ਬੰਦ ਕਰੋ

ਡਿਪਟੀ ਕਮਿਸ਼ਨਰ ਡਾ.ਪ੍ਰੀਤੀ ਯਾਦਵ ਨੇ ਅੱਜ ਸੰਭਾਵੀ ਹੜ੍ਹ ਪ੍ਰਭਾਵਿਤ ਪਿੰਡ ਖੈਰਾਬਾਦ ਤੇ ਭਾਓਵਾਲ ਦਾ ਦੌਰਾ ਕੀਤਾ।

ਪ੍ਰਕਾਸ਼ਨ ਦੀ ਮਿਤੀ : 05/07/2022
Deputy Commissioner Dr. Preeti Yadav today visited the flood prone villages Khairabad and Bhaowal.

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਡਿਪਟੀ ਕਮਿਸ਼ਨਰ ਨੇ ਸੰਭਾਵੀ ਹੜ੍ਹ ਪ੍ਰਭਾਵਿਤ ਪਿੰਡ ਖੈਰਾਬਾਦ ਤੇ ਭਾਓਵਾਲ ਦਾ ਦੌਰਾ ਕੀਤਾ

ਰੂਪਨਗਰ, 5 ਜੁਲਾਈ: ਡਿਪਟੀ ਕਮਿਸ਼ਨਰ ਡਾ.ਪ੍ਰੀਤੀ ਯਾਦਵ ਨੇ ਅੱਜ ਸੰਭਾਵੀ ਹੜ੍ਹ ਪ੍ਰਭਾਵਿਤ ਪਿੰਡ ਖੈਰਾਬਾਦ ਤੇ ਭਾਓਵਾਲ ਦਾ ਦੌਰਾ ਕੀਤਾ।

ਇਸ ਮੌਕੇ ਉੱਤੇ ਡਿਪਟੀ ਕਮਿਸ਼ਨਰ ਨੇ ਪਿੰਡ ਖੈਰਾਬਾਦ ਵਿਖੇ ਨਹਿਰਾਂ ਦੇ ਬੰਨਾਂ ਦਾ ਨਿਰੀਖਣ ਕੀਤਾ ਅਤੇ ਅਧਿਕਾਰੀਆਂ ਨੂੰ ਹਰ ਸਮੇਂ ਚੌਕਸੀ ਰੱਖਣ ਦੀ ਹਦਾਇਤ ਕੀਤੀ। ਉਨ੍ਹਾਂ ਨਹਿਰਾਂ ਦੇ ਬੰਨਾਂ ਨੂੰ ਹੋਰ ਮਜ਼ਬੂਤ ਕਰਨ ਲਈ ਆਦੇਸ਼ ਵੀ ਦਿੱਤੇ।

ਪਿੰਡ ਭਾਓਵਾਲ ਵਿਖੇ ਡਰੇਨੇਜ ਵਿਭਾਗ ਨੂੰ ਬੁਧਕੀ ਨਦੀ ਵਿਖੇ ਪਾਣੀ ਦੀ ਨਿਕਾਸੀ ਲਈ ਸਫ਼ਾਈ ਯਕੀਨੀ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਆਮ ਲੋਕਾਂ ਦੇ ਜਾਨ ਮਾਲ ਤੇ ਪਸ਼ੂ ਧੰਨ ਦੀ ਰਾਖੀ ਲਈ ਹੜ੍ਹਾਂ ਤੋ ਰੋਕਥਾਮ ਵਾਸਤੇ ਕੀਤੇ ਅਗਾਓ ਪ੍ਰਬੰਧਾਂ ਦਾ ਵੀ ਜਾਇਜਾ ਲਿਆ ਅਤੇ ਸਬੰਧਿਤ ਅਧਿਕਾਰੀਆਂ ਨੂੰ ਹੋਰ ਲੋੜੀਦੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ।

ਉਨ੍ਹਾਂ ਕਿਹਾ ਮਾਨਸੂਨ ਮੌਸਮ ਵਿਚ ਬੰਨਾਂ ਨੂੰ ਟੁੱਟਣ ਤੋਂ ਬਚਾਉਣ ਲਈ ਕੋਈ ਕਮੀ ਨਾ ਛੱਡੀ ਜਾਵੇ ਤਾਂ ਜੋ ਕਿਸਾਨਾਂ ਦੀਆਂ ਫਸਲਾਂ ਨੂੰ ਹਰ ਪੱਧਰ ਉੱਤੇ ਬਚਾਇਆ ਜਾ ਸਕੇ।

ਇਸ ਮੌਕੇ ਉਤੇ ਡੀ ਡੀ ਪੀ ਓ ਅਮਰਿੰਦਰ ਚੌਹਾਨ, ਬੀ ਡੀ ਪੀ ਓ ਹਰਿੰਦਰ ਕੌਰ, ਐਸ ਡੀ ਓ ਇਰੀਗੇਸ਼ਨ ਦੀਵਾਂਸ਼ੁ ਕੁਮਾਰ ਸਮੇਤ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।