ਭਾਰਤੀ ਸਟੇਟ ਬੈਂਕ ਵਲੋਂ ਇੱਕ ਤਾਰੀਖ, ਇੱਕ ਘੰਟਾ, ਇੱਕ ਸਾਥ ਮੁਹਿੰਮ ਵਿੱਚ ਭਾਗ ਲਿਆ
ਪ੍ਰਕਾਸ਼ਨ ਦੀ ਮਿਤੀ : 01/10/2023
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਭਾਰਤੀ ਸਟੇਟ ਬੈਂਕ ਵਲੋਂ ਇੱਕ ਤਾਰੀਖ, ਇੱਕ ਘੰਟਾ, ਇੱਕ ਸਾਥ ਮੁਹਿੰਮ ਵਿੱਚ ਭਾਗ ਲਿਆ
ਰੂਪਨਗਰ, 1 ਅਕਤੂਬਰ: ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਵਸ ਮੌਕੇ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਸਵੱਛਤਾ ਪ੍ਰੋਗਰਾਮ ਦੇ 9 ਸਾਲ ਪੂਰੇ ਹੋਣ ਉਤੇ 1 ਅਕਤੂਬਰ ਨੂੰ ਰਾਸ਼ਟਰੀ ਪੱਧਰ ‘ਤੇ ਸਵੇਰੇ 10:00 ਵਜੇ ਤੋਂ ਸਵੇਰੇ 11:00 ਵਜੇ ਤੱਕ 1 ਘੰਟਾ, ਇੱਕ ਸਾਥ” ਲਈ ਦਿੱਤੇ ਸੱਦੇ ਤੇ ਐੱਸ.ਬੀ.ਆਈ ਬੈਂਕ ਰੋਪੜ ਦੇ ਸਮੂਹ ਸਟਾਫ ਵਲੋਂ ‘ਸਵੱਛਤਾ ਮੁਹਿੰਮ’ ਵਿਚ ਹਿੱਸਾ ਪਾਇਆ ਗਿਆ।
ਇਸ ਮੌਕੇ ਸਟੇਟ ਬੈਂਕ ਆਫ਼ ਇੰਡੀਆ ਵਲੋਂ ਅਬੰਦੇਕਰ ਚੌਕ ਤੋਂ ਲੈ ਕੇ ਐੱਸ.ਬੀ.ਆਈ ਸ਼ਾਖਾ ਤੱਕ ਸੜਕ ਦੇ ਦੋਵੇਂ ਪਾਸਿਆਂ ਦੀ ਸਫ਼ਾਈ ਕੀਤੀ ਗਈ ਅਤੇ ਰੈੱਡ ਕਰਾਸ ਦੀ ਇਮਾਰਤ ਦੀ ਇਮਾਰਤ ਦੀ ਵੀ ਸਫ਼ਾਈ ਕੀਤੀ ਗਈ।
ਇਸ ਮੌਕੇ ਭਾਰਤੀ ਸਟੇਟ ਬੈਂਕ ਐੱਸ.ਐੱਮ.ਈ ਰੋਪੜ ਸਾਖਾ ਦੇ ਮੁੱਖ ਪ੍ਰਬੰਧਕ ਐਸ.ਕੇ. ਸਿੰਘ ਦੀ ਅਗਵਾਈ ਵਿਚ ਬ੍ਰਾਂਚਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਉਚੇਚੇ ਤੌਰ ‘ਤੇ ਭਾਗ ਲਿਆ।