ਦਿੱਲੀ ਵਿਖੇ ਗਣਤੰਤਰ ਦਿਵਸ ਪਰੇਡ ‘ਚ ਭਾਗ ਲੈਣ ਵਾਲੇ ਕੈਡਿਟਾਂ ਦਾ ਐਨਸੀਸੀ ਅਕੈਡਮੀ ਰੋਪੜ ਵਿਖੇ ਪਹੁੰਚਣ ਤੇ ਕੀਤਾ ਸ਼ਾਨਦਾਰ ਸਵਾਗਤ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਦਿੱਲੀ ਵਿਖੇ ਗਣਤੰਤਰ ਦਿਵਸ ਪਰੇਡ ‘ਚ ਭਾਗ ਲੈਣ ਵਾਲੇ ਕੈਡਿਟਾਂ ਦਾ ਐਨਸੀਸੀ ਅਕੈਡਮੀ ਰੋਪੜ ਵਿਖੇ ਪਹੁੰਚਣ ਤੇ ਕੀਤਾ ਸ਼ਾਨਦਾਰ ਸਵਾਗਤ
ਕੈਡਿਟਾਂ ਦਾ ਅੱਜ ਐਨਸੀਸੀ ਅਕੈਡਮੀ ਰੋਪੜ ਵਿਖੇ ਪਹੁੰਚਣ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ।
ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਐਨਸੀਸੀ ਡਾਇਰੈਕਟੋਰੇਟ ਨੇ ਇਸ ਸਾਲ ਦਿੱਲੀ ਵਿਖੇ 26 ਜਨਵਰੀ ਗਣਤੰਤਰ ਦਿਵਸ ਪਰੇਡ ਦੇ ਆਯੋਜਨ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹਰ ਸਾਲ ਪੂਰੇ ਦੇਸ਼ ਦੇ ਵੱਖ-ਵੱਖ ਐਨਸੀਸੀ ਡਾਇਰੈਕਟੋਰੇਟਾਂ ਦੇ ਐਨਸੀਸੀ ਕੈਡਿਟ, ਮਹੀਨਾ ਭਰ ਚੱਲਣ ਵਾਲੀ ਗਣਤੰਤਰ ਦਿਵਸ ਪਰੇਡ ਵਿੱਚ ਹਿੱਸਾ ਲੈਂਦੇ ਹਨ, ਜਿੱਥੇ ਵੱਖ-ਵੱਖ ਐਨਸੀਸੀ ਕੈਡਿਟਾਂ ਵਿੱਚ ਕਈ ਅੰਤਰ-ਡਾਇਰੈਕਟੋਰੇਟ ਮੁਕਾਬਲੇ ਕਰਵਾਏ ਜਾਂਦੇ ਹਨ। ਇਨ੍ਹਾਂ ਵਿਚੋਂ ਚੁਣੇ ਗਏ 130 ਜੂਨੀਅਰ/ਸੀਨੀਅਰ ਕੈਡਿਟਾਂ ਨੂੰ ਐਨ.ਸੀ. ਦਿੱਲੀ ਲਈ ਰਵਾਨਾ ਹੋਣ ਤੋਂ ਪਹਿਲਾਂ ਐਨ.ਸੀ.ਸੀ. ਟ੍ਰੇਨਿੰਗ ਅਕੈਡਮੀ ਰੋਪੜ ਵਿਖੇ ਸਿਖਲਾਈ ਦਿੱਤੀ ਗਈ ਸੀ।
ਸਾਰੇ ਜੇਤੂ ਕੈਡਿਟਾਂ ਨੂੰ 4 ਫਰਵਰੀ ਨੂੰ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਡਾਇਰੈਕਟੋਰੇਟ ਦੇ ਏਡੀਜੀ ਮੇਜਰ ਦੁਆਰਾ ਸਥਾਨਕ ਅਕਾਦਮੀ ਵਿਖੇ ਸਨਮਾਨਿਤ ਵੀ ਕੀਤਾ ਜਾਵੇਗਾ।
ਇਸ ਮੌਕੇ ਕਰਨਲ ਸੰਦੀਪ ਰਾਏ ਕਮਾਂਡਰ, ਕਰਨਲ ਰਾਜੇਸ਼ ਕੁਮਾਰ ਚੌਧਰੀ, ਐਨ.ਸੀ.ਸੀ. ਕੈਡਿਟਾਂ, ਐਨ.ਸੀ.ਸੀ. ਅਫਸਰਾਂ, ਜੀ.ਸੀ.ਆਈ. ਅਤੇ ਹੋਰ ਸਟਾਫ ਵੱਲੋਂ ਵਧਾਈ ਦਿੰਦਿਆਂ ਸ਼ਾਨਦਾਰ ਸਵਾਗਤ ਕੀਤਾ ਗਿਆ।