇ ਅਜਾਦੀ ਘੁਲਾਟੀਆਂ ਦੇ ਪਰਿਵਾਰ, ਘਰਹੀਣ ਪਰਿਵਾਰ, ਸਕੂਲੋਂ ਵਿਰਵੇਂ ਅਤੇ ਕੁਪੌਸ਼ਣ ਦਾ ਸ਼ਿਕਾਰ ਬੱਚੇ, ਅਪਾਹਜ ਅਤੇ ਮੰਦਬੁੱਧੀ ਵਾਲੇ ਲੋਕਾਂ ਦੇ ਪਰਿਵਾਰ, ਨਸ਼ੇ ਦੇ ਆਦਿ ਜਾਂ ਬਜੁਰਗ ਲੋਕ ਜਿੰਨਾਂ ਨੁੰ ਪਰਿਵਾਰ ਜਾਂ ਸਮਾਜ ਦਾ ਕੋਈ ਸਹਾਰਾ ਨਹੀਂ, 18 ਸਾਲ ਦੀ ਉਮਰ ਤੋਂ ਉਪਰ ਬੇਰੋਜਗਾਰ ਨੋਜਵਾਨ, ਝੁੱਗੀ ਝੌਪੜੀ ਵਿਚ ਰਹਿ ਰਹੇ ਅਤੇ ਕੁਦਰਤੀ ਆਫਤਾਂ ਤੇ ਦੁਰਘਟਨਾਂ ਦੇ ਸ਼ਿਕਾਰ ਪਰਿਵਾਰ, ਤੇਜਾਬੀ ਹਮਲੇ ਦੇ ਸ਼ਿਕਾਰ, ਹਥਾਂ ਨਾਲ ਮੈਲਾਂ ਢੋਹਣ ਵਾਲੇ ਤੇ ਸੈਨੀਟਰੀ ਵਰਕਰ ਅਤੇ ਅਨਾਥ, ਤੀਜੇ ਲਿੰਗ ਤੇ ਭਿਖਾਰੀ ਆਦਿ ਨੂੰ ਵੀ ਖਾਸ ਤਵੱਜੋਂ ਦਿਤੀ ਜਾਣੀ ਹੈ।
ਉਨ੍ਹਾਂ ਦਸਿਆ ਕਿ ਇਸ ਯੋਜਨਾ ਦਾ ਉਦੇਸ਼ ਕਮਜੋਰ ਵਰਗ ਲਈ ਸਮਾਜਿਕ ਨਿਆਂ ਨੂੰ ਸੁਨਿਸ਼ਚਿਤ ਕਰਨਾ, ਸਮਾਜ ਦੇ ਸਾਰੇ ਵਰਗਾਂ ਦੇ ਸੰਪੂਰਣ ਵਿਕਾਸ ਅਤੇ ਸਮਾਨਤਾ ਨੂੰ ਯਕੀਨੀ ਬਨਾਉਣਾ, ਸਮਾਜ ਦੇ ਸਾਧਨਹੀਣ ਅਤੇ ਵੰਚਿਤ ਵਰਗਾਂ ਦੇ ਜੀਵਨ ਪੱਧਰ ਵਿਚ ਸੁਧਾਰ ਕਰਨਾ ਅਤੇ ਜੀਵਨ ਦੀ ਗੁਣਵੱਤਾ ਨੰ ਸੁਧਾਰਨ ਲਈ ਬਿਹਤਰ ਰੋਜਗਾਰ ਦੇ ਮੋਕੇ ਪੈਦਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਗਰੀਬ ਲੋਕਾਂ ਦੀ ਪਛਾਣ ਕਰਨਾ ਅਤੇ ਇਹ ਸੁਨਿਸ਼ਚਿਤ ਕਰਨਾ ਹੈ ਕਿ ਵਖ ਵਖ ਸਰਕਾਰੀ ਸਕੀਮਾਂ ਅਤੇ ਪ੍ਰੋਗਰਾਮਾਂ ਅਧੀਨ ਬਣਦੇ ਲਾਭ ਲੋੜਵੰਦ ਲੋਕਾਂ ਨੂੰ ਮਿਲ ਸਕਣ।
ਉਨ੍ਹਾਂ ਨਾਲ ਹੀ ਇਹ ਗੱਲ ਵੀ ਸਪੱਸ਼ਟ ਕੀਤੀ ਕਿ ਯੋਗ ਲਾਭਪਾਤਰੀ ਦੀ ਅਰਜ਼ੀ ‘ਤੇ ਬਣਦੀ ਕਾਰਵਾਈ ਨਾ ਕਰਨ ਅਤੇ ਉਸ ਨੂੰ ਲਾਭ ਦੇ ਹੱਕ ਤੋਂ ਵਾਂਝੇ ਰੱਖਣ ਦੀ ਜ਼ਿੰਮੇਂਵਾਰੀ ਸਬੰਧਤ ਵਿਭਾਗ ਦੇ ਜ਼ਿਲ੍ਹਾ ਮੁਖੀ ਦੀ ਹੋਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਲਾਭਪਾਤਰੀ ਸਕੀਮਾਂ ਨਾਲ ਸਬੰਧਤ ਵਿਭਾਗਾਂ ਦੇ ਅਧਿਕਾਰੀ, ਉਨ੍ਹਾਂ ਕੋਲ ਆਉਣ ਵਾਲੀ ਕਿਸੇ ਵੀ ਅਰਜ਼ੀ ਦੇ ਰੱਦ ਹੋਣ ਦੀ ਸੂਰਤ ‘ਚ ਆਪਣੇ ਦਸਤਖ਼ਤਾਂ ਹੇਠ ਉਸ ਦੇ ਮਨਜੂਰ ਨਾ ਹੋਣ ਦਾ ਕਾਰਨ ਦਰਜ ਕਰਨਗੇ।
ਇਸ ਮੀਟਿੰਗ ਦੌਰਾਨ ਹੋਰਨਾ ਤੋਂ ਇਲਾਵਾ ਸ਼੍ਰੀਮਤੀ ਹਰਜੋਤ ਕੌਰ ਐਸ.ਡੀ.ਐਮ. ਰੂਪਨਗਰ, ਸ਼੍ਰੀ ਹਰਬੰਸ ਸਿੰਘ ਐਸ.ਡੀ.ਅੇਮ. ਸ਼੍ਰੀ ਅਨੰਦਪੁਰ ਸਾਹਿਬ ਤੇ ਨੰਗਲ, ਸ਼੍ਰੀ ਮਨਕਮਲ ਸਿੰਘ ਐਸ.ਡੀ.ਐਮ. ਸ਼੍ਰੀ ਚਮਕੌਰ ਸਾਹਿਬ ਤੇ ਮੋਰਿੰਡਾ, ਸ਼੍ਰੀ ਸਤਵੀਰ ਸਿੰਘ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ, ਸ਼੍ਰੀ ਹਰਜੀਤ ਸਿੰਘ ਕਾਰਜਕਾਰੀ ਇੰਜੀਨੀਅਰ ਵਾਟਰ ਸਪਲਾਈ, ਸ਼੍ਰੀਮਤੀ ਅੰਮ੍ਰਿਤਬਾਲਾ ਜ਼ਿਲ੍ਰਾ ਸਮਾਜਿਕ ਸੁਰੱਖਿਆ ਅਫੇਸਰ, ਸ਼੍ਰੀਮਤੀ ਰਜਿੰਦਰ ਕੌਰ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਸ਼੍ਰੀ ਸੁਸ਼ੀਲ ਕੁਮਾਰ ਸ਼ਰਮਾ ਜ਼ਿਲ੍ਹਾ ਲੀਡ ਬੈਂਕ ਮੈਨੇਜਰ ਅਤੇ ਹਰ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।