ਪੋਸ਼ਣ ਅਭਿਆਨ ਦਾ ਉਦਾਘਾਟਨ

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ।
ਰੂਪਨਗਰ – ਮਿਤੀ – 03 ਸਤੰਬਰ 2019
ਪੋਸ਼ਣ ਅਭਿਆਨ ਦਾ ਉਦਾਘਾਟਨ
ਰਿਆਤ ਬਹਾਰਾ ਕਾਲਜ ਰੂਪਨਗਰ ਕੈਂਪਸ ਵਿੱਚ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਚਲਾਏ ਜਾ ਰਹੇ ਪੋਸ਼ਣ -ਅਭਿਆਨ ਤਹਿਤ ਪੋਸਾਹਾਰ ਪੋਸ਼ਣ -ਮਾਹ ਜੋ ਕਿ 01 ਸਤੰਬਰ ਤੋਂ 30 ਸਤੰਬਰ ਤੱਕ ਮਨਾਇਆ ਜਾ ਰਿਹਾ ਹੈ, ਦਾ ਉਦਾਘਾਟਨ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਮੈਡਮ ਸ੍ਰੀ ਮਤੀ ਜਸਵਿੰਦਰ ਕੁਮਾਰ ਵੱਲੋ ਕੀਤਾ ਗਿਆ। ਉਹਨਾਂ ਦੇ ਨਾਲ ਡਿਪਟੀ ਕਮਿਸ਼ਨਰ ਡਾ ਸੁਮੀਤ ਜਾਰੰਗਲ, ਏ ਡੀ ਸੀ ਵਿਕਾਸ, ਅਮਨਦੀਪ ਸਿੰਘ ਗਰੇਵਾਲ, ਐੱਚ ਐੱਨ ਸਰਮਾਂ, ਸਿਵਲ ਸਰਜਨ ਰੂਪਨਗਰ, ਮੈਡਮ ਹਰਜੋਤ ਕੌਰ ਐੇਸ ਡੀ ਐੱਮ ਰੂਪਨਗਰ, ਅਤੇ ਖੁਸ਼ਹਾਲੀ ਦੇ ਰਾਖੇ ਦੇ ਜੀ ੳ ਜੀ ਜਿਲ੍ਹਾ ਪ੍ਰਧਾਨ ਕਰਨਲ ਬਹਿਲ, ਜਿਲ੍ਹਾਂ ਪ੍ਰੋਗਰਾਮ ਅਫਸਰ ਅਮ੍ਰਿਤਾ ਸਿੰਘ ਵਲੋਂ ਸਮਾਂ ਰੋਸ਼ਨ ਕਰਕੇ ਮੁਹਿੰਮ ਦਾ ਅਗਾਜ ਕੀਤਾ ਗਿਆ ।ਡਿਪਟੀ ਕਮਿਸ਼ਨਰ ਰੂਪਨਗਰ ਵਲੋ ਦੱਸਿਆ ਗਿਆ ਕਿ ਬੱਚੇ ਦੇ ਪਹਿਲੇ 1000 ਦਿਨ ਬਹੁਤ ਹੀ ਅਹਿਮ ਹੁੰਦੇ ਹਨ।ਇਸ ਸਮੇਂ ਸਾਨੂੰ ਬੱਚੇ ਵੱਲ ਜਿਆਦਾ ਧਿਆਨ ਦੇਣ ਦੀ ਜਰੂਰਤ ਹੁੰਦੀ ਹੈ ।ਇਸ ਮੌਕੇ ਤੇ ਪੀ ਪੀ ਟੀ ਰਾਹੀ ਪੋਸ਼ਣ ਮਾਹ ਅਤੇ ਵਿਭਾਗ ਵਲੋ ਚਲ ਰਹੀਆਂ ਵੱਖ-ਵੱਖ ਸਕੀਮਾਂ ਪ੍ਰਤੀ ਜਾਣਕਾਰੀ ਦਿੱਤੀ ਗਈ। ਜਿਲ੍ਹੇ ਦੇ ਸਮੂਹ ਅਧਿਕਾਰੀਆਂ ਵਲੋਂ ਅਤੇ ਮੁੱਖ ਮਹਿਮਾਨ ਜੀ ਵੱਲੋਂ ਹਸਤਾਖਰ ਮੁਹਿੰਮ ਸ਼ੁਰੂ ਕੀਤੀ ਗਈ।ਸੀ ਡੀ ਪੀ ਉਜ ਵਲੋ ਘਰੈਲੂ ਪਦਾਰਥਾਂ ਤੋਂ ਬਣਾਈ ਰੈਸਪੀਜ ਦੀ ਸਟਾਲ ਲਗਾਈ ਗਈ ਆਏ ਹੋਏ ਮਹਿਮਾਨਾ ਵਲੋ ਰੈਸਪੀਜ ਦੀ ਜਾਣਕਾਰੀ ਲਈ ਗਈ ਅਤੇ ਟੇਸਟ ਵੀ ਕੀਤੀ ਵਈ।ਇਸ ਮੌਕੇ ਤੇ 11 ਗਰਭਵਤੀ ਔਰਤਾਂ ਦੀ ਗੋਦਭਰਾਈ ਅਤੇ ਜੋ ਮਹੀਨੇ ਦੀ ਉਮਰ ਪੂਰੀ ਕਰ ਚੁੱਕੇ ਬੱਚਿਆ ਨੂੰ ਅੰਨਾਪ੍ਰਾਸਨ ਦੀ ਰਸਮ ਆਏ ਮਹਿਮਾਨਾਂ ਵੱਲੋਂ ਇਸ ਮੌਕੇ ਤੇ ਭਰਪ ਦੇ ਬਲਾਕ ਇਨਚਾਰਜ ਅਤੇ ਸਮੂਹ ਭਰਪ ਮੈਬਰਾਂ ਤੋਂ ਇਲਾਵਾ ਸੀ ਡੀ ਪੀ ਉ ਚਰਨਜੀਤ ਕੌਰ ਨੂਰਪੁਰਬੇਦੀ, ਪੂਜਾ ਗੁਪਤਾ ਸੀ ਡੀ ਪੀ ੳ ਸ੍ਰੀ ਆਨੰਦਪੁਰ ਸਾਹਿਬ, ਸਤਿੰਦਰ ਕੌਰ ਸੀ ਡੀ ਪੀ ੳ ਰੂਪਨਗਰ, ਗੁਰਸਿਮਰਨ ਕੌਰ ਸੀ ਡੀ ਪੀ ੳ ਮੋਰਿੰਡਾਂ ਅਤੇ ਚਰਨਜੀਤ ਕੌਰ ਸੀ ਡੀ ਪੀ ੳ ਸ੍ਰੀ ਚਮਕੌਰ ਸਾਹਿਬ ਤੋਂ ਇਲਾਵਾ ਜਿਲ੍ਹੇ ਦੀਆਂ ਸੁਪਰਵਾਈਜਰਾਂ ਅਤੇ ਬਲਾਕ ਰੂਪਨਗਰ ਦੀਆਂ ਆਂਗਣਵਾੜੀ ਵਰਕਰ ਅਤੇ ਹੋਰ ਪਤੰਵਤੇ ਸਜਣ ਹਾਜ਼ਰ ਹੋਏ।