ਬੰਦ ਕਰੋ

ਡਿਪਟੀ ਕਮਿਸ਼ਨਰ ਵੱਲੋਂ ਸਤਲੁਜ਼ ਦਰਿਆ ਦੇ ਕੰਢੇ ਪੈਂਦੇ ਪਿੰਡਾਂ ਦਾ ਦੌਰਾ

ਪ੍ਰਕਾਸ਼ਨ ਦੀ ਮਿਤੀ : 22/06/2020
Visit of Deputy Commissioner.

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ।

ਰੂਪਨਗਰ – ਮਿਤੀ – 20 ਜੂਨ 2020

ਸੰਭਾਵਿਤ ਹੜ੍ਹਾਂ ਦੇ ਮੱਦੇਨਜਰ ਮਗਨਰੇਗਾ ਤਹਿਤ 51 ਪੰਚਾਇਤਾਂ ਵੱਲੋਂ 2500 ਦੇ ਕਰੀਬ ਵਿਅਕਤੀਆਂ ਵਲੋਂ ਫਲਡ ਪ੍ਰੋਟੈਕਸ਼ਨ ਲਈ ਕੀਤਾ ਜਾ ਰਿਹਾ ਕੰਮ – ਡਿਪਟੀ ਕਮਿਸ਼ਨਰ

ਸ਼੍ਰੀ ਚਮਕੌਰ ਸਾਹਿਬ, ਰੂਪਨਗਰ ਅਤੇ ਸ਼੍ਰੀ ਆਨੰਦਪੁਰ ਸਾਹਿਬ ਵਿਚੋਂ ਲੰਘਦੇ ਸਤਲੁਜ਼ ਦਰਿਆ ਦਾ ਕੀਤਾ ਦੌਰਾ

ਹੜ੍ਹਾਂ ਦੌਰਾਨ ਦਰਿਆ ਦੇ ਕੰਢਿਆ ਤੇ ਹੋਏ ਕਟਾਣ ਕਾਰਨ ਨੀਵੇਂ ਹੋਏ ਕੰਢਿਆਂ ਨੂੰ ਮਜਬੂਤ ਕਰਨ ਲਈ ਕੀਤਾ ਜਾ ਰਿਹਾ ਕੰਮ

ਰੂਪਨਗਰ 20 ਜੂਨ – ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਸੰਭਾਵਿਤ ਹੜ੍ਹਾਂ ਦੇ ਮੱਦੇਨਜਰ ਸਤਲੁਜ਼ ਦਰਿਆ ਦੇ ਕੰਢੇ ਪੈਂਦੇ ਪਿੰਡਾਂ ਦੌਲਤਪੁਰ, ਸਾਰੰਗਪੁਰ, ਸੁਲਤਾਨਪੁਰ, ਫੱਸਿਆ , ਸੈਦਪੁਰ, ਖੈਰਾਬਾਦ, ਜਿੰਦਾਪੁਰ, ਦਾਊਦਪੁਰ,ਬੇਲੀ, ਅਟਾਰੀ, ਲੋਟਾਂ ਖਡ , ਕੁੰਡਲੂ ਖਡ ਅਤੇ ਮਕੋਵਾਲ ਦੌਰਾ ਕੀਤਾ ।ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਉਕਤ ਪਿੰਡਾਂ ਦੇ ਕੰਢਿਆ ਤੇ ਲੰਘਦੇ ਸਤਲੁਜ਼ ਦਰਿਆ ਦਾ ਦੌਰਾ ਕੀਤਾ ਗਿਆ ਹੈ ਤਾਂ ਜ਼ੋ ਸੰਭਾਵਿਤ ਹੜ੍ਹਾ ਤੋਂ ਬਚਾਅ ਸਬੰਧੀ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾ ਸਕੇ।

ਉਨ੍ਹਾਂ ਨੇ ਕਿਹਾ ਕਿ ਪਿਛਲੇ ਹੜ੍ਹਾਂ ਦੌਰਾਨ ਪਾਣੀ ਦਾ ਪੱਧਰ ਵਧਣ ਕਰਕੇ ਜਿਨ੍ਹਾਂ ਪਿੰਡਾਂ ਵਿੱਚ ਪਾਣੀ ਦੀ ਮਾਰ ਪਈ ਸੀ । ਉਨ੍ਹਾਂ ਪਿੰਡਾਂ ਵਿੱਚ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦਰਿਆ ਦੇ ਕੰਢਿਆ ਨੂੰ ਹੋਰ ਵੀ ਮਜਬੂਤ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਸਥਾਨਕ ਪਿੰਡ ਵਾਸੀਆਂ ਦੇ ਨਾਲ ਵਿਚਾਰ ਵਟਾਂਦਰਾਂ ਕਰਕੇ ਜਾਣਕਾਰੀ ਹਾਸਿਲ ਕੀਤੀ ਗਈ ਹੈ ਕਿ ਜਦੋਂ ਹੜ੍ਹਾਂ ਦੌਰਾਨ ਪਾਣੀ ਦਾ ਪੱਧਰ ਵੱਧ ਜਾਂਦਾ ਹੈ ਤਾਂ ਉਸ ਦੌਰਾਨ ਕਿਸ ਤਰ੍ਹਾਂ ਪਾਣੀ ਦੀ ਮਾਰ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਹੜ੍ਹਾਂ ਦੌਰਾਨ ਕਈ ਜਗ੍ਹਾਵਾਂ ਤੋਂ ਪਾਣੀ ਦੀ ਮਾਰ ਪੈਣ ਕਰਕੇ ਸਤਲੁਜ਼ ਦਰਿਆ ਦੇ ਕੰਢਿਆਂ ਦਾ ਕਟਾਣ ਹੋ ਗਿਆ ਸੀ। ਇਸ ਲਈ ਇਹ ਜ਼ਰੂਰੀ ਹੈ ਕਿ ਜਿੱਥੇ ਕਿਤੇ ਵੀ ਸਤਲੁਜ਼ ਦਰਿਆ ਦੇ ਕੰਢਿਆ ਵਿੱਚ ਕਟਾਣ ਹੋਇਆ ਹੈ। ਇਨ੍ਹਾਂ ਨੂੰ ਉੱਚਾ ਕਰਕੇ ਮਜ਼ਬੂਤ ਬੰਨ ਬਣਾਇਆ ਜਾ ਸਕੇ ਤਾਂ ਜ਼ੋ ਪਿੰਡਾਂ ਵਿੱਚ ਪਾਣੀ ਦਾਖਲ ਨਾ ਹੋ ਸਕੇ ਅਤੇ ਪਾਣੀ ਤੇਜੀ ਨਾਲ ਅੱਗੇ ਨਿਕਲ ਸਕੇ।

ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸ਼ਨ ਜਿੱਥੇ ਸਤਲੁਜ਼ ਦਰਿਆ ਦੇ ਕੰਢਿਆ ਨੂੰ ਮਜਬੂਤ ਕਰਨ ਦੀ ਲੋੜ ਹੈ ਉੱਥੇ ਮਗਨਰੇਗਾ ਤਹਿਤ ਵੀ ਕੰਢਿਆ ਨੂੰ ਮਜਬੂਤ ਕਰਨ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਜਿਲ੍ਹੇ ਦੀਆ 611 ਪੰਚਾਇਤਾਂ ਵਿੱਚੋ 531 ਪੰਚਾਇਤਾਂ ਵਿੱਚ ਮਗਨਰੇਗਾ ਤਹਿਤ 8749 ਵਿਅਕਤੀ ਵੱਲੋਂ ਕੰਮ ਕੀਤੇ ਜਾ ਰਹੇ ਹਨ। ਇਸ ਸਾਲ ਦੌਰਾਨ 01 ਲੱਖ 28 ਹਜ਼ਾਰ 786 ਦਿਹਾੜਿਆਂ ਦਿੱਤੀਆਂ ਜਾ ਚੁੱਕੀਆ ਹਨ ਅਤੇ ਮਗਨਰੇਗਾ ਤਹਿਤ 04 ਕਰੋੜ ਦੇ ਕਰੀਬ ਖਰਚ ਕੀਤਾ ਜਾ ਚੁੱਕਾ ਹੈ ।

ਉਨ੍ਹਾਂ ਨੇ ਕਿਹਾ ਕਿ ਮਗਨਰੇਗਾ ਤਹਿਤ 02 ਤੋਂ 03 ਹਜ਼ਾਰ ਦੇ ਕਰੀਬ ਵਿਅਕਤੀਆਂ ਵਲੋਂ ਵੱਖ ਵੱਖ ਪਿੰਡਾਂ ਵਿੱਚ ਫਲਡ ਕੰਟਰੋਲ ਪਰੋਟੈਕਸ਼ਨ ਤਹਿਤ ਕੰਮ ਕੀਤੇ ਜਾ ਰਹੇ ਹਨ। ਜਿਲ੍ਹਾਂ ਪ੍ਰਸ਼ਾਸ਼ਨ ਵੱਲੋਂ ਯੋਜਨਾਬੰਦ ਤਰੀਕੇ ਦੇ ਨਾਲ ਸੰਭਾਵਿਤ ਹੜ੍ਹਾਂ ਦੀ ਰੋਕਥਾਮ ਦੇ ਲਈ ਕੰਮ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਇਸ ਢੰਗ ਨਾਲ ਯੋਜਨਾ ਉਲੀਕੀ ਜਾ ਰਹੀ ਹੈ ਕਿ ਜੇਕਰ ਹੜ੍ਹ ਆਉਂਦੇ ਹਨ ਤਾਂ ਮੌਕੇ ਕਿਸ ਤਰ੍ਹਾਂ ਨਾਲ ਕੰਮ ਕੀਤਾ ਜਾਵੇ ਤਾਂ ਜ਼ੋ ਜਾਨ ਅਤੇ ਮਾਲ ਦਾ ਨੁਕਸਾਨ ਨਾ ਹੋ ਸਕੇ।

ਇਸ ਮੌਕੇ ਤੇ ਸ਼੍ਰੀ ਦਮਨਦੀਪ ਸਿੰਘ ਐਕਸੀਅਨ ਡਰੇਨਜ਼ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ।