ਦੂਜੇ ਦਿਨ ਜ਼ਿਲ੍ਹਾ ਪੱਧਰੀ ਖੇਡਾਂ ‘ਚ ਦਿਖਾਏ ਆਪਣੀ ਪ੍ਰਤਿਭਾ ਦੇ ਜੌਹਰ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2
ਦੂਜੇ ਦਿਨ ਜ਼ਿਲ੍ਹਾ ਪੱਧਰੀ ਖੇਡਾਂ ‘ਚ ਦਿਖਾਏ ਆਪਣੀ ਪ੍ਰਤਿਭਾ ਦੇ ਜੌਹਰ
ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਪੂਜਾ ਸਿਆਲ ਗਰੇਵਾਲ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ
ਰੂਪਨਗਰ, 27 ਸਤੰਬਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚ ਖੇਡ ਸੱਭਿਆਚਾਰ ਮੁੜ ਪੈਦਾ ਕਰਨ ਅਤੇ ਸੂਬੇ ਵਿੱਚ ਖਿਡਾਰੀਆਂ ਦੀ ਪ੍ਰਤਿਭਾ ਦੀ ਸ਼ਨਾਖਤ ਕਰਨ ਲਈ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ 2 ਦੇ ਬਲਾਕ ਪੱਧਰ ਦੇ ਮੁਕਾਬਲਿਆਂ ਤੋਂ ਬਾਅਦ ਹੁਣ 22 ਖੇਡਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਜਾ ਰਹੇ ਹਨ ਜਿਸ ਤਹਿਤ ਰੂਪਨਗਰ ਜ਼ਿਲ੍ਹੇ ਦੀਆਂ ਨਹਿਰੂ ਸਟੇਡੀਅਮ ਸਮੇਤ ਵੱਖ-ਵੱਖ ਖੇਡ ਮੈਦਾਨਾਂ ਵਿੱਚ ਇਹ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਦੂਜੇ ਦਿਨ ਅੱਜ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਪੂਜਾ ਸਿਆਲ ਗਰੇਵਾਲ ਵੱਲੋਂ ਜੇਤੂ ਖਿਡਾਰੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀ ਰੁਪੇਸ਼ ਕੁਮਾਰ ਬੇਗੜਾ ਨੇ ਸਪੱਸ਼ਟ ਕੀਤਾ ਕਿ ਭਾਵੇਂ ਇਨ੍ਹਾਂ ਖੇਡਾਂ ਦੇ ਭਾਗੀਦਾਰਾਂ ਲਈ ਰਜਿਸਟ੍ਰੇਸ਼ਨ ਆਨਲਾਈਨ ਸੀ ਪਰ ਕੋਈ ਵੀ ਵਿਅਕਤੀ ਜੋ ਆਨਲਾਈਨ ਨਹੀਂ ਕਰਵਾ ਸਕਿਆ ਉਹ ਮੈਦਾਨ ਵਿੱਚ ਖੇਡਣ ਦਾ ਇੱਛੁਕ ਹੈ, ਉਹ ਮੈਦਾਨ ਵਿੱਚ ਮੌਕੇ ‘ਤੇ ਵੀ ਆਪਣੇ ਆਪ ਨੂੰ ਆਫਲਾਈਨ ਰਜਿਸਟਰ ਕਰਵਾ ਸਕਦਾ ਹੈ ਅਤੇ ਖੇਡ ਵਿਚ ਭਾਗ ਲੈ ਸਕਦਾ ਹੈ।
ਖੇਡ ਇੰਚਾਰਜ ਭੀਮ ਰਾਓ ਅਤੇ ਸ਼੍ਰੀਮਤੀ ਸਰਨਜੀਤ ਕੌਰ ਨੇ ਦੱਸਿਆ ਕਿ ਅੱਜ ਦੇ ਮੁਕਾਬਲਿਆਂ ਵਿਚ ਅੰਡਰ 14 ਲੜਕੇ ਗੋਲਾ ਸੁੱਟਣਾ ਮੁਕਾਬਲੇ ਵਿੱਚ ਤਿਮੰਸ਼ੁ ਨੂਰਪੁਰ ਬੇਦੀ ਨੇ ਪਹਿਲਾ ਸਥਾਨ, ਗਗਨਦੀਪ ਸਿੰਘ ਸ੍ਰੀ ਚਮਕੌਰ ਸਾਹਿਬ ਨੇ ਦੂਸਰਾ ਸਥਾਨ ਅਤੇ ਜਸਕਰਨ ਸਿੰਘ ਰੂਪਨਗਰ ਨੇ ਤੀਸਰਾ ਸਥਾਨ ਹਾਸਿਲ ਕੀਤਾ।
ਅੰਡਰ 14 ਲੜਕੀਆਂ ਗੋਲਾ ਸੁੱਟਣਾ ਮੁਕਾਬਲੇ ਵਿੱਚ ਜਸਪ੍ਰੀਤ ਕੌਰ ਸ੍ਰੀ ਅਨੰਦਪੁਰ ਸਾਹਿਬ ਨੇ ਪਹਿਲਾ ਸਥਾਨ, ਲਵਦੀਪ ਕੌਰ ਰੂਪਨਗਰ ਨੇ ਦੂਸਰਾ ਸਥਾਨ ਅਤੇ ਲਾਭਪ੍ਰੀਤ ਕੌਰ ਨੰਗਲ ਨੇ ਤੀਸਰਾ ਸਥਾਨ ਹਾਸਿਲ ਕੀਤਾ। ਅੰਡਰ 14 ਲੜਕੇ ਲੰਬੀ ਛਾਲ ਵਿਚ ਜਸ਼ਨ ਖਾਨ ਸ੍ਰੀ ਆਨੰਦਪੁਰ ਸਾਹਿਬ ਨੇ ਪਹਿਲਾ ਸਥਾਨ, ਰੂਪਨਗਰ ਨੇ ਦੂਸਰਾ ਸਥਾਨ ਅਤੇ ਜਸਪ੍ਰੀਤ ਸਿੰਘ ਮੋਰਿੰਡਾ ਨੇ ਤੀਸਰਾ ਸਥਾਨ ਹਾਸਲ ਕੀਤਾ।
ਅੰਡਰ 14 ਲੜਕੀਆਂ ਲੰਬੀ ਛਾਲ ਵਿਚ ਮਨਪ੍ਰੀਤ ਕੌਰ ਰੂਪ ਨਗਰ ਨੇ ਪਹਿਲਾ ਸਥਾਨ ਅੰਜਲੀ ਸ੍ਰੀ ਅਨੰਦਪੁਰ ਸਾਹਿਬ ਨੇ ਦੂਸਰਾ ਸਥਾਨ ਅਤੇ ਮਨੀਸ਼ਾ ਮਨੀਸ਼ਾ ਨੂਰਪੁਰਬੇਦੀ ਨੇ ਤੀਸਰਾ ਸਥਾਨ ਹਾਸਲ ਕੀਤਾ। ਅੰਡਰ 14 ਖ-ਖੋ ਲੜਕੀਆਂ ਵਿੱਚ ਪਹਿਲੇ ਮੈਚ ਵਿੱਚ ਸ੍ਰੀ ਚਮਕੌਰ ਸਾਹਿਬ ਦੀ ਟੀਮ ਨੇ ਮੋਰਿੰਡਾ ਦੀ ਟੀਮ ਨੂੰ ਹਰਾ ਕੇ ਜਿੱਤ ਹਾਸਲ ਕੀਤੀ। ਦੂਜੇ ਮੈਚ ਵਿੱਚ ਰੋਪੜ ਦੀ ਟੀਮ ਨੇ ਮੋਰਿੰਡਾ ਦੀ ਟੀਮ ਨੂੰ ਜਿੱਤ ਹਾਸਲ ਕੀਤੀ। ਤੀਸਰੇ ਮੈਚ ਵਿੱਚ ਸ੍ਰੀ ਚਮਕੌਰ ਸਾਹਿਬ ਦੀ ਟੀਮ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਟੀਮ ਨੂੰ ਹਾਸਲ ਕੀਤੀ। ਚੌਥੇ ਮੈਚ ਵਿਚ ਸ੍ਰੀ ਅਨੰਦਪੁਰ ਸਾਹਿਬ ਨੇ ਨੂਰਪੁਰ ਬੇਦੀ ਦੀ ਟੀਮ ਨੂੰ ਹਰਾ ਕੇ ਜਿੱਤ ਹਾਸਲ ਕੀਤੀ।
ਅੰਡਰ 14 ਲੜਕੇ ਖੋ ਖੋ ਦੇ ਮੁਕਾਬਲੇ ਵਿੱਚ ਰੋਪੜ ਦੀ ਟੀਮ ਨੇ ਮੋਰਿੰਡਾ ਦੀ ਟੀਮ ਨੂੰ ਹਰਾਇਆ। ਦੂਸਰੇ ਮੈਚ ਵਿੱਚ ਨੂਰਪੁਰਬੇਦੀ ਦੀ ਟੀਮ ਨੇ ਸ੍ਰੀ ਚਮਕੌਰ ਸਾਹਿਬ ਦੀ ਟੀਮ ਨੂੰ ਹਰਾਇਆ। ਤੀਸਰੇ ਮੈਚ ਵਿੱਚ ਸ੍ਰੀ ਆਨੰਦਪੁਰ ਸਾਹਿਬ ਦੀ ਟੀਮ ਨੇ ਚਮਕੌਰ ਸਾਹਿਬ ਦੀ ਟੀਮ ਨੂੰ ਹਰਾਇਆ। ਅੰਡਰ 14 ਲੜਕੀਆਂ ਦੇ ਮੁਕਾਬਲੇ ਦੇ ਵਿੱਚ ਪਹਿਲੇ ਮੈਚ ਵਿੱਚ ਰੋਪੜ ਦੀ ਟੀਮ ਨੇ ਮੋਰਿੰਡਾ ਦੀ ਟੀਮ ਨੂੰ ਹਰਾਇਆ। ਦੂਜੇ ਮੈਚ ਵਿੱਚ ਨੂਰਪੁਰ ਬੇਦੀ ਦੀ ਟੀਮ ਨੇ ਸ੍ਰੀ ਚਮਕੌਰ ਸਾਹਿਬ ਦੀ ਟੀਮ ਨੂੰ ਹਰਾਇਆ। ਅਤੇ ਤੀਸਰੇ ਮੈਚ ਵਿੱਚ ਆਨੰਦਪੁਰ ਸਾਹਿਬ ਦੀ ਟੀਮ ਨੇ ਰੋਪੜ ਦੀ ਟੀਮ ਨੂੰ ਹਰਾਇਆ।
ਅੰਡਰ 17 ਲੜਕੀਆਂ 100 100 ਮੀਟਰ ਦੌੜ ਵਿੱਚ ਚੰਵਿਸ਼ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਪ੍ਰਭਸਿਮਰਨ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ ਜਦਕਿ ਭੁਪਿੰਦਰ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ ਇਸੀ ਵਰਗ ਦੇ ਲੜਕਿਆਂ ਦੇ ਮੁਕਾਬਲੇ ਵਿੱਚ ਮਾਨਵ ਸ੍ਰੀ ਅਨੰਦਪੁਰ ਸਾਹਿਬ ਨੇ ਪਹਿਲਾ ਸਥਾਨ, ਰਾਹੁਲ ਸ਼ਰਮਾ ਸ਼੍ਰੀ ਅਨੰਦਪੁਰ ਸਾਹਿਬ ਨੇ ਦੂਸਰਾ ਸਥਾਨ ਕਰਮਪ੍ਰੀਤ ਸਿੰਘ ਰੋਪੜ ਨੇ ਤੀਸਰਾ ਸਥਾਨ ਹਾਸਿਲ
ਅੰਡਰ 14 ਲੜਕੀਆਂ 600 ਮੀਟਰ ਦੌੜ ਵਿੱਚ ਦਿਲਪ੍ਰੀਤ ਨੇ ਪਹਿਲਾ ਸਥਾਨ, ਜੈਸਮੀਨ ਕੌਰ ਡੀ ਏ ਵੀ ਤਖਤਗੜ੍ਹ ਨੇ ਦੂਸਰਾ ਸਥਾਨ ਅਤੇ ਰੁਚੀ ਸ਼੍ਰੀ ਅਨੰਦਪੁਰ ਸਾਹਿਬ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸੀ ਵਰਗ ਦੇ ਲੜਕੀਆਂ ਵਿੱਚ 600 ਮੀਟਰ ਦੌੜ ਵਿੱਚ ਬਰਿੰਦਰ ਸਿੰਘ ਸ੍ਰੀ ਆਨੰਦਪੁਰ ਸਾਹਿਬ ਨੇ ਪਹਿਲਾ ਸਥਾਨ, ਯਸ਼ ਕੁਮਾਰ ਸ਼੍ਰੀ ਚਮਕੌਰ ਸਾਹਿਬ ਨੇ ਦੂਸਰਾ ਸਥਾਨ ਦਲਜੀਤ ਸਿੰਘ ਨੂਰਪੁਰ ਬੇਦੀ ਨੇ ਤੀਸਰਾ ਸਥਾਨ ਹਾਸਲ ਕੀਤਾ।
ਅੰਡਰ 14 ਵਰਗ ਦੀਆਂ ਲੜਕੀਆਂ ਦੀ 60 ਮੀਟਰ ਦੌੜ ਵਿੱਚ ਮਨਰੀਤ ਕੌਰ ਰੋਪੜ ਨੇ ਪਹਿਲਾ ਸਥਾਨ, ਮਨਪ੍ਰੀਤ ਕੌਰ ਸ੍ਰੀ ਅਨੰਦਪੁਰ ਸਾਹਿਬ ਨੇ ਦੂਸਰਾ ਸਥਾਨ ਅਤੇ ਸੁਮਨ ਦੇਵੀ ਨੂਰਪੁਰਬੇਦੀ ਨੇ ਤੀਸਰਾ ਸਥਾਨ ਹਾਸਿਲ ਕੀਤਾ ਜਦਕਿ ਈਸੀਵਰਗ ਦੇ ਲੜਕੀਆਂ ਦੇ ਵਿੱਚ ਰਾਹੁਲ ਕੁਮਾਰ ਸ੍ਰੀ ਅਨੰਦਪੁਰ ਸਾਹਿਬ ਨੇ ਪਹਿਲਾ ਸਥਾਨ, ਏਕਮ ਦੀਪ ਸਿੰਘ ਨੂਰਪੁਰਬੇਦੀ ਨੇ ਦੂਸਰਾ ਸਥਾਨ ਅਤੇ ਸਾਰਥਕ ਰੋਪੜ ਨੇ ਤੀਸਰਾ ਸਥਾਨ ਹਾਸਲ ਕੀਤਾ।
ਜਿਲ੍ਹਾ ਪੱਧਰੀ ਕਬੱਡੀ ਅੰਡਰ 14 ਲੜਕੀਆਂ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੀ ਟੀਮ ਪਹਿਲੇ ਸਥਾਨ ਤੇ, ਨੂਰਪੁਰ ਬੇਦੀ ਦੂਸਰੇ ਸਥਾਨ ਤੇ ਰੂਪਨਗਰ ਤੀਸਰੇ ਸਥਾਨ ਤੇ ਰਿਹਾ।ਕਬੱਡੀ ਦੇ ਪਹਿਲੇ ਮੈਚ ਵਿੱਚ ਨੂਰਪੁਰ ਬੇਦੀ ਦੀ ਟੀਮ ਨੇ ਚਮਕੌਰ ਸਾਹਿਬ ਦੀ ਟੀਮ ਨੂੰ ਹਰਾਇਆ ਦੂਸਰੇ ਮੈਚ ਵਿੱਚ ਰੂਪਨਗਰ ਦੀ ਟੀਮ ਨੇ ਮੋਰਿੰਡੇ ਦੀ ਟੀਮ ਨੂੰ ਹਰਾਇਆ। ਸ੍ਰੀ ਅਨੰਦਪੁਰ ਸਾਹਿਬ ਦੀ ਟੀਮ ਨੇ ਸ਼੍ਰੀ ਚਮਕੌਰ ਸਾਹਿਬ ਦੀ ਟੀਮ ਨੂੰ ਹਰਾਇਆ।ਚੌਥੇ ਮੈਚ ਸੈਮੀ ਫਾਈਨਲ ਵਿੱਚ ਨੂਰਪੁਰ ਬੇਦੀ ਦੀ ਟੀਮ ਨੇ ਰੂਪਨਗਰ ਦੀ ਟੀਮ ਨੂੰ ਹਰਾਇਆ। ਫਾਈਨਲ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੀ ਟੀਮ ਨੇ ਨੂਰਪੁਰ ਬੇਦੀ ਦੀ ਟੀਮ ਨੂੰ ਹਰਾਇਆ।
ਅੰਡਰ 14 ਲੜਕੇ ਵਿੱਚ ਨੂਰਪੁਰ ਬੇਦੀ ਦੀ ਟੀਮ ਨੇ ਰੂਪਨਗਰ ਦੀ ਟੀਮ ਨੂੰ ਹਰਾਇਆ ਦੂਸਰੇ ਮੈਚ ਵਿੱਚ ਦੂਜਾ ਨੂਰਪੁਰ ਬੇਦੀ ਦੀ ਟੀਮ ਨੇ ਮੋਰਿੰਡੇ ਨੂੰ ਹਰਾਇਆ।ਅਨੰਦਪੁਰ ਸਾਹਿਬ ਦੀ ਟੀਮ ਨੇ ਚਮਕੌਰ ਸਾਹਿਬ ਦੀ ਟੀਮ ਨੂੰ ਹਰਾਇਆ। ਰੂਪਨਗਰ ਦੀ ਟੀਮ ਨੇ ਮੁਰਿੰਡੇ ਦੀ ਟੀਮ ਨੂੰ ਹਰਾਇਆ।
ਇਸ ਮੌਕੇ ਖਿਡਾਰੀਆਂ ਤੋਂ ਇਲਾਵਾ ਮੁੱਖ ਅਧਿਆਪਕ ਭੀਮ ਰਾਓ, ਡੀ.ਐਮ. ਬਲਜਿੰਦਰ ਸਿੰਘ, ਗਗਨਦੀਪ ਸਿੰਘ, ਸਰਬਜੀਤ ਸਿੰਘ, ਲੈਕ. ਸ਼ੇਰ ਸਿੰਘ, ਚਰਨਜੀਤ ਸਿੰਘ ਚੱਕਲ, ਗੁਰਜੀਤ ਸਿੰਘ, ਸੁਖਵਿੰਦਰ ਸਿੰਘ, ਗੁਰਪ੍ਰਤਾਪ ਸਿੰਘ, ਮਨਜਿੰਦਰ ਸਿੰਘ ਚੱਕਲ, ਸ਼ਰਨਜੀਤ ਕੌਰ, ਕੁਲਵਿੰਦਰ ਸਿੰਘ, ਰਜਿੰਦਰ ਕੌਰ, ਅਜੇ ਕੁਮਾਰ, ਸਿਮਰਨਜੀਤ ਸਿੰਘ, ਚਰਨਜੀਤ ਸਿੰਘ ਹੋਲੀ ਫੈਮਲੀ, ਸਤਵੰਤ ਕੌਰ, ਰਿਤੂ, ਦੀਪਕ ਰਾਣਾ, ਦਲੀਪ ਸਿੰਘ, ਜੋਗਿੰਦਰ ਸਿੰਘ, ਲਵਪ੍ਰੀਤ ਸਿੰਘ, ਰਣਜੀਤ ਕੌਰ, ਲੈਕ. ਗੁਰਪ੍ਰੀਤ ਕੌਰ, ਸਰਬਜੀਤ ਸਿੰਘ, ਹਰਦੀਪ ਕੌਰ ਆਦਿ ਹਾਜ਼ਰ ਸਨ।