ਦਿਵਿਆਂਗਜਨਾਂ ਨੂੰ ਮੁੱਖ ਧਾਰਾ ‘ਚ ਲਿਆਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਕਰ ਰਿਹਾ ਹੈ ਨਿਰੰਤਰ ਉਪਰਾਲੇ – ਡਿਪਟੀ ਕਮਿਸ਼ਨਰ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਦਿਵਿਆਂਗਜਨਾਂ ਨੂੰ ਮੁੱਖ ਧਾਰਾ ‘ਚ ਲਿਆਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਕਰ ਰਿਹਾ ਹੈ ਨਿਰੰਤਰ ਉਪਰਾਲੇ – ਡਿਪਟੀ ਕਮਿਸ਼ਨਰ
ਜ਼ਿਲ੍ਹਾ ਪ੍ਰਸ਼ਾਸਨ ਅਤੇ ਰੈੱਡ ਕਰਾਸ ਰੂਪਨਗਰ ਨੇ ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਦੇ ਸਹਿਯੋਗ ਨਾਲ 64 ਦਿਵਿਆਂਗਜਨਾਂ ਨੂੰ ਮੁਫ਼ਤ ਨਕਲੀ ਅੰਗ ਪ੍ਰਦਾਨ ਕੀਤੇ
ਲਾਭਪਾਤਰੀਆਂ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਦਾ ਕੀਤਾ ਵਿਸ਼ੇਸ਼ ਧੰਨਵਾਦ
ਰੂਪਨਗਰ, 04 ਅਗਸਤ: ਦਿਵਿਆਂਗਜਨਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਰੂਪਨਗਰ ਵੱਲੋਂ ਉਨ੍ਹਾਂ ਦੇ ਕਲਿਆਣ ਤੇ ਪੁਨਰਵਾਸ ਲਈ ਨਿਰੰਤਰ ਕੰਮ ਕੀਤੇ ਜਾ ਰਹੇ ਹਨ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਵਰਜੀਤ ਵਾਲੀਆ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਰੂਪਨਗਰ ਵਿਖੇ ਦਿਵਿਆਂਗਜਨਾਂ ਨੂੰ ਮੁਫ਼ਤ ਨਕਲੀ ਅੰਗ ਪ੍ਰਦਾਨ ਕਰਨ ਲਈ ਲਗਾਏ ਕੈਂਪ ਨੂੰ ਸੰਬੋਧਨ ਕਰਦਿਆਂ ਕੀਤਾ।
ਜ਼ਿਲ੍ਹਾ ਪ੍ਰਸ਼ਾਸਨ ਨੇ ਰੈੱਡ ਕਰਾਸ ਸੋਸਾਇਟੀ, ਰੂਪਨਗਰ ਅਤੇ ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ, ਲੁਧਿਆਣਾ ਦੇ ਸਹਿਯੋਗ ਨਾਲ ਅੱਜ ਲੋੜਵੰਦ ਲੋਕਾਂ ਲਈ ਮੁਫ਼ਤ ਨਕਲੀ ਅੰਗ ਪ੍ਰਦਾਨ ਕਰਨ ਲਈ ਇੱਕ ਵਿਸ਼ੇਸ਼ ਕੈਂਪ ਵਿੱਚ ਲਗਭਗ 64 ਦਿਵਿਆਂਗਜਨਾਂ ਨੂੰ ਮੁਫ਼ਤ ਨਕਲੀ ਅੰਗ ਪ੍ਰਦਾਨ ਕੀਤੇ ਗਏ।
ਇਸ ਮੌਕੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਦੱਸਿਆ ਕਿ ਇਸ ਕੈਂਪ ਦਾ ਉਦੇਸ਼ ਦਿਵਿਆਂਗਜਨਾਂ ਨੂੰ ਸਮਰੱਥ ਬਣਾਉਣਾ ਅਤੇ ਉਨ੍ਹਾਂ ਦੀ ਆਤਮ ਨਿਰਭਰਤਾ ਨੂੰ ਵਧਾਉਣਾ ਹੈ। ਜਿਸ ਲਈ ਇਸ ਖਾਸ ਕੈਂਪ ਦੌਰਾਨ 64 ਲਾਭਪਾਤਰੀਆਂ ਨੂੰ ਨਕਲੀ ਅੰਗ ਦਿੱਤੇ ਗਏ, ਜਿਨ੍ਹਾਂ ਨੂੰ ਮਾਹਰ ਡਾਕਟਰਾਂ ਅਤੇ ਟੈਕਨੀਸ਼ੀਅਨਾਂ ਦੀ ਟੀਮ ਦੁਆਰਾ ਧਿਆਨ ਨਾਲ ਡਿਜ਼ਾਈਨ ਅਤੇ ਲਗਾਇਆ ਗਿਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਸਮਾਗਮ ਪ੍ਰਸ਼ਾਸਨ, ਰੈੱਡ ਕਰਾਸ ਅਤੇ ਵਰਧਮਾਨ ਗਰੁੱਪ ਦੀ ਸਮਾਜਿਕ ਭਲਾਈ ਅਤੇ ਵੱਖ-ਵੱਖ ਭਾਈਚਾਰੇ ਲਈ ਸਹਾਇਤਾ ਪ੍ਰਤੀ ਸਮੂਹਿਕ ਵਚਨਬੱਧਤਾ ਨੂੰ ਦਰਸਾਉਂਦਾ ਹੈ ਅਤੇ ਭਰੋਸਾ ਦਿੱਤਾ ਕਿ ਅੱਗੇ ਵੀ ਲੋੜਵੰਦ ਦਿਵਿਆਂਗਜਨਾਂ ਲਈ ਅਜਿਹੇ ਮੁਫ਼ਤ ਕੈਂਪ ਨਿਰੰਤਰ ਲਗਾਏ ਜਾਣਗੇ।
ਇਸ ਮੌਕੇ ‘ਤੇ ਡਿਪਟੀ ਕਮਿਸ਼ਨਰ ਨੇ ਲਾਭਪਾਤਰੀਆਂ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਰੂਪਨਗਰ ਅਜਿਹੇ ਪ੍ਰੋਗਰਾਮਾਂ ਰਾਹੀਂ ਦਿਵਿਆਂਗਜਨਾਂ ਲਈ ਇੱਕ ਸਨਮਾਨਜਨਕ ਜੀਵਨ ਯਕੀਨੀ ਬਣਾਉਣ ਲਈ ਵਚਨਬੱਧ ਹੈ। ਡਿਪਟੀ ਕਮਿਸ਼ਨਰ ਨੇ ਸਚਿਤ ਜੈਨ ਵਾਈਸ ਚੇਅਰਮੈਨ ਵੀਐਸਐਸਐਲ, ਸ਼੍ਰੀਮਤੀ ਸੌਮਿਆ ਜੈਨ ਕਾਰਜਕਾਰੀ ਨਿਰਦੇਸ਼ਕ ਵੀਐਸਐਸਐਲ ਅਤੇ ਸ਼੍ਰੀ ਅਮਿਤ ਧਵਨ ਸੀਐਸਆਰ ਮੁਖੀ ਵੀਐਸਐਸਐਲ ਦੀ ਸ਼ਲਾਘਾ ਵੀ ਕੀਤੀ।
ਇਸ ਮੌਕੇ ਵਾਈਸ ਚੇਅਰਮੈਨ ਵੀਐਸਐਸਐਲ ਸਚਿਤ ਜੈਨ
ਅਮਿਤ ਧਵਨ ਨੇ ਦੱਸਿਆ ਕਿ ਪ੍ਰੋਜੈਕਟ ਸਵਸਥ ਸਮਾਜ ਦੇ ਤਹਿਤ ਵੀਐਸਐਸਐਲ ਪੰਜਾਬ ਭਰ ਵਿੱਚ ਲੋੜਵੰਦ ਲੋਕਾਂ ਨੂੰ 3500 ਨਕਲੀ ਅੰਗ ਪ੍ਰਦਾਨ ਕਰ ਰਿਹਾ ਹੈ।
p>ਇਸ ਮੌਕੇ ਲਾਭਪਾਤਰੀ ਸ਼ੰਮੀ ਕੁਮਾਰ (42) ਵਾਸੀ ਟੱਪਰੀਆਂ, ਜ਼ਿਲ੍ਹਾ ਰੂਪਨਗਰ ਨੇ ਦੱਸਿਆ ਕਿ ਉਹ ਲੱਤ ਤੋਂ ਅਪਾਹਜ ਸੀ, ਅੱਜ ਇਸ ਕੈਂਪ ਵਿੱਚ ਉਨ੍ਹਾਂ ਨੂੰ ਤੁਰਨ ਯੋਗ ਬਣਾਉਣ ਲਈ ਤੇ ਉਸ ਦੇ ਜੀਵਨ ਵਿੱਚ ਆਤਮ ਵਿਸ਼ਵਾਸ ਵਧਾਉਣ ਲਈ ਮੈਂ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਵਰਜੀਤ ਵਾਲੀਆ, ਜ਼ਿਲ੍ਹਾ ਪ੍ਰਸ਼ਾਸ਼ਨ ਤੇ ਸਮੂਹ ਪ੍ਰਬੰਧਕਾਂ ਦਾ ਧੰਨਵਾਦ ਕਰਦਾ ਹਾਂ। ਇਸ ਦੇ ਨਾਲ ਹੀ ਵਰਿੰਦਰ (32) ਵਾਸੀ ਬਸਤੀ ਜੋਧੇਵਾਲ, ਲੁਧਿਆਣਾ, ਜੋ ਕਿ ਬਾਂਹ ਨਾ ਹੋਣ ਕਾਰਨ ਅਪਾਹਜ ਸੀ, ਨੇ ਵੀ ਨਕਲੀ ਅੰਗ ਲੱਗਣ ਤੇ ਪ੍ਰਬੰਧਕਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।
ਇਸ ਤੋਂ ਇਲਾਵਾ ਛੋਟੇ ਬੱਚੇ, ਜੋ ਕਿ ਜਨਮ ਤੋਂ ਹੀ ਪ੍ਰਭਾਵਿਤ ਸਨ, ਜਿਨ੍ਹਾਂ ਵਿੱਚ ਸ਼ਿਵਜੋਤ ਕੌਰ (5) ਵਾਸੀ ਅਕਬਰਪੁਰ, ਪਾਰਸ (5) ਵਾਸੀ ਨੰਗਲ ਅਤੇ ਪ੍ਰੀਤਮ ਕੁਮਾਰ (11) ਵਾਸੀ ਲੋਦੀਮਾਜਰਾ ਦੇ ਮਾਪਿਆਂ ਵੱਲੋਂ ਇਨ੍ਹਾਂ ਬੱਚਿਆਂ ਨੂੰ ਨਕਲੀ ਅੰਗ ਮਿਲਣ ਤੇ ਉਨ੍ਹਾਂ ਦੇ ਜੀਵਨ ਵਿਚ ਆਉਣ ਵਾਲੀਆ ਮੁਸ਼ਕਲਾਂ ਨੂੰ ਦੂਰ ਕਰਨ, ਉਨ੍ਹਾਂ ਦੇ ਹੌਂਸਲੇ ਵਿੱਚ ਉਡਾਣ ਭਰਨ ਲਈ ਡਿਪਟੀ ਕਮਿਸ਼ਨਰ, ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਸਹਾਇਕ ਸੰਸਥਾਵਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਸਹਾਇਕ ਕਮਿਸ਼ਨਰ (ਜ) ਸ. ਅਰਵਿੰਦਰਪਾਲ ਸਿੰਘ ਸੋਮਲ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ਼੍ਰੀ ਕਰਨ ਮਹਿਤਾ, ਮੈਨੇਜਰ ਐਡਮਿਨ ਸ. ਸਤਿੰਦਰ ਸਿੰਘ, ਮੈਨੇਜਰ ਸੀ.ਐਸ.ਆਰ ਸ. ਹਰਨੇਕ ਸਿੰਘ, ਸਕੱਤਰ ਰੈੱਡ ਕਰਾਸ ਸ. ਗੁਰਸੋਹਣ ਸਿੰਘ, ਸਟੇਟ ਪ੍ਰੈਜੀਡੈਂਟ ਸੈਂਟਰਲ ਭਾਰਤ ਵਿਕਾਸ ਪ੍ਰੀਸ਼ਦ ਸ਼੍ਰੀ ਪੰਕਜ ਜਿੰਦਲ ਤੇ ਉਨ੍ਹਾਂ ਦੀ ਟੀਮ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।