ਬੰਦ ਕਰੋ

ਬਾਲ ਸਹਾਇਤਾ ਇਕਾਈ ਦਾ ਉਦਘਾਟਨ

ਪ੍ਰਕਾਸ਼ਨ ਦੀ ਮਿਤੀ : 18/07/2018
ਬਾਲ ਸਹਾਇਤਾ ਇਕਾਈ ਦਾ ਉਦਘਾਟਨ

ਬਾਲ ਸਹਾਇਤਾ ਇਕਾਈ ਦਾ ਉਦਘਾਟਨ Press Note Dt 18th July 2018

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ,ਰੂਪਨਗਰ।

ਚਾਈਲਡ ਹੈਲਪ ਯੂਨਿਟ ਦਾ ਆਈ.ਜੀ.ਰੂਪਨਗਰ ਰੇਂਜ ਵਲੋਂ ਉਦਘਾਟਨ

ਸਾਰੇ ਜਿਲ੍ਹਿਆਂ ਵਿਚ ਸ਼ੁਰੂ ਕੀਤੇ ਜਾਣਗੇ ਚਾਈਲਡ ਹੈਲਪ ਯੂਨਿਟ

ਰੂਪਨਗਰ,18 ਜੁਲਾਈ-ਸਥਾਨਿਕ ਪੁਲਿਸ ਲਾਈਨ ਵਿਚ ਮੈਡਮ ਵੀ.ਨੀਰਜਾ ਆਈ.ਜੀ. ਰੂਪਨਗਰ ਰੇਂਜ ਵਲੋਂ ਅੱਜ ਚਾਈਲਡ ਹੈਲਪ ਯੂਨਿਟ ਦਾ ਉਦਘਾਟਨ ਕੀਤਾ ਗਿਆ।ਇਸ ਮੌਕੇ ਸ਼੍ਰੀ

ਸਵਪਨ ਸ਼ਰਮਾ ਸੀਨੀਅਰ ਪੁਲਿਸ ਕਪਤਾਨ ਰੂਪਨਗਰ ਵੀ ਮੌਜੂਦ ਸਨ।

ਇਸ ਚਾਈਲਡ ਹੈਲਪ ਯੂਨਿਟ ਦਾ ਉਦਘਾਟਨ ਕਰਨ ਉਪਰੰਤ ਮੈਡਮ ਨੀਰਜਾ ਨੇ ਦਸਿਆ ਕਿ ਪੰਜਾਬ ਦੇ ਸਾਰੇ ਜਿਲਿਆਂ ਵਿਚ ਚਾਈਲਡ ਹੈਲਪ ਯੂਨਿਟ ਖੋਲ੍ਹੇ ਜਾਣਗੇ ਅਤੇ ਇਸ ਤੋਂ ਪਹਿਲਾਂ ਅਜਿਹਾ ਯੁਨਿਟ ਫਤਹਿਗੜ ਸਾਹਿਬ ਵਿਖੇ ਸ਼ੁਰੂ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦਸਿਆ ਕਿ ਪੋਕਸੋ ਐਕਟ ਤਹਿਤ ਹੀ ਇਹ ਯੂਨਿਟ ਸ਼ੁਰੂ ਕੀਤਾ ਗਿਆ ਹੈ। ਇਸ ਐਕਟ ਅਨੁਸਾਰ ਨਬਾਲਿਗ ਬੱਚੇ ਜੋ ਕਿ ਕਿਸੇ ਜੁਰਮ ਵਿਚ ਫਸ ਜਾਂਦੇ ਹਨ ,ਦੀ ਪੁੱਛ ਪੜਤਾਲ ਪਰਿਵਾਰਿਕ ਮਾਹੌਲ ਵਿਚ ਹੀ ਕੀਤੀ ਜਾ ਸਕਦੀ ਹੈ ਅਤੇ ਇਸ ਯੂਨਿਟ ਦੇ ਸ਼ੁਰੂ ਹੋ ਜਾਣ ਨਾਲ ਹੁਣ ਨਬਾਲਿਗ ਬੱਚਿਆਂ ਪਾਸੋਂ ਪੁੱਛ ਪੜਤਾਲ ਹੁਣ ਇਸ ਚਾਈਲਡ ਹੈਲਪ ਯੂਨਿਟ ਵਿਚ ਬਾਲ ਸੁਰੱਖਿਆ ਅਫਸਰ ਦੀ ਹਾਜਰੀ ਵਿਚ ਕੀਤੀ ਜਾਵੇਗੀ।ਇਸ ਤੋਂ ਇਲਾਵਾ ਗੁੰਮ ਹੋਏ ਬਚਿਆਂ ਦੇ ਮਿਲਣ ਤੇ ਵੀ ਉਨਾਂ ਪਾਸੋਂ ਉਨ੍ਹਾਂ ਦੇ ਪਰਿਵਾਰ ਸਬੰਧੀ ਪੁੱਛ ਪੜਤਾਲ ਇਸ ਯੂਨਿਟ ਵਿਚ ਹੀ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦਸਿਆ ਕਿ ਅਜਿਹੇ ਬਚਿਆਂ ਪਾਸੋਂ ਪੁਲਿਸ ਵਲੋਂ ਸਾਦੇ ਕੱਪੜਿਆਂ ਵਿਚ ਬਿੰਨਾਂ ਪੁਲਿਸ ਵਰਦੀ ਹੀ ਪੁਛ ਪੜਤਾਲ ਕੀਤੀ ਜਾਵੇਗੀ। ਉਨਾਂ ਇਹ ਵੀ ਦਸਿਆ ਕਿ ਜਲਦੀ ਹੀ ਇਸ ਯੂਨਿਟ ਵਿਚ ਵੀਡੀਓ ਕੈਮਰਾ ਤੇ ਲੈਪਟਾਪ ਫਿਟ ਕੀਤੇ ਜਾ ਰਹੇ ਹਨ ਤਾਂ ਜੋ ਪੁੱਛ ਪੜਤਾਲ ਦੀ ਰਿਕਾਰਡਿੰਗ ਨਾਲ ਦੀ ਨਾਲ ਕੀਤੀ ਜਾ ਸਕੇ।

ਇਸ ਮੌਕੇ ਹੋਰਨਾ ਤੋਂ ਇਲਾਵਾ ਮੈਡਮ ਸੁਰਿੰਦਰਜੀਤ ਕੌਰ ਪੁਲਿਸ ਕਪਤਾਨ-ਕਮ-ਨੋਡਲ ਅਫਸਰ ਚਾਈਲਡ ਹੈਲਪ ਯੂਨਿਟ, ਸ਼੍ਰੀ ਮਨਵੀਰ ਸਿੰਘ ਬਾਜਵਾ ਉਪ ਪੁਲਿਸ ਕਪਤਾਨ, ਮੈਡਮ ਮਨਜੋਤ ਕੌਰ ਉਪ ਪੁਲਿਸ ਕਪਤਾਨ, ਡਾ: ਭੀਮ ਸੈਨ ਮੈਂਬਰ ਚਾਈਲਡ ਵੈਲਫੇਅਰ ਕਮੇਟੀ, ਼ਸ੍ਰੀਮਤੀ ਰਾਜਿੰਦਰ ਕੌਰ ਜ਼ਿਲ੍ਹਾ ਬਾਲ ਸੁਰਖਿਆ ਅਫਸਰ, ਮੈਡਮ ਮੋਹਿਤਾ ਬਾਲ ਸੁਰਖਿਆ ਅਫਸਰ ਵੀ ਹਾਜਰ ਸਨ।