ਨੌਵੀਂ ਜਮਾਤ ਵਿੱਚ ਦਾਖਲੇ ਲਈ ਲੇਟਰਲ ਐਂਟਰੀ ਸਿਲੈਕਸ਼ਨ ਟੈਸਟ-2022 ਜੇ.ਐਨ.ਵੀ.-ਸੰਧੂਆਂ ਵਿਖੇ 9 ਅਪ੍ਰੈਲ, 2022 ਨੂੰ ਹੋਵੇਗਾ
ਪ੍ਰਕਾਸ਼ਨ ਦੀ ਮਿਤੀ : 22/09/2021

ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਰੂਪਨਗਰ
ਰੂਪਨਗਰ, 21 ਸਤੰਬਰ:
ਜਵਾਹਰ ਨਵੋਦਿਆ ਵਿਦਿਆਲਿਆ ਵਿਚ ਜ਼ਿ਼ਲ੍ਹੇ ਦੇ ਵਿਦਿਆਰਥੀਆਂ ਲਈ ਨੌਵੀਂ ਜਮਾਤ ਵਿੱਚ ਦਾਖਲੇ ਵਾਸਤੇ ਲੇਟਰਲ ਐਂਟਰੀ ਸਿਲੈਕਸ਼ਨ ਟੈਸਟ-2022 ਜਵਾਹਰ ਨਵੋਦਿਆ ਵਿਦਿਆਲਿਆ-ਸੰਧੂਆਂ ਵਿਖੇ 9 ਅਪ੍ਰੈਲ, 2022 (ਸ਼ਨੀਵਾਰ) ਨੂੰ ਹੋਵੇਗਾ। ਇਸ ਸਬੰਧੀ ਪ੍ਰਾਸਪੈਕਟਸ-ਕਮ-ਅਰਜ਼ੀ ਫਾਰਮ ਅਤੇ ਦਿਸ਼ਾ ਨਿਰਦੇਸ਼ ਐੱਨ.ਵੀ.ਐੱਸ. (ਹੈਡਕੁਆਰਟਰ), ਨੋਇਡਾ (ਯੂ.ਪੀ.) ਦੀ ਵੈਬਸਾਈਟ www.navodaya.gov.in `ਤੇ ਉਪਲਬਧ ਹਨ।
ਨੌਵੀਂ ਜਮਾਤ ਦੇ ਲੇਟਰਲ ਐਂਟਰੀ ਟੈਸਟ ਲਈ ਆਨਲਾਈਨ ਅਰਜ਼ੀ ਫਾਰਮ ਭਰਨ ਦੀ ਆਖ਼ਰੀ ਮਿਤੀ 31 ਅਕਤੂਬਰ, 2021 ਹੈ। ਇਹ ਦਾਖਲਾ ਫਾਰਮ ਨਵੋਦਿਆ ਦੀਆਂ ਵੈੱਬਸਾਈਟਾਂ www.navodaya.gov.in ਅਤੇ www.nvsadmissionclassnine.in ‘ਤੇ ਆਨਲਾਇਨ ਭਰੇ ਜਾ ਸਕਦੇ ਹਨ।