ਪੁਕਾਰ ਫ਼ਾਉਂਡੇਸ਼ਨ ਵਲੋਂ ਪਿੰਡ ਅਟਾਰੀ ਵਿਖੇ 51 ਨਵ ਜੰਮੀਆਂ ਧੀਆਂ ਦੀ ਲੋਹੜੀ ਪਾਈ ਗਈ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਪੁਕਾਰ ਫ਼ਾਉਂਡੇਸ਼ਨ ਵਲੋਂ ਪਿੰਡ ਅਟਾਰੀ ਵਿਖੇ 51 ਨਵ ਜੰਮੀਆਂ ਧੀਆਂ ਦੀ ਲੋਹੜੀ ਪਾਈ ਗਈ
ਰੂਪਨਗਰ, 12 ਜਨਵਰੀ: ਪੁਕਾਰ ਫ਼ਾਉਂਡੇਸ਼ਨ ਵਲੋਂ ਅੱਜ ਸ੍ਰੀ ਅਨੰਦਪੁਰ ਸਾਹਿਬ ਦੇ ਨੇੜਲੇ ਪਿੰਡ ਅਟਾਰੀ ਵਿਖੇ 51 ਨਵ ਜੰਮੀਆਂ ਧੀਆਂ ਦੀ ਲੋਹੜੀ ਪਾਈ ਗਈ। ਇਸ ਮੌਕੇ ਤੇ ਨਵ ਜੰਮੀਆਂ ਬੱਚੀਆਂ ਅਤੇ ਉਨ੍ਹਾਂ ਦੀਆਂ ਮਾਵਾਂ ਨੂੰ ਗਰਮ ਸੂਟ, ਸ਼ਾਲ, ਮੋਮੇਂਟੋ ਅਤੇ ਲੋਹੜੀ ਦਾ ਸ਼ਗਨ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸੈਣੀ ਭਲਾਈ ਬੋਰਡ ਪੰਜਾਬ ਦੇ ਚੇਅਰਮੈਨ ਸ਼੍ਰੀ ਰਾਮ ਕੁਮਾਰ ਮੁਕਾਰੀ
ਅਤੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ਼੍ਰੀ ਕਰਨ ਮਹਿਤਾ ਨੇ ਹਾਜ਼ਰੀ ਲਗਵਾਈ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕੌਮੀ ਪ੍ਰਧਾਨ ਗੁਰਵਿੰਦਰ ਸਿੰਘ ਸੈਣੀ ਨੇ ਕੀਤੀ। ਜਿਸ ਵਿੱਚ ਮੁੱਖ ਪ੍ਰਬੰਧਿਕ ਸ਼੍ਰੀ ਮਦਨ ਗੋਪਾਲ ਸੈਣੀ ਨੇ ਪੁਕਾਰ ਫਾਉਂਡੇਸ਼ਨ ਦੀ ਜਾਣ ਪਹਿਚਾਣ ਕਰਵਾਉਂਦੇ ਹੋਏ ਦੱਸਿਆ ਕਿ ਪੁਕਾਰ ਫ਼ਾਉਂਡੇਸ਼ਨ ਪਿਛਲੇ 11 ਸਾਲਾਂ ਤੋਂ ਸਮਾਜ ਸੇਵਾ ਦੇ ਖੇਤਰ ਵਿੱਚ ਅੱਗੇ ਹੋ ਕੇ ਕੰਮ ਕਰ ਰਹੀ ਹੈ।
ਇਸ ਪ੍ਰੋਗਰਾਮ ਵਿੱਚ ਛੋਟੇ-ਛੋਟੇ ਬੱਚਿਆਂ ਵਲੋਂ ਵੱਖ-ਵੱਖ ਆਈਟਮਾਂ ਪੇਸ਼ ਕੀਤੀਆਂ ਗਈਆਂ। ਪੁਕਾਰ ਫ਼ਾਉਂਡੇਸ਼ਨ ਵਲੋਂ ਪਿੰਡ ਦੀਆਂ ਹੀ ਤਿੰਨ ਧੀਆਂ ਇੰਸਪੈਕਟਰ ਜਸਪ੍ਰੀਤ ਕੌਰ, ਸਬ ਇੰਸਪੈਕਟਰ ਪੁਸ਼ਪਾ ਦੇਵੀ ਅਤੇ ਅਥਲੀਟ ਅਸ਼ਮੀਤ ਕੌਰ ਨੂੰ ਵੀ ਵਿਲੱਖਣ ਸੇਵਾਵਾਂ ਲਈ ਸਨਮਾਨਿਤ ਕੀਤਾ।
ਪੁਕਾਰ ਫ਼ਾਉਂਡੇਸ਼ਨ ਦੇ ਕੌਮੀ ਪ੍ਰਧਾਨ ਗੁਰਵਿੰਦਰ ਸਿੰਘ ਸੈਣੀ ਵਲੋਂ ਗ੍ਰਾਮ ਪੰਚਾਇਤ ਅਟਾਰੀ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕਰਦੇ ਹੋਏ ਪਿੰਡ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅਜਿਹੇ ਉਪਰਾਲੇ ਕਰਨ ਨਾਲ ਧੀਆਂ ਵਾਲੇ ਮਾਪਿਆਂ ਦਾ ਹੌਸਲਾ ਵਧਦਾ ਹੈ, ਜਿਸ ਨਾਲ ਕਿ ਉਹ ਵੀ ਆਪਣੀਆਂ ਧੀਆਂ ਨੂੰ ਪੜ੍ਹਾ ਲਿਖਾ ਕੇ ਵੱਡੇ ਅਫਸਰ ਬਣਾ ਸਕਣ।
ਲੋਹੜੀ ਦੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਮਦਨ ਗੋਪਾਲ ਸੈਣੀ, ਗੁਰਜਿੰਦਰ ਸਿੰਘ ਦੌਲਤਪੁਰ, ਅੰਗਰੇਜ ਸਿੰਘ ਕੰਬੋਜ, ਅਮਰਿੰਦਰ ਸਿੰਘ ਥਰਮਲ, ਜਸਵੰਤ ਸਿੰਘ ਸੈਣੀ, ਜਸਵੰਤ ਕੌਰ ਮੀਆਂਪੁਰ, ਸਿਮਰਪ੍ਰੀਤ ਕੌਰ ਚਾਹਲ, ਰਣਜੀਤ ਸਿੰਘ ਚੰਡੀਗੜ, ਐਡਵੋਕੇਟ ਅਮ੍ਰਿਤਪਾਲ ਸਿੰਘ ਖ਼ਾਲਸਾ, ਗੁਰਿੰਦਰ ਗੌਰੀ, ਅੰਕਿਤਾ ਚੰਨਣ, ਸਿਮਰਨ ਕੌਰ ਖਰੜ, ਹਰਵਿੰਦਰ ਸਿੰਘ ਹੀਰਾ, ਰਾਜਵਿੰਦਰ ਕੌਰ, ਕੁਲਵੰਤ ਸਿੰਘ ਸੈਣੀ, ਪਰਵਿੰਦਰ ਸਿੰਘ ਅਟਾਰੀ, ਧਰਮਿੰਦਰ ਸੈਣੀ, ਦੇਸ ਰਾਜ ਅਟਾਰੀ ਅਤੇ ਪਿੰਡ ਦੇ ਨੌਜਵਾਨ ਕਲੱਬ ਨੇ ਬਹੁਤ ਵੱਡਾ ਸਹਿਯੋਗ ਦਿੱਤਾ।