ਪੰਜਾਬ `ਚ ਫਸੇ ਹੋਰਨਾਂ ਸੂਬਿਆਂ ਦੇ ਵਿਅਕਤੀ ਹੁਣ ਪਰਤ ਸਕਣਗੇ ਆਪਣੇ ਸੂਬਿਆਂ ਨੂੰ – ਡਿਪਟੀ ਕਮਿਸ਼ਨਰ
ਜ਼ਿਲ੍ਹਾ ਲੋਕ ਸੰਪਰਕ ਦਫਤਰ, ਰੂਪਨਗਰ
ਪੰਜਾਬ `ਚ ਫਸੇ ਹੋਰਨਾਂ ਸੂਬਿਆਂ ਦੇ ਵਿਅਕਤੀ ਹੁਣ ਪਰਤ ਸਕਣਗੇ ਆਪਣੇ ਸੂਬਿਆਂ ਨੂੰ – ਡਿਪਟੀ ਕਮਿਸ਼ਨਰ
http://www.covidhelp.punjab.gov.in `ਤੇ 3 ਮਈ ਤੱਕ ਅਪਲਾਈ ਕਰਨਾ ਹੋਵੇਗਾ
ਰੂਪਨਗਰ, 01 ਮਈ : ਦੂਸਰੇ ਸੂਬਿਆਂ ਦੇ ਵਿਅਕਤੀ ਜੋ ਜ਼ਿਲ੍ਹੇ ਵਿੱਚ ਫਸੇ ਹੋਏ ਹਨ ਅਤੇ ਆਪਣੇ ਸੂਬਿਆਂ ਵਿੱਚ ਵਾਪਸ ਜਾਣ ਦੀ ਇੱਛਾ ਰੱਖਦੇ ਹਨ, ਉਹ ਹੁਣ 3 ਮਈ, 2020 ਤੱਕ http://www.covidhelp.punjab.gov.in ‘ਤੇ ਬਿਨੈ ਕਰ ਸਕਦੇ ਹਨ। ਲਿੰਕ ਉਤੇ ਇਕ ਫਾਰਮ ਭਰ ਕੇ ਸਿਸਟਮ ਦੁਆਰਾ ਤਿਆਰ ਵਿਲੱਖਣ ਆਈਡੀ ਪੂਰੇ ਪਰਿਵਾਰ ਲਈ ਦਿੱਤਾ ਜਾਵੇਗਾ।
ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰੀ ਨੇ ਕਿਹਾ ਕਿ ਲਿੰਕ ਦਾ ਐਕਸੈਸ ਰਾਜ ਕੰਟਰੋਲ ਰੂਮ ਦੁਆਰਾ ਮੁਹੱਈਆ ਕਰਵਾਇਆ ਜਾਏਗਾ ਅਤੇ 03 ਮਈ ਤੱਕ ਡਿਪਟੀ ਕਮਿਸ਼ਨਰ ਆਪਣੇ ਜ਼ਿਲ੍ਹੇ ਦੇ ਸਾਰੇ ਵੇਰਵਿਆਂ ਨੂੰ ਵੇਖਣ ਲਈ ਡੇਟਾਬੇਸ ਤੱਕ ਪਹੁੰਚ ਕਰ ਸਕਣਗੇ। ਇਨ੍ਹਾਂ ਦਿਨਾਂ ਦੌਰਾਨ ਅਜਿਹੇ ਫਸੇ ਹੋਏ ਲੋਕਾਂ ਦੀ ਜਾਂਚ ਲਈ ਸਿਹਤ ਜਾਂਚ ਕੈਂਪ ਲਗਾਏ ਜਾਣਗੇ। ਸਕ੍ਰੀਨਿੰਗ 04 ਮਈ, 2020 ਦੀ ਰਾਤ ਤੱਕ ਮੁਕੰਮਲ ਹੋ ਜਾਏਗੀ। ਜਿਨ੍ਹਾਂ ਵਿਚ ਲੱਛਣ ਨਹੀਂ ਪਾਏ ਗਏ, ਉਨ੍ਹਾਂ ਨੂੰ ਸਿਹਤ ਟੀਮ ਵੱਲੋਂ ਇਕ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਵਿਅਕਤੀਆਂ ਦੀ ਆਵਾਜਾਈ 5 ਮਈ, 2020 ਤੋਂ ਸ਼ੁਰੂ ਹੋਵੇਗੀ।