ਬੰਦ ਕਰੋ

ਦੂਜੇ ਰਾਜਾਂ ਤੋ ਆਏ ਪਰਵਾਸੀ ਮਜ਼ਦੂਰ/ਲੇਬਰ ਆਪਣੇ ਘਰਾਂ ਨੂੰ ਨਾ ਜਾਣ – ਪ੍ਰੈਸ ਨੋਟ – ਮਿਤੀ 29-03-2020

ਪ੍ਰਕਾਸ਼ਨ ਦੀ ਮਿਤੀ : 30/03/2020

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ।

ਰੂਪਨਗਰ – ਮਿਤੀ – 30 ਮਾਰਚ 2020

ਦੂਜੇ ਰਾਜਾਂ ਤੋ ਆਏ ਪਰਵਾਸੀ ਮਜ਼ਦੂਰ/ਲੇਬਰ ਆਪਣੇ ਘਰਾਂ ਨੂੰ ਨਾ ਜਾਣ – ਡਿਪਟੀ ਕਮਿਸ਼ਨਰ

ਜ਼ਿਲ੍ਹਾ ਕੰਟਰੋਲ ਨੰਬਰਾਂ ਤੇ ਸਹਾਇਤਾ ਲਈ ਕੀਤਾ ਜਾ ਸਕਦਾ ਹੈ ਸੰਪਰਕ

ਰੂਪਨਗਰ, 30 ਮਾਰਚ : ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰਿ ਨੇ ਦੱਸਿਆ ਕਿ ਕਰਫਿਊ ਦੌਰਾਨ ਕੁਝ ਪਰਵਾਸੀ ਮਜ਼ਦੂਰ/ਲੇਬਰ ਯੂ.ਪੀ. ਅਤੇ ਬਿਹਾਰ ਨੂੰ ਪੈਦਲ ਸੜਕਾਂ ਤੇ ਜਾ ਰਹੇ ਹਨ ਜ਼ੋ ਕਿ ਕਰਫਿਊ ਦੇ ਨਿਯਮਾਂ ਦਾ ਉਲੰਘਣ ਹੈ।ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਘਰਾਂ ਨੂੰ ਨਾ ਜਾਣ ਅਤੇ ਜਿੱਥੇ ਕਿਤੇ ਵੀ ਕੰਮ ਕਰਦੇ ਹਨ ਜਾਂ ਰਹਿੰਦੇ ਹਨ ਉਸ ਜਗ੍ਹਾਂ ਤੇ ਹੀ ਰਹਿਣ ਅਤੇ ਯੂ.ਪੀ. ਅਤੇ ਬਿਹਾਰ ਆਪਣੇ ਘਰਾਂ ਵੱਲ ਨਾ ਜਾਣ।

ਉਨ੍ਹਾਂ ਨੇ ਕਿਹਾ ਇਨ੍ਹਾਂ ਪਰਵਾਸੀ ਮਜ਼ਦੂਰਾਂ/ਲੇਬਰ ਲਈ ਜ਼ਿਲ੍ਹਾਂ ਪ੍ਰਸ਼ਾਸ਼ਨ ਵੱਲੋਂ ਨੰਗਲ, ਸ਼੍ਰੀ ਆਨੰਦਪੁਰ ਸਾਹਿਬ , ਰੂਪਨਗਰ ਅਤੇ ਹੋਰ ਜਗ੍ਹਾ ਤੇ ਰਹਿਣ ਦੇ ਲਈ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ , ਜਿੱਥੇ ਉਨ੍ਹਾਂ ਨੂੰ ਖਾਣਾ ਅਤੇ ਰਿਹਾਇਸ਼ ਮੁਫਤ ਮੁਹੱੱਈਆਂ ਕਰਵਾਈ ਜਾ ਰਹੀ ਹੈ। ਜਿਹੜੇ ਪਰਵਾਸੀ ਮਜਦੂਰ ਲੇਬਰ ਘਰਾਂ ਦੇ ਵਿੱਚ ਹਨ ਉਨ੍ਹਾਂ ਦੇ ਘਰਾਂ ਦੇ ਵਿੱਚ ਹੀ ਖਾਣਾ ਅਤੇ ਹੋਰ ਜ਼ਰੂਰੀ ਵਸਤਾਂ ਮੁਹੱਈਆਂ ਕਰਾਉਣ ਦੇ ਲਈ ਜ਼ਰੂਰੀ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਜ਼ੋ ਕੁਝ ਵੀ ਚਾਹੀਦਾ ਹੈ ਉਹ ਹੇਠ ਲਿਖੇ ਕੰਟਰੋਲ ਰੂਮ ਨੰਬਰਾਂ ਜ਼ਿਲ੍ਹਾਂ ਕੰਟਰੋਲ ਰੂਮ ਨੰਬਰ 01881-221157, ਸਬ ਡਵੀਜਨ ਰੂਪਨਗਰ ਦੇ ਕੰਟਰੋਲ ਰੂਮ ਨੰਬਰ 01881-221155, ਸਬ ਡਵੀਜ਼ਨ ਸ਼੍ਰੀ ਚਮਕੌਰ ਸਾਹਿਬ ਦੇ ਕੰਟਰੋਲ ਰੂਮ ਨੰਬਰ 01881-261600, ਸਬ ਡਵੀਜਨ ਸ਼੍ਰੀ ਆਨੰਦਪੁਰ ਸਾਹਿਬ ਦੇ ਕੰਟਰੋਲ ਨੰਬਰ 01887-232015, ਸਬ ਡਵੀਜ਼ਨ ਮੋਰਿੰਡਾ ਕੰਟਰੋਲ ਨੰਬਰ 88472-03905 ਅਤੇ ਸਬ ਡਵੀਜ਼ਨ ਨੰਗਲ ਕੰਟਰੋਲ ਨੰਬਰ 01887-221030 ਦੇ ਸੰਪਰਕ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ। ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਨ੍ਹਾਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।ਉਨ੍ਹਾਂ ਨੇ ਫੈਕਟਰੀ ਮਾਲਕਾਂ ਅਤੇ ਹੋਰ ਉਦਯੋਗਿਕ ਅਦਾਰਿਆਂ ਨੂੰ ਵੀ ਕਿਹਾ ਕਿ ਉਹ ਪਰਵਾਸੀ ਮਜ਼ਦੂਰਾਂ ਅਤੇ ਲੇਬਰ ਨੂੰ ਪੂਰਾ ਵੇਤਨ ਦੇਣ ਅਤੇ ਉਨ੍ਹਾਂ ਨੂੰ ਆਪਣੇ ਘਰ ਛੱਡ ਕੇ ਨਾ ਜਾਣ ਦੇ ਲਈ ਪ੍ਰੇਰਿਤ ਕਰਨ।