ਬੰਦ ਕਰੋ

ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਬਾਲ ਭਲਾਈ ਕੌਂਸਲ ਦੀ ਮੀਟਿੰਗ ਕੀਤੀ ਗਈ

ਪ੍ਰਕਾਸ਼ਨ ਦੀ ਮਿਤੀ : 27/01/2023
A meeting of the District Child Welfare Council was held by the Deputy Commissioner

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਬਾਲ ਭਲਾਈ ਕੌਂਸਲ ਦੀ ਮੀਟਿੰਗ ਕੀਤੀ ਗਈ

ਰੂਪਨਗਰ, 27 ਜਨਵਰੀ: ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵੱਲੋਂ ਜ਼ਿਲ੍ਹਾ ਬਾਲ ਭਲਾਈ ਕੌਂਸਲ ਰੂਪਨਗਰ ਦੀ ਮੀਟਿੰਗ ਕੀਤੀ ਗਈ।

ਇਸ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋਂ ਬਾਲ ਭਲਾਈ ਕੌਂਸਲ ਦੀ ਕਮੇਟੀ ਦੇ ਗਠਨ, ਕੌਂਸਲ ਦੇ ਪ੍ਰੋਗਰਾਮ ਈਵਿਨਿੰਗ ਸਕੂਲ, ਬੱਚਿਆਂ ਦੀ ਭਲਾਈ, ਬ੍ਰਿਜ ਕੋਰਸ, ਕਰੈਚ ਸੈਂਟਰ, ਹੌਬੀ ਸੈਂਟਰ, ਮੈਂਟਲੀ ਹੈਲਥ ਕਾਊਂਸਲਿੰਗ ਅਤੇ ਆਂਗਨਵਾੜੀ ਵਰਕਰਜ ਦੀ ਟਰੇਨਿੰਗ ਪ੍ਰੋਗਰਾਮ ਕਰਵਾਉਣ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।

ਡਾ. ਪ੍ਰੀਤੀ ਯਾਦਵ ਵੱਲੋਂ ਇਨ੍ਹਾਂ ਗਤੀਵਿਧੀਆਂ ਨੂੰ ਚਲਾਉਣ ਲਈ ਸਹਿਯੋਗ ਵਜੋਂ ਸੀ.ਐਸ.ਆਰ ਤਹਿਤ ਫੰਡ ਇੱਕਤਰ ਕਰਨ ਲਈ ਵੀ ਗੱਲਬਾਤ ਕੀਤੀ ਗਈ।

ਇਸ ਮੀਟਿੰਗ ਵਿੱਚ ਪੀ.ਸੀ.ਐਸ ਸ਼੍ਰੀਮਤੀ ਹਰਜੋਤ ਕੌਰ, ਪ੍ਰਿੰਸੀਪਲ ਸਰਕਾਰੀ ਕਾਲਜ ਰੂਪਨਗਰ ਸ.ਜਤਿੰਦਰ ਸਿੰਘ ਗਿੱਲ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ਼੍ਰੀਮਤੀ ਰਜਿੰਦਰ ਕੌਰ, ਪ੍ਰਿੰਸੀਪਲ ਡਾਇਟ ਸ਼੍ਰੀਮਤੀ ਮੋਨਿਕਾ ਭੁਟਾਨੀ, ਸਹਾਇਕ ਪ੍ਰਿੰਸੀਪਲ ਸਰਕਾਰੀ ਸ਼ਿਵਾਲਿਕ ਕਾਲਜ ਨੰਗਲ ਸ਼੍ਰੀਮਤੀ ਗੁਰਲੀਨ ਕੌਰ, ਜ਼ਿਲ੍ਹਾ ਕੋਆਰਡੀਨੇਟਰ ਦਫਤਰ ਪ੍ਰੋਗਰਾਮ ਅਫਸਰ ਸ਼੍ਰੀ ਰਾਹੁਲ ਗੌਤਮ, ਐਕਸਾਈਜ ਇੰਸਪੈਕਟਰ ਸ. ਮਨਪ੍ਰੀਤ ਸਿੰਘ, ਸਕੱਤਰ ਰੈਡ ਕਰਾਸ ਸ. ਗੁਰਸੋਹਣ ਸਿੰਘ ਸ਼ਾਮਲ ਹੋਏ।