ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਫੂਡ ਸੈਂਪਲਿੰਗ ਟੀਮ ਵੱਲੋਂ ਹੁਣ ਤੱਕ 31 ਨਮੂਨੇ ਸੀਲ
ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਫੂਡ ਸੈਂਪਲਿੰਗ ਟੀਮ ਵੱਲੋਂ ਹੁਣ ਤੱਕ 31 ਨਮੂਨੇ ਸੀਲ
ਰੂਪਨਗਰ, 25 ਅਕਤੂਬਰ: ਡਿਪਟੀ ਕਮਿਸ਼ਨਰ, ਰੂਪਨਗਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਿਵਲ ਸਰਜਨ, ਰੂਪਨਗਰ ਜੀ ਦੀ ਅਗਵਾਈ ਹੇਠ ਫੂਡ ਸੇਫਟੀ ਵਿੰਗ, ਰੂਪਨਗਰ ਵੱਲੋਂ ਜਿਲ੍ਹੇ ਦੇ ਵੱਖ-2 ਇਲਾਕਿਆਂ ਵਿੱਚੋਂ ਅਲੱਗ-2 ਰੇਡਾਂ ਕਰਕੇ ਹੁਣ ਤੱਕ ਖਾਣ-ਪੀਣ ਦੀਆਂ ਵੱਸਤਾਂ ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ਤੇ ਪਨੀਰ, ਦੁੱਧ, ਖੋਆ ਤੋਂ ਬਣੀਆਂ ਮਿਠਾਈਆਂ ਅਤੇ ਰੰਗਦਾਰ ਮਿਠਾਈਆਂ ਆਦਿ ਦੇ ਹੁਣ ਤੱਕ 31 ਸੈਪਲ ਲਏ ਜਾ ਚੁੱਕੇ ਹਨ।
ਇਸ ਬਾਰੇ ਜਾਣਕਾਰੀ ਦਿੰਦਿਆ ਸਹਾਇਕ ਕਮਿਸ਼ਨਰ, ਫੂਡ ਸੇਫਟੀ ਸ. ਮਨਜਿੰਦਰ ਸਿੰਘ ਢਿਲੋਂ ਨੇ ਦੱਸਿਆ ਕਿ ਲਏ ਗਏ ਸੈਪਲ ਸਟੇਟ ਫੂਡ ਟੈਸਟਿੰਗ ਲੈਬ ਵਿੱਚ ਭੇਜੇ ਜਾ ਚੁੱਕੇ ਹਨ ਅਤੇ ਘਟੀਆ ਕਿਸਮ ਦੀ ਮਠਿਆਈ ਨੂੰ ਵੀ ਮੌਕੇ ਨਸ਼ਟ ਕਰਵਾਇਆ ਗਿਆ ਹੈ।
ਉਨ੍ਹਾਂ ਨੇ ਦੱਸਿਆ ਕਿ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਆਉਣ ਵਾਲੇ ਦਿਨਾਂ ਵਿੱਚ ਵੀ ਹਰ ਰੋਜ਼ ਟੀਮ ਵੱਲੋਂ ਵੱਖ-2 ਇਲਾਕਿਆਂ ਵਿੱਚ ਰੇਡਾਂ ਕੀਤੀਆਂ ਜਾਣਗੀਆਂ ਅਤੇ ਹੋਰ ਸੈਂਪਲ ਵੀ ਲਏ ਜਾਣਗੇ।
ਉਨ੍ਹਾਂ ਦੁਕਾਨਦਾਰਾਂ ਖਾਸ ਕਰਕੇ ਹਲਵਾਈਆਂ ਨੂੰ ਵਿਸ਼ੇਸ਼ ਕਰ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਕਿਸਮ ਦੀ ਘਟੀਆ ਮਿਠਾਈ ਜਾਂ ਮਿਠਾਈ ਵਿੱਚ ਵਰਤਿਆਂ ਜਾਣ ਵਾਲਾ ਘਟੀਆ ਸਮਾਨ ਆਪਣੀ ਦੁਕਾਨ ਵਿੱਚ ਵਰਤਨ ਤੋਂ ਗੁਰੇਜ਼ ਕਰਨ। ਆਪਣੀਆਂ ਦੁਕਾਨਾਂ ਅਤੇ ਕਾਰਖਾਨਿਆਂ ਵਿੱਚ ਸਾਫ-ਸਫਾਈ ਦਾ ਵਿਸ਼ੇਸ਼ ਧਿਆਨ ਰੱਖਣ ਅਤੇ ਨਾਲ ਹੀ ਕੰਮ ਕਰ ਰਹੇ ਕਰਿੰਦਿਆਂ/ਕਾਰੀਗਰਾਂ ਨੂੰ ਸਾਫ-ਸਫਾਈ ਕਰਨ ਬਾਰੇ ਸੁਚੇਤ ਕਰਨ।
ਸਾਫ-ਸਫਾਈ ਵਿੱਚ ਅਣਗਹਿਲੀ ਅਤੇ ਗੈਰ-ਮਿਆਰੀ ਸਮਾਨ ਦੀ ਵਰਤੋਂ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਮਿਠਾਈਆਂ ਵਿੱਚ ਖਾਣ ਵਾਲੇ ਰੰਗਾਂ ਦੀ ਹੀ ਵਰਤੋਂ ਕਰਨ ਲਈ ਹੀ ਆਖਿਆ।
ਉਨ੍ਹਾਂ ਨੇ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਜਿਆਦਾ ਤੇਜ਼ ਰੰਗ ਵਾਲੀਆਂ ਮਿਠਾਈਆਂ ਖਰੀਦਣ ਤੋਂ ਪਰਹੇਜ਼ ਕਰਨ ਅਤੇ ਦੁਕਾਨ ਦੀ ਸਾਫ-ਸਫਾਈ ਦੇਖ ਕੇ ਹੀ ਸਮਾਨ ਖਰੀਦਣ।
ਇਸ ਮੌਕੇ ਫੂਡ ਸੇਫਟੀ ਅਫਸਰ ਦਿਨੇਸ਼ ਜੋਤ ਸਿੰਘ ਅਤੇ ਸਿਮਰਨਜੀਤ ਸਿੰਘ ਹਾਜ਼ਰ ਸਨ