ਬਜ਼ੁਰਗਾਂ ਦੀ ਸੇਵਾ ਲਈ ਰੈਡ ਕਰਾਸ ਵਲੋਂ ਓਲਡ ਏਜ ਹੋਮ ਸ੍ਰੀ ਚਮਕੌਰ ਸਾਹਿਬ ਵਿੱਚ ਰਾਸ਼ਨ ਵੰਡ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਵਿਭਾਗ, ਰੂਪਨਗਰ
ਬਜ਼ੁਰਗਾਂ ਦੀ ਸੇਵਾ ਲਈ ਰੈਡ ਕਰਾਸ ਵਲੋਂ ਓਲਡ ਏਜ ਹੋਮ ਸ੍ਰੀ ਚਮਕੌਰ ਸਾਹਿਬ ਵਿੱਚ ਰਾਸ਼ਨ ਵੰਡ
ਸ੍ਰੀ ਚਮਕੌਰ ਸਾਹਿਬ, 14 ਨਵੰਬਰ: ਡਿਪਟੀ ਕਮਿਸ਼ਨਰ ਸ਼੍ਰੀ ਵਰਜੀਤ ਵਾਲੀਆ ਦੇ ਦਿਸ਼ਾ–ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਵੱਲੋਂ ਲੋਕ ਭਲਾਈ ਲਈ ਕੀਤੇ ਜਾ ਰਹੇ ਉਪਰਾਲਿਆਂ ਦੇ ਤਹਿਤ ਅੱਜ ਓਲਡ ਏਜ ਹੋਮ ਚਮਕੌਰ ਸਾਹਿਬ ਵਿਖੇ ਰਹਿ ਰਹੇ ਬੇਸਹਾਰਾ ਬਜ਼ੁਰਗਾਂ ਨੂੰ ਉਨ੍ਹਾਂ ਦੀ ਲੋੜ ਅਨੁਸਾਰ ਆਟਾ, ਦਾਲਾਂ, ਚਾਹ, ਚੀਨੀ, ਚਾਵਲ, ਰਿਫੈਂਡ ਅਤੇ ਮਸਾਲਿਆਂ ਸਮੇਤ ਕਈ ਹੋਰ ਜ਼ਰੂਰੀ ਸਮਾਨ ਪ੍ਰਦਾਨ ਕੀਤਾ ਗਿਆ।
ਇਸ ਸੇਵਾ ਮੁਹਿੰਮ ਵਿੱਚ ਸ੍ਰੀਮਤੀ ਤਾਨੀਆ ਬੈਂਸ, ਪ੍ਰੋ–ਪ੍ਰਧਾਨ ਜ਼ਿਲ੍ਹਾ ਰੈਡ ਕਰਾਸ, ਰੂਪਨਗਰ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਈਆਂ। ਉਨ੍ਹਾਂ ਨੇ ਓਲਡ ਏਜ ਹੋਮ ਵਿੱਚ ਰਹਿੰਦੇ ਬਜ਼ੁਰਗਾਂ ਨਾਲ ਮਿਲ ਕੇ ਉਨ੍ਹਾਂ ਦੀਆਂ ਲੋੜਾਂ ਅਤੇ ਹਾਲਚਾਲ ਬਾਰੇ ਗੱਲਬਾਤ ਕੀਤੀ। ਬਜ਼ੁਰਗਾਂ ਨੇ ਦੱਸਿਆ ਕਿ ਉਹ ਇੱਥੇ ਸੁਖੀ ਤੇ ਆਦਰਯੋਗ ਜੀਵਨ ਬਿਤੀਤ ਕਰ ਰਹੇ ਹਨ। ਮੈਡਮ ਤਾਨੀਆ ਬੈਂਸ ਜੀ ਨਾਲ ਗੱਲਬਾਤ ਦੌਰਾਨ ਬਜ਼ੁਰਗਾਂ ਵਲੋਂ ਖੁਸ਼ੀ ਪ੍ਰਗਟ ਕਰਦੇ ਹੋਏ ਉਨ੍ਹਾਂ ਨੂੰ ਦੁਆਵਾਂ ਅਤੇ ਅਸ਼ੀਰਵਾਦ ਦਿੱਤਾ ਗਿਆ ਅਤੇ ਇਸ ਉਪਰਾਲੇ ਦੀ ਸਲਾਹਣਾ ਕੀਤੀ ਗਈ।
ਓਲਡ ਏਜ ਹੋਮ ਦੇ ਪ੍ਰਧਾਨ ਸ੍ਰੀ ਆਰ. ਸੀ. ਢੰਡ ਅਤੇ ਹੋਰ ਮੈਂਬਰਾਂ ਵੱਲੋਂ ਸ੍ਰੀਮਤੀ ਤਾਨੀਆ ਬੈਂਸ ਜੀ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਇਸ ਮੌਕੇ ਮੈਡਮ ਹੇਮ ਲਤਾ ਪੀ.ਏ., ਸ੍ਰੀ ਗੁਰਸੋਹਣ ਸਿੰਘ (ਸਕੱਤਰ ਰੈਡ ਕਰਾਸ), ਸ੍ਰੀ ਵਰੁਣ ਸ਼ਰਮਾ, ਸ੍ਰੀ ਸਿਮਰਨਜੀਤ ਸਿੰਘ ਅਤੇ ਓਲਡ ਏਜ ਹੋਮ ਦੇ ਮੈਂਬਰ ਹਾਜ਼ਰ ਸਨ।