ਡਿਪਟੀ ਕਮਿਸ਼ਨਰ ਨੇ ਪ੍ਰਧਾਨ ਮੰਤਰੀ ਰੈਲੀ ਤੇ ਦਿੱਲੀ ਵਿਖੇ ਗਣਤੰਤਰ ਦਿਵਸ ਪਰੇਡ ਵਿੱਚ ਸ਼ਾਮਿਲ ਹੋਣ ਵਾਲੇ ਐਨ.ਸੀ.ਸੀ ਕੈਡਿਟਸ ਦਾ ਸਨਮਾਨ ਕੀਤਾ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਡਿਪਟੀ ਕਮਿਸ਼ਨਰ ਨੇ ਪ੍ਰਧਾਨ ਮੰਤਰੀ ਰੈਲੀ ਤੇ ਦਿੱਲੀ ਵਿਖੇ ਗਣਤੰਤਰ ਦਿਵਸ ਪਰੇਡ ਵਿੱਚ ਸ਼ਾਮਿਲ ਹੋਣ ਵਾਲੇ ਐਨ.ਸੀ.ਸੀ ਕੈਡਿਟਸ ਦਾ ਸਨਮਾਨ ਕੀਤਾ
ਰੂਪਨਗਰ, 7 ਫਰਵਰੀ: ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਹਿਮਾਂਸ਼ੂ ਜੈਨ ਵਲੋਂ ਪ੍ਰਧਾਨ ਮੰਤਰੀ ਰੈਲੀ ਵਿੱਚ ਸ਼ਾਮਿਲ ਵਾਲੇ ਅਤੇ ਦਿੱਲੀ ਵਿਖੇ ਗਣਤੰਤਰ ਦਿਵਸ ਦੀ ਪਰੇਡ ਵਿੱਚ ਸ਼ਾਮਿਲ ਹੋਣ ਲਈ ਵਾਲੇ ਰੋਪੜ ਦੇ ਐਨ ਸੀ ਸੀ ਕੈਡਿਟਸ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਰਤ ਕੇ ਵੀਰ ਇੱਕ ਸ਼ੌਰਿਆ ਗਾਥਾ ਸਿਰਲੇਖ ਦੇ ਅਧੀਨ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਡਾਇਰੈਕਟੋਰੇਟ ਵੱਲੋਂ ਇੱਕ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਸਾਈਕਲ ਰੈਲੀ ਦਾ ਟੀਮ ਲੀਡਰ ਚੀਫ ਅਫਸਰ ਰਣਜੀਤ ਸਿੰਘ ਨੂੰ ਚੁਣਿਆ ਗਿਆ ਜੋ ਕਿ 23 ਪੰਜਾਬ ਬਟਾਲੀਅਨ ਐਨਸੀਸੀ ਰੂਪਨਗਰ ਨਾਲ ਸੰਬੰਧ ਰੱਖਦੇ ਹਨ।
ਉਨ੍ਹਾਂ ਦੱਸਿਆ ਕਿ ਇਹ ਰੈਲੀ 7 ਜਨਵਰੀ ਨੂੰ ਹੁਸੈਨੀਵਾਲਾ ਬਾਰਡਰ ਤੋਂ ਸ਼ੁਰੂ ਹੋਈ ਅਤੇ ਖੇਮਕਰਨ ਅੰਮ੍ਰਿਤਸਰ, ਜਲੰਧਰ, ਰੋਪੜ, ਚੰਡੀਗੜ ਅੰਬਾਲਾ ਪਾਣੀਪਤ ਹੁੰਦੇ ਹੋਏ ਦਿੱਲੀ ਪਹੁੰਚੀ। ਇਹ ਸਾਈਕਲ ਰੈਲੀ ਪ੍ਰਧਾਨ ਮੰਤਰੀ ਰੈਲੀ ਦੇ ਵਿੱਚ ਸ਼ਾਮਿਲ ਹੋਈ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੁਆਰਾ ਇਸ ਸਾਈਕਲ ਰੈਲੀ ਨੂੰ ਫਲੈਗ ਇਨ ਕੀਤਾ ਗਿਆ ਅਤੇ ਉਨ੍ਹਾਂ ਨੇ ਆਪਣੇ ਭਾਸ਼ਣ ਦੇ ਵਿੱਚ ਇਸ ਸਾਈਕਲ ਰੈਲੀ ਦੁਆਰਾ ਕੀਤੇ ਗਏ ਕਾਰਜਾਂ ਦੀ ਸ਼ਲਾਘਾ ਵੀ ਕੀਤੀ।
ਇਸ ਸਾਇਕਲ ਰੈਲੀ ਵਿਚ ਲੀਡਰ ਚੀਫ ਅਫਸਰ ਰਣਜੀਤ ਸਿੰਘ, ਕੈਡਿਟ ਜਸਪਾਲ ਸਿੰਘ, ਕੈਡਿਟ ਪਰਵਿੰਦਰ ਕੌਰ ਅਤੇ ਗਣਤੰਤਰ ਪਰੇਡ ਅੰਡਰ ਵਿਚ ਅਫਸਰ ਹਰਪ੍ਰੀਤ ਬੰਗਾਲੀਆ, ਸੀਨੀਅਰ ਅੰਡਰ ਅਫਸਰ ਵਿਜੇ ਕੁਮਾਰ , ਕੈਡਿਟ ਹਰਜੋਤ ਸਿੰਘ ਢੀਡਸਾ, ਅੰਡਰ ਅਫਸਰ ਕਨਿਕਾ ਸਿੰਘ ਸ਼ਾਮਿਲ ਸਨ।
ਇਸ ਸਨਮਾਨਿਤ ਮੌਕੇ ਸਹਾਇਕ ਕਮਿਸ਼ਨਰ ਅਰਵਿੰਦਰਪਾਲ ਸਿੰਘ ਸੋਮਲ, ਕਮਾਂਡਿੰਗ ਅਫ਼ਸਰ ਕਰਨਲ ਰਾਕੇਸ਼ ਚੌਧਰੀ, ਐਸ.ਐਮ ਭਗਤ ਸਿੰਘ, ਸੂਬੇਦਾਰ ਰਾਜੀਵ ਕੁਮਾਰ ਅਤੇ ਐਨਸੀਸੀ ਕੈਡਿਟਸ ਹਾਜਰ ਸਨ।