ਡਿਪਟੀ ਕਮਿਸ਼ਨਰ ਵੱਲੋਂ ਕਮਜ਼ੋਰ ਨਜ਼ਰ ਵਾਲੇ 23 ਸਕੂਲੀ ਵਿਦਿਆਰਥੀਆਂ ਨੂੰ ਐਨਕਾਂ ਵੰਡੀਆਂ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਡਿਪਟੀ ਕਮਿਸ਼ਨਰ ਵੱਲੋਂ ਕਮਜ਼ੋਰ ਨਜ਼ਰ ਵਾਲੇ 23 ਸਕੂਲੀ ਵਿਦਿਆਰਥੀਆਂ ਨੂੰ ਐਨਕਾਂ ਵੰਡੀਆਂ
ਰੂਪਨਗਰ, 14 ਅਗਸਤ: ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵੱਲੋਂ ਅੱਜ ਕਮਜ਼ੋਰ ਨਜ਼ਰ ਵਾਲੇ 23 ਸਕੂਲੀ ਬੱਚਿਆਂ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਐਨਕਾਂ ਵੰਡੀਆਂ ਗਈਆਂ।
ਇਸ ਮੌਕੇ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਕਮਜ਼ੋਰ ਨਜ਼ਰ ਵਾਲੇ ਬੱਚਿਆਂ ਦੀਆਂ ਅੱਖਾਂ ਦੀ ਦੇਖਭਾਲ ਲਈ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ।
ਉਨ੍ਹਾਂ ਬੱਚਿਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਫ਼ੋਨ ਅਤੇ ਟੈਲੀਵਿਜ਼ਨ ਆਦਿ ਦੀ ਘੱਟ ਵਰਤੋਂ ਕਰਨ ਅਤੇ ਸੰਤੁਲਿਤ ਭੋਜਨ (ਵਿਟਾਮਿਨ ਏ ਨਾਲ ਭਰਪੂਰ) ਜਿਵੇਂ ਹਰੀਆਂ ਸਬਜੀਆਂ, ਪੱਤੇਦਾਰ ਸਬਜੀਆਂ (ਪਾਲਕ,ਮੇਥੀ,ਬਾਥੂ, ਮੂਲੀ ਦੇ ਪੱਤੇ ਆਦਿ) ਅਤੇ ਪੀਲੇ ਫ਼ਲ ਜ਼ਰੂਰ ਖਾਣ।
ਇਸ ਮੌਕੇ ਮੁੱਖ ਮੰਤਰੀ ਫ਼ੀਲਡ ਅਫਸਰ ਸ਼੍ਰੀਮਤੀ ਅਨਮਜੋਤ ਕੌਰ, ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ਼੍ਰੀ ਅਰੁਣ ਕੁਮਾਰ, ਕਰੀਅਰ ਕਾਊਂਸਲਰ ਡਾ. ਸੁਪ੍ਰੀਤ ਕੌਰ ਅਤੇ ਹੋਰ ਉੱਚ ਅਧਿਕਾਰੀ ਵੀ ਹਾਜ਼ਰ ਸਨ।