ਬੰਦ ਕਰੋ

ਜਿਲ੍ਹਾ ਰੈਡ ਕਰਾਸ ਰੂਪਨਗਰ ਵਲੋਂ ਕੋਵਿਡ ਕੇਅਰ ਸੈਂਟਰ ਸਿਵਲ ਹਸਪਤਾਲ ਰੂਪਨਗਰ ਨੂੰ ਪੰਜ ਸਟਰੈਚਰ ਅਤੇ ਪੰਜ ਵੀਲ ਚੇਅਰਾਂ ਕੀਤੀਆਂ ਗਈਆਂ ਪ੍ਰਦਾਨ

ਪ੍ਰਕਾਸ਼ਨ ਦੀ ਮਿਤੀ : 04/05/2021
Red Cross Rupnagar

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ।

ਰੂਪਨਗਰ – ਮਿਤੀ – 03 ਮਈ 2021

ਜਿਲ੍ਹਾ ਰੈਡ ਕਰਾਸ ਰੂਪਨਗਰ ਵਲੋਂ ਕੋਵਿਡ ਕੇਅਰ ਸੈਂਟਰ ਸਿਵਲ ਹਸਪਤਾਲ ਰੂਪਨਗਰ ਨੂੰ ਪੰਜ ਸਟਰੈਚਰ ਅਤੇ ਪੰਜ ਵੀਲ ਚੇਅਰਾਂ ਕੀਤੀਆਂ ਗਈਆਂ ਪ੍ਰਦਾਨ

ਜਿਲ੍ਹਾ ਰੈਡ ਕਰਾਸ ਰੂਪਨਗਰ ਵਲੋਂ ਕੋਵਿਡ ਕੇਅਰ ਸੈਂਟਰ ਸਿਵਲ ਹਸਪਤਾਲ ਰੂਪਨਗਰ ਲਈ ਪੰਜ ਸਟਰੈਚਰ ਅਤੇ ਪੰਜ ਵੀਲ ਚੇਅਰਾਂ ਪ੍ਰਦਾਨ ਕੀਤੀਆਂ ਗਈਆਂ।ਇਸ ਸਮੇਂ ਰੈਡ ਕਰਾਸ ਭਵਨ ਵਿਖੇ ਸ੍ਰੀਮਤੀ ਸੋਨਾਲੀ ਗਿਰੀ ਆਈ.ਏ.ਐਸ. ਡਿਪਟੀ ਕਮਿਸ਼ਨਰ ਰੂਪਨਗਰ ਵਿਸ਼ੇਸ ਤੌਰ ਤੇ ਪਹੁੰਚੇ ਉਨਾਂ ਨੇ ਦੱਸਿਆ ਕਿ ਸਿਵਲ ਹਸਪਤਾਲ ਰੂਪਨਗਰ ਵਿਖੇ ਲੋੜ ਅਨੁਸਾਰ ਸਮਾਨ ਰੈਡ ਕਰਾਸ ਵਲੋਂ ਪ੍ਰਦਾਨ ਕੀਤਾ ਗਿਆ ਹੈ ਤਾਂ ਕਿ ਮਰੀਜਾਂ ਨੂੰ ਸੁਵਿਧਾ ਮਿਲ ਸਕੇ।ਇਸ ਸਮੇਂ ਸ੍ਰੀ ਇੰਦਰ ਪਾਲ ਪੀ.ਸੀ.ਐਸ. ਸਹਾਇਕ ਕਮਿਸ਼ਨਰ(ਸ਼ਿ) ਰੂਪਨਗਰ, ਡਾ. ਦਵਿੰਦਰ ਕੁਮਾਰ ਢਾਂਡਾ ਸਿਵਲ ਸਰਜਨ ਰੂਪਨਗਰ, ਰੈਡ ਕਰਾਸ ਦੇ ਮੈਂਬਰ ਸੀ. ਡੀ.ਐਸ. ਦਿਓਲ, ਸ੍ਰੀਮਤੀ ਗਗਨ ਸੈਣੀ, ਸ੍ਰੀਮਤੀ ਕਿਰਨਪ੍ਰੀਤ ਗਿੱਲ, ਸ੍ਰੀਮਤੀ ਸਕੀਨਾ ਐਰੀ,ਸੀ ਗੁਰਸੋਹਨ ਸਿੰਘ ਸਕੱਤਰ ਰੈਡ ਕਰਾਸ,ਸ੍ਰੀ ਵਰੁਣ ਸਰਮਾ.ਸ੍ਰੀਮਤੀ ਦਲਜੀਤ ਕੌਰ ਹਾਜਰ ਸਨ।