ਬਲਾਕ ਪੱਧਰੀ ਸਾਇੰਸ ਡਰਾਮਾ ਪ੍ਰਤੀਯੋਗਿਤਾ 2025 ਦੇ ਬਲਾਕ ਰੋਪੜ-2 ਦੇ ਮੁਕਾਬਲੇ
ਰਾਸ਼ਟਰੀ ਸਾਇੰਸ ਸੈਮੀਨਾਰ ਅਧੀਨ ਬਲਾਕ ਪੱਧਰੀ ਸਾਇੰਸ ਡਰਾਮਾ ਪ੍ਰਤੀਯੋਗਿਤਾ 2025 ਦੇ ਬਲਾਕ ਰੋਪੜ-2 ਦੇ ਮੁਕਾਬਲੇ ਸਕੂਲ ਆਫ਼ ਐਮੀਨੈਂਸ, ਰੋਪੜ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੇਮ ਕੁਮਾਰ ਮਿੱਤਲ ਅਤੇ ਉੱਪ ਜਿਲਾ ਸਿੱਖਿਆ ਅਫਸਰ ਇੰਦਰਜੀਤ ਸਿੰਘ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ। ਇਹਨਾਂ ਮੁਕਾਬਲਿਆ ਵਿੱਚ ਰੋਪੜ ਦੇ ਬਲਾਕ ਰੋਪੜ 2 ਦੇ ਵੱਖ-ਵੱਖ ਸਕੂਲਾਂ ਨੇ ਭਾਗ ਲਿਆ ਅਤੇ ਆਪਣਾ ਡਰਾਮਾ ਪੇਸ਼ ਕੀਤਾ। ਇਹਨਾਂ ਮੁਕਾਬਲਾ ਵਿੱਚ ਜੱਜਮੈਂਟ ਦੀ ਭੂਮਿਕਾ ਸ਼੍ਰੀਮਤੀ ਦਵਿੰਦਰ ਕੌਰ (ਫਿਜਿਕਸ ਲੈਕਚਰਾਰ), ਸ਼੍ਰੀਮਤੀ ਰਾਜੇਸ਼ਵਰੀ (ਕੈਮਿਸਟਰੀ ਲੈਕਚਰਾਰ) ਅਤੇ ਸ਼੍ਰੀ ਮਤੀ ਸਮਾਰਟੀ (ਬਾਓ ਲੈਕਚਰਾਰ) ਵੱਲੋਂ ਨਿਭਾਈ ਗਈ। ਸਾਰੀਆਂ ਟੀਮਾਂ ਨੇ ਖੂਬ ਮਿਹਨਤ ਕੀਤੀ।
ਮੁਕਾਬਲਿਆਂ ਵਿਚ ਪਹਿਲਾ ਸਥਾਨ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਕੰਨਿਆ, ਰੋਪੜ, ਦੂਜਾ ਸਥਾਨ ਸਰਕਾਰੀ ਹਾਈ ਸਕੂਲ ਘਨੌਲਾ ਅਤੇ ਤੀਜਾ ਸਥਾਨ ਸਕੂਲ ਆਫ ਐਮੀਨੈਂਸ, ਰੂਪਨਗਰ ਨੇ ਪ੍ਰਾਪਤ ਕੀਤਾ। ਇਹਨਾਂ ਮੁਕਾਬਲੇ ਦਾ ਸਮੁੱਚਾ ਪ੍ਰਬੰਧ ਸ਼੍ਰੀਮਤੀ ਜਸਵਿੰਦਰ ਕੌਰ ਪ੍ਰਿੰਸੀਪਲ ਸਕੂਲ ਆਫ ਐਮੀਨੈਂਸ ਰੋਪੜ ਅਤੇ ਸ਼੍ਰੀਮਤੀ ਪੂਜਾ ਗੋਇਲ (ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ, ਲੋਦੀ ਮਾਜਰਾ/ ਬਲੋਕ ਨੋਡਲ ਅਫ਼ਸਰ) ਜੀ ਦੇਖ ਦੇਖ ਹੇਠਾਂ ਕਰਵਾਇਆ ਗਿਆ। ਸ਼੍ਰੀਮਤੀ ਪੂਨਮ ਰਾਣੀ (ਲੈਕਚਰਾਰ ਰਾਜਨੀਤਿਕ ਸ਼ਾਸਤਰ) ਵੱਲੋਂ ਸਟੇਜ ਦਾ ਪ੍ਰਬੰਧਨ ਕੀਤਾ ਗਿਆ। ਵਿਪਨ ਕਟਾਰੀਆ (ਬੀ.ਆਰ.ਸੀ) ਵੱਲੋਂ ਦੱਸਿਆ ਗਿਆ ਕਿ ਇਨਾ ਮੁਕਾਬਲਿਆਂ ਵਿੱਚੋਂ ਜਿੱਤਣ ਵਾਲੀ ਟੀਮ ਹੁਣ ਜਿਹ੍ਲਾਂ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲਵੇਗੀ।