ਬੰਦ ਕਰੋ

ਪੋਸ਼ਣ ਮਾਹ ਦਾ ਸਮਾਪਤੀ ਪ੍ਰੋਗਾਰਮ ਆਗਨਵਾੜੀ ਸੈਂਟਰ ਸ਼ਾਮਪੁਰਾ ਵਿਖੇ ਕਰਵਾਇਆ

ਪ੍ਰਕਾਸ਼ਨ ਦੀ ਮਿਤੀ : 30/09/2022
Concluding program of Nutrition Month was conducted at Aganwadi Center Shampura

ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਰੂਪਨਗਰ

ਪੋਸ਼ਣ ਮਾਹ ਦਾ ਸਮਾਪਤੀ ਪ੍ਰੋਗਾਰਮ ਆਗਨਵਾੜੀ ਸੈਂਟਰ ਸ਼ਾਮਪੁਰਾ ਵਿਖੇ ਕਰਵਾਇਆ

ਸੂਬੇ ਭਰ ਵਿੱਚ 1 ਸਤੰਬਰ ਤੋਂ 30 ਸਤੰਬਰ ਤੱਕ ਪੋਸ਼ਣ ਮਾਹ ਮਨਾਇਆ

ਰੂਪਨਗਰ, 30 ਸਤੰਬਰ: ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਸੂਬੇ ਭਰ ਵਿੱਚ 1 ਸਤੰਬਰ ਤੋਂ 30 ਸਤੰਬਰ 2022 ਤੱਕ ਸੂਬੇ ਭਰ ਵਿੱਚ ਪੋਸ਼ਣ ਮਾਹ ਮਨਾਇਆ ਗਿਆ। ਇਸ ਸਬੰਧੀ ਜ਼ਿਲ੍ਹਾ ਰੂਪਨਗਰ ਵਿੱਚ ਵੀ ਵੱਖ-ਵੱਖ ਥਾਵਾਂ ਉਤੇ ਪ੍ਰੋਗਰਾਮ ਕਰਵਾਏ ਗਏ। ਇਸ ਦਾ ਅੱਜ ਸਮਾਪਤੀ ਪ੍ਰੋਗਾਰਮ ਆਗਨਵਾੜੀ ਸੈਂਟਰ ਸ਼ਾਮਪੁਰਾ ਵਿਖੇ ਕਰਵਾਇਆ ਗਿਆ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆ ਜ਼ਿਲ੍ਹਾ ਪ੍ਰੋਗਰਾਮ ਅਫਸਰ ਸ.ਅਮਰਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੋਸ਼ਣ ਮਾਹ ਦੇ ਇਹ ਸਮਾਪਤੀ ਸਮਾਗਮ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀ.ਡੀ.ਐਫ ਸ਼੍ਰੀ ਗਿਰਜਾ ਸੰਕਰ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ।

ਇਸ ਸਮਾਪਤੀ ਪ੍ਰੋਗਾਰਮ ਦੌਰਾਨ ਸੰਬੋਧਨ ਕਰਦਿਆਂ ਡੀ.ਡੀ.ਐਫ ਸ਼੍ਰੀ ਗਿਰਜਾ ਸੰਕਰ ਨੇ ਦੱਸਿਆ ਕਿ ਪੌਸ਼ਟਿਕ ਖੁਰਾਕ ਸਾਡੇ ਸਰੀਰਕ ਅਤੇ ਬੌਧਿਕ ਵਿਕਾਸ ਲਈ ਬਹੁਤ ਹੀ ਜਰੂਰੀ ਹੁੰਦੀ ਹੈ। ਉਹਨਾ ਕਿਹਾ ਕਿ ਸਰੀਰ ਵਿੱਚ ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਆਇਰਨ ਭਰਪੂਰ ਫਲ਼ ਅਤੇ ਹਰੀਆਂ ਪੱਤੇਦਾਰ ਸਬਜੀਆਂ ਖਾਣੀਆਂ ਚਾਹੀਦੀਆਂ ਹਨ। ਸਾਨੂੰ ਕੁੱਝ ਵੀ ਖਾਣ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਸਾਬਣ ਨਾਲ਼ ਧੋਣਾ ਚਾਹੀਦਾ ਹੈ ਤਾਂ ਕਿ ਸਾਡੇ ਹੱਥਾਂ ਉੱਤੇ ਲੱਗੇ ਕੀਟਾਣੂ ਖਾਣਾ ਖਾਂਦੇ ਸਮੇਂ ਸਾਡੇ ਪੇਟ ਵਿੱਚ ਨਾ ਚਲੇ ਜਾਣ। ਉਹਨਾਂ ਬੱਚਿਆਂ ਨੂੰ ਘਰ ਵਿੱਚ ਹੀ ਸਾਦਾ ਖਾਣਾ ਖਾਣ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਜੰਕ ਫੂਡ ਸਾਡੀ ਪਾਚਣ ਕਿਰਿਆ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੇ ਹਨ ਜਿਸ ਨਾਲ਼ ਪੇਟ ਦੀਆਂ ਬਿਮਾਰੀਆਂ ਲੱਗਣ ਦੀ ਸੰਭਾਵਨਾ ਬਣੀ ਰਹਿੰਦੀ ਹੈ।

ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੇ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਬਚਪਨ ਵਿੱਚ ਸਾਨੂੰ ਚੰਗੀਆ ਤੇ ਬੁਰੀਆ ਆਦਤਾ ਬਾਰੇ ਜੋ ਪਾਠ ਪੜ੍ਹਾਇਆ ਜਾਂਦਾ ਹੈ, ਉਸ ਉੱਤੇ ਜਵਾਨੀ ਅਤੇ ਬੁਢਾਪੇ ਵਿੱਚ ਵੀ ਉਸੇ ਤਰ੍ਹਾਂ ਅਮਲ ਕਰਨਾ ਜਰੂਰੀ ਹੈ ਕਿਉਂਕਿ ਸਿਹਤ ਦੀ ਸੰਭਾਲ਼ ਲਈ ਚੰਗੀ ਤੋ ਪੌਸ਼ਟਿਕ ਖੁਰਾਕ ਦੇ ਨਾਲ਼-ਨਾਲ਼ ਚੰਗੀਆਂ ਆਦਤਾਂ ਵੀ ਅਹਿਮ ਰੋਲ ਅਦਾ ਕਰਦੀਆਂ ਹਨ। ਜਿਵੇਂ ਕਿ ਨਾਸ਼ਤਾ, ਦੁਪਹਿਰ ਦਾ ਖਾਣਾ ਅਤੇ ਰਾਤ ਦਾ ਖਾਣਾ ਖਾਣ ਦੀ ਸਹੀ ਮਾਤਰਾ, ਸਹੀ ਮਿਕਦਾਰ ਅਤੇ ਸਹੀ ਸਮਾਂ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸਰੀਰਕ ਸਫਾਈ ਦਾ ਵੀ ਚੰਗੀ ਸਿਹਤ ਸੰਭਾਲ ਵਿੱਚ ਅਹਿਮ ਰੋਲ ਹੈ।

ਇਸ ਪੋਸ਼ਣ ਮਾਹ ਦੇ ਸਮਾਪਤੀ ਸਮਾਗਮ ਵਿੱਚ ਡਾਕਟਰਾਂ ਦੁਆਰਾ ਅਨੀਮੀਆਂ ਦਾ ਕੈਂਪ ਵੀ ਲਗਾਇਆ ਗਿਆ। ਜਿਸ ਵਿੱਚ ਬੱਚਿਆਂ ਦੇ ਖੂਨ ਦੀ ਜਾਂਚ ਕੀਤੀ ਗਈ। ਇਸ ਸਮੇਂ ਆਂਗਣਵਾੜੀ ਵਰਕਰਾ ਅਤੇ ਹੈਲਪਰਾ ਦੁਆਰਾ ਰੰਗੋਲੀ ਬਣਾਈ ਗਈ ਅਤੇ ਪੌਸ਼ਟਿਕ ਆਹਾਰ ਬਾਰੇ ਆਮ ਲੋਕਾ ਨੂੰ ਜਾਗਰੂਕ ਕੀਤਾ ਗਿਆ। ਇਸ ਤੋ ਉਪਰੰਤ ਆਂਗਣਵਾੜੀ ਵਰਕਰਾ ਅਤੇ ਹੈਲਪਰਾ ਨੂੰ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਬੂਟਾ ਲਗਾਉਣ ਦੀ ਰਸਮ ਵੀ ਅਦਾ ਕੀਤੀ ਗਈ।

ਇਸ ਮੌਕੇ ਜ਼ਿਲ੍ਹਾ ਕੋਆਰਡੀਨੇਟਰ ਪੋਸ਼ਣ ਅਭਿਆਣ ਸ਼੍ਰੀ ਰਾਹੁਲ ਗੋਤਮ, ਬਲਾਕ ਕੋਆਰਡੀਨੇਟਰ ਸ੍ਰੀ ਅਮ੍ਰਿਤਪਾਲ ਸਿੰਘ ਮੋਜੂਦ ਸਨ।