ਬੱਚਿਆਂ ਲਈ ਆਧਾਰ ਵਰਦਾਨ: ਡਿਪਟੀ ਕਮਿਸ਼ਨਰ

ਬੱਚਿਆਂ ਲਈ ਆਧਾਰ ਵਰਦਾਨ: ਡਿਪਟੀ ਕਮਿਸ਼ਨਰ
ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਰੂਪਨਗਰ
ਬੱਚਿਆਂ ਲਈ ਆਧਾਰ ਵਰਦਾਨ: ਡਿਪਟੀ ਕਮਿਸ਼ਨਰ
ਆਧਾਰ ਐਨਰੋਲਮੈਂਟ ਦੇ ਕੰਮ ਵਿੱਚ ਤੇਜੀ ਲਿਆਉਣ ਦੀ ਹਦਾਇਤ
ਰੂਪਨਗਰ, 22 ਨਵੰਬਰ: ਅੱਜ ਡਿਪਟੀ ਕਮਿਸ਼ਨਰ ਰੂਪਨਗਰ ਡਾ: ਪ੍ਰੀਤੀ ਯਾਦਵ ਨੇ ਆਧਾਰ ਐਨਰੋਲਮੈਂਟ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਜ਼ਿਲ੍ਹੇ ਦੇ ਡੀਈਓ, ਸੀਡੀਪੀਓ ਅਤੇ ਹੋਰ ਐਨਰੋਲਮੈਂਟ ਏਜੰਸੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਤੇ ਆਧਾਰ ਐਨਰੋਲਮੈਂਟ ਦੇ ਕੰਮ ਵਿੱਚ ਤੇਜੀ ਲਿਆਉਣ ਦੀ ਹਦਾਇਤ ਕੀਤੀ।
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਸਕੂਲ ਸਿੱਖਿਆ ਵਿਭਾਗ ਅਤੇ ਇਸਤਰੀ ਬਾਲ ਵਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਉਹ ਉਪਲਬਧ ਸਾਧਨਾਂ ਦੀ 100 ਫੀਸਦੀ ਵਰਤੋਂ ਨੂੰ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਐਨਰੋਲਮੈਂਟ ਕਿੱਟਾਂ ਦੀ ਆਵਾਜਾਈ ਲਈ ਰੂਟ ਪਲਾਨ ਪਹਿਲਾਂ ਤੋਂ ਹੀ ਤਿਆਰ ਕੀਤੇ ਜਾਣ ਅਤੇ ਉਨ੍ਹਾਂ ਨੂੰ ਨਾਮਾਂਕਣ ਏਜੰਸੀਆਂ ਨਾਲ ਸਾਂਝੇ ਕਰਕੇ ਕੰਮ ਵਿੱਚ ਤੇਜ਼ੀ ਨਾਲ ਕਰਨ ਦੇ ਨਿਰਦੇਸ਼ ਦਿੱਤੇ ਗਏ।
ਉਨ੍ਹਾਂ ਕਿਹਾ ਕਿ ਤਾਲਮੇਲ ਨੂੰ ਯਕੀਨੀ ਬਣਾ ਕੇ ਇਹ ਕੈਂਪ ਜ਼ਮੀਨੀ ਪੱਧਰ ਤੇ ਲਗਾਏ ਜਾਣ ਅਤੇ ਇਨ੍ਹਾਂ ਕੈਂਪਾਂ ‘ਤੇ ਬੱਚਿਆਂ ਦੀ ਲਾਮਬੰਦੀ ਕਰਕੇ 100 ਫੀਸਦੀ ਆਧਾਰ ਨਾਮਾਂਕਣ ਨੂੰ ਯਕੀਨੀ ਬਣਾਇਆ ਜਾਵੇ।
ਡਿਪਟੀ ਕਮਿਸ਼ਨਰ ਨੇ ਇਸ ਕੰਮ ਦੇ ਲਈ ਸਹਾਇਕ ਕਮਿਸ਼ਨਰ (ਸੀਐਮਓਓ) ਸ਼੍ਰੀਮਤੀ ਅਨਮਜੋਤ ਕੌਰ ਨੂੰ ਨੋਡਲ ਅਫਸਰ ਵਜੋਂ ਨਿਯੁਕਤ ਕੀਤਾ ਗਿਆ।
ਇਸ ਮੀਟਿੰਗ ਵਿੱਚ ਸਹਾਇਕ ਕਮਿਸ਼ਨਰ ਸ਼੍ਰੀ ਦੀਪਾਂਕਰ ਗਰਗ ਅਤੇ ਸ. ਅਰਵਿੰਦਰ ਪਾਲ ਸਿੰਘ ਸੋਮਲ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀਮਤੀ ਰੰਜਨਾ ਕਤਿਆਲ ਅਤੇ ਹੋਰ ਅਧਿਕਾਰੀ ਹਾਜ਼ਰ ਸਨ।