ਬੰਦ ਕਰੋ

ਡਿਪਟੀ ਕਮਿਸ਼ਨਰ ਨੇ ਬਾਰਵੀਂ ਜਮਾਤ ਦੀ ਮੈਰਿਟ ‘ਚ ਆਉਣ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ

ਪ੍ਰਕਾਸ਼ਨ ਦੀ ਮਿਤੀ : 24/05/2023
The Deputy Commissioner congratulated the students coming in the Merit of Class XII

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਡਿਪਟੀ ਕਮਿਸ਼ਨਰ ਨੇ ਬਾਰਵੀਂ ਜਮਾਤ ਦੀ ਮੈਰਿਟ ‘ਚ ਆਉਣ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ

ਰੂਪਨਗਰ ਜ਼ਿਲ੍ਹੇ ਦੇ 11 ਵਿਦਿਆਰਥੀ ਆਏ ਮੈਰਿਟ ‘ਚ

ਰੂਪਨਗਰ, 24 ਮਈ: ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀਮਤੀ ਅਮਨਦੀਪ ਕੌਰ ਨੇ ਜ਼ਿਲ੍ਹੇ ਦੇ ਬਾਰਵੀਂ ਜਮਾਤ ਦੇ ਨਤੀਜਿਆਂ ਦੀ ਮੈਰਿਟ ਵਿੱਚ ਆਉਣ ਵਾਲੇ ਰੂਪਨਗਰ ਜ਼ਿਲ੍ਹੇ ਦੇ 11 ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉਜੱਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।

ਇਸ ਮੌਕੇ ਸ਼੍ਰੀਮਤੀ ਅਮਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਦ੍ਰਿੜ ਇਰਾਦਿਆਂ ਨਾਲ ਜ਼ਿੰਦਗੀ ਦਾ ਕੋਈ ਵੀ ਮੁਕਾਮ ਹਾਸਿਲ ਕੀਤਾ ਜਾ ਸਕਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਵੱਧ ਤੋਂ ਵੱਧ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ ਅਤੇ ਕਿਹਾ ਕਿ ਤੁਸੀਂ ਆਪਣੇ ਮਨਪਸੰਦ ਖੇਤਰ ਵਿੱਚ ਜਾ ਕੇ ਆਪਣੀਆਂ ਬੇਹਤਰੀਨ ਸੇਵਾਵਾਂ ਦੇ ਕੇ ਤਰੱਕੀ ਕਰ ਸਕਦੇ ਹੋ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀਮਤੀ ਅਮਨਦੀਪ ਕੌਰ ਨੇ ਦੱਸਿਆ ਕਿ ਸੂਬੇ ਭਰ ਵਿਚ 7ਵਾਂ ਰੈਂਕ ਪ੍ਰਾਪਤ ਕਰਨ ਵਾਲੀ ਸ਼ਮਨਪ੍ਰੀਤ ਕੌਰ ਪਿਤਾ ਸੋਹਨ ਲਾਲ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਚਨੌਲੀ ਬਸੀ ਨੇ 493 ਪ੍ਰਾਪਤ ਕਰਕੇ ਅੰਕ 98.60 ਪ੍ਰਤੀਸ਼ਤ ਦਰਜ ਕੀਤੇ। ਦੂਜਾ ਨੰਬਰ ਗੁਰਲੀਨ ਕੌਰ ਪਿਤਾ ਬਲਵਿੰਦਰ ਸਿੰਘ ਬੀ਼ਜੀ਼ਐਸ ਪਬਲਿਕ ਸਕੂਲ ਸਮੁੰਦੜੀਆਂ ਅੱਠਵਾਂ ਰੈਂਕ ਪ੍ਰਾਪਤ ਕੀਤਾ ਜਿਸ ਵਿੱਚ 98.40 ਪ੍ਰਤੀਸ਼ਤ ਨਾਲ 492 ਅੰਕ ਪ੍ਰਾਪਤ ਕੀਤੇ, ਤੀਜੇ ਨੰਬਰ ਉਤੇ ਆਈ ਮਨਪ੍ਰੀਤ ਕੌਰ ਪਿਤਾ ਗੁਰਨਾਮ ਸਿੰਘ ਸਰਕਾਰੀ ਸਿਨੀਅਰ ਸਕੈਂਡਰੀ ਸਕੂਲ ਚਨੌਲੀ ਬਸੀ 11ਵਾਂ ਰੈਂਕ ਪ੍ਰਾਪਤ ਕੀਤਾ ਜਿਸ ਵਿੱਚ 97.80 ਪ੍ਰਤੀਸ਼ਤ ਨਾਲ 489 ਅੰਕ ਲਏ, ਚੌਥਾ ਨੰਬਰ ਵਿਦਿਆਰਥਣ ਪ੍ਰੀਤੀ ਪਿਤਾ ਰਾਜ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਸਲੇਮਪੁਰ 12ਵਾਂ ਰੈਂਕ ਉਤੇ, 488 ਅੰਕਾਂ ਨਾਲ 97.60 ਪ੍ਰਤੀਸ਼ਤ, ਪੰਜਵੇਂ ਨੰਬਰ ਉਤੇ ਬਿਨੀ ਦੇਵੀ ਪਿਤਾ ਰਾਜੇਸ਼ ਕੁਮਾਰ, ਸਸਸ ਸਕੂਲ਼ ਕੰਨਿਆ ਤਖਤਗੜ੍ਹ ਨੇ ਸੂਬੇ ਵਿਚੋਂ 13ਵਾਂ ਰੈਂਕ 97.40 ਪ੍ਰਤੀਸ਼ਤ ਨਾਲ਼ 487 ਅੰਕ ਪ੍ਰਾਪਤ ਕੀਤੇ, ਸੂਬੇ ਭਰ ਵਿਚ 13ਵਾਂ ਰੈਂਕ ਪ੍ਰਾਪਤ ਕਰਨ ਵਾਲੇ ਸੁਮਿਤ ਕੁਮਾਰ ਪੁੱਤਰ ਮੁਕੇਸ਼ ਕੁਮਾਰ ਡੀ.ਏ.ਵੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੋਪੜ ਨੇ 487 ਅੰਕ (97.40 ਫ਼ੀਸਦੀ) ਪ੍ਰਾਪਤ ਕੀਤੇ। ਸੂਬੇ ਭਰ ਵਿਚ 13ਵਾਂ ਰੈਂਕ ਪ੍ਰਾਪਤ ਕਰਨ ਵਾਲੇ ਅਨਮੋਲ ਸਿੰਘ ਪੁੱਤਰ ਗੁਰਮੁੱਖ ਸਿੰਘ ਸਸਸਸ ਸਲਮੇਪੁਰ ਨੇ 487 ਅੰਕ (97.40 ਫ਼ੀਸਦੀ) ਪ੍ਰਾਪਤ ਕੀਤੇ। ਸੂਬੇ ਭਰ ਵਿਚ 14ਵਾਂ ਰੈਂਕ ਪ੍ਰਾਪਤ ਕਰਨ ਵਾਲੀ ਨਵਜੋਤ ਕੌਰ ਪੁੱਤਰੀ ਰਾਮ ਸਿੰਘ ਸਸਸਸ ਚਨੌਲੀ ਬਸੀ ਨੇ 486 ਅੰਕ (97.20 ਫ਼ੀਸਦੀ) ਪ੍ਰਾਪਤ ਕੀਤੇ। ਸੂਬੇ ਭਰ ਵਿਚ 14ਵਾਂ ਰੈਂਕ ਪ੍ਰਾਪਤ ਕਰਨ ਵਾਲੀ ਭੁਪਿੰਦਰ ਕੌਰ ਪੁੱਤਰੀ ਵਿਨੋਦ ਕੁਮਾਰ ਸਸਸਸ ਮੱਸੇਵਾਲ ਨੇ 486 ਅੰਕ (97.20 ਫ਼ੀਸਦੀ) ਪ੍ਰਾਪਤ ਕੀਤੇ। ਸੂਬੇ ਭਰ ਵਿਚ 15ਵਾਂ ਰੈਂਕ ਪ੍ਰਾਪਤ ਕਰਨ ਵਾਲੀ ਤਰਨਜੀਤ ਕੌਰ ਪੁੱਤਰੀ ਰਜਿੰਦਰ ਸਿੰਘ ਸਸਸਸ (ਕੰ) ਤਖਤਗੜ੍ਹ ਨੇ 485 ਅੰਕ (97 ਫ਼ੀਸਦੀ) ਪ੍ਰਾਪਤ ਕੀਤੇ। ਇਸੇ ਤਰ੍ਹਾਂ ਸੂਬੇ ਭਰ ਵਿਚ 15ਵਾਂ ਰੈਂਕ ਪ੍ਰਾਪਤ ਕਰਨ ਵਾਲੀ ਮਿਲਨਦੀਪ ਕੌਰ ਪੁੱਤਰੀ ਗੁਰਜੀਤ ਸਿੰਘ ਭਾਈ ਨੰਦ ਲਾਲ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੋਰਿੰਡਾ ਨੇ 485 ਅੰਕ (97 ਫ਼ੀਸਦੀ) ਪ੍ਰਾਪਤ ਕੀਤੇ।

ਇਸ ਮੌਕੇ ਉਨ੍ਹਾਂ ਪ੍ਰਿੰਸੀਪਲਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵੀ ਮੁਬਾਰਕਬਾਦ ਦਿੱਤੀ।