ਬੰਦ ਕਰੋ

ਜਿਲ੍ਹਾ ਪ੍ਰਾਇਮਰੀ ਖੇਡਾਂ ਸ਼ੁਰੂ

ਪ੍ਰਕਾਸ਼ਨ ਦੀ ਮਿਤੀ : 05/10/2018
Start of Primary School Games

ਪੜ੍ਹੋ ਪੰਜਾਬ ਖੇਡੋ ਪੰਜਾਬ ਤਹਿਤ ਤਿੰਨ ਰੋਜਾ ਜਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਧੂਮ ਧੜਕੇ ਨਾਲ ਸ਼ੁਰੂ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ,ਰੂਪਨਗਰ ਪ੍ਰੈਸ ਨੋਟ ਮਿਤੀ 04 ਅਕਤੂਬਰ, 2018

ਵਧੀਕ ਡਿਪਟੀ ਕਮਿਸ਼ਨਰ ਲਖਮੀਰ ਸਿੰਘ ਰਾਜਪੂਤ ਨੇ ਕੀਤੀ ਸ਼ੁਰੂ

ਨਰੋਗ ਜੀਵਨ ਲਈ ਖੇਡਾਂ ਦਾ ਅਹਿਮ ਰੋਲ- ਏ

ਰੂਪਨਗਰ 4 ਅਕਤੂਬਰ

ਇਥੋ ਦੇ ਨਹਿਰੂ ਸਟੇਡੀਅਮ ਵਿਖੇ ਪੜ੍ਹੋ ਪੰਜਾਬ ਖੇਡੋ ਪੰਜਾਬ ਤਹਿਤ ਤਿੰਨ ਰੋਜਾ ਜਿਲ੍ਹਾ ਪ੍ਰਾਇਮਰੀ ਖੇਡਾਂ ਧੂਮ ਧੜਕੇ ਨਾਲ ਸ਼ੁਰੂ ਹੋਗਈਆਂ ਜਿਹਨਾ ਦੀ ਸੁਰੂਆਤ ਜਿਲ੍ਹਾ ਰੂਪਨਗਰ ਦੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਲਖਮੀਰ ਸਿੰਘ ਰਾਜਪੂਤ ਨੇ। ਕੀਤੀ । ਉਹਨਾਂ ਝੰਡਾ ਲਹਿਰਾਉਣ ਤੋਂ ਉਪਰੰਤ ਮਾਰਚ ਪਾਸਟ ਦੀ ਸਲਾਮੀ ਲਈ ਅਤੇ ਜਿਲ੍ਹੇ ਦੇ ਅੱਠ ਬਲਾਕਾਂ ਦੇ ਨੰਨ੍ਹੇ ਮੁੰਨੇ ਵੱਖ ਵੱਖ ਰੰਗਾਂ ਦੀਆਂ ਖੇਡ ਕਿੱਟਾਂ ਵਿੱਚ ਖਿਡਾਰੀਆਂ ਦੀ ਮਾਰਚ ਪਾਸਟ ਦੀ ਸਲਾਮੀ ਵੀ ਲਈ ਗਈ । ਉਹਨਾਂ ਆਪਣੇ ਸੰਬੋਧਨ ਵਿੱਚ ਖਿਡਾਰੀਆਂ ਨੂੰ ਕਿਹਾ ਕਿ ਨਿਰੋਗ ਜੀਵਨ ਲਈ ਖੇਡਾਂ ਦਾ ਅਹਿਮ ਰੋਲ ਹੈ ਅਤੇ ਪ੍ਰਾਇਮਰੀ ਸਕੂਲਾਂ ਅੰਦਰ ਖੇਡਾਂ ਨੂੰ ਪ੍ਰਫੁੱਲਤ ਕਰਨਾ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ । ਉਹਨਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵਲੋਂ ਵੀ ਖੇਡਾਂ ਦੀ ਬਿਹਤਰੀ ਲਈ ਖੇਡ ਨੀਤੀ ਬਣਾਈ ਗਈ ਹੈ ਅਤੇ ਸਮੂਹ ਅਧਿਆਪਕ ਆਪਣੇ ਸਕੂਲਾਂ ਵਿੱਚ ਵਿੱਦਿਅਕ ਮਹੋਲ ਦੇ ਨਾਲ ਨਾਲ ਖੇਡਾਂ ਦਾ ਮਹੋਲ ਵੀ ਬਣਾਇਆ ਜਾਵੇ ।

ਇਸ ਤੋਂ ਪਹਿਲਾਂ ਜਿਲ੍ਹਾ ਸਿੱਖਿਆ ਅਫਸਰ ਸ੍ਰੀ ਦਿਨੇਸ਼ ਕੁਮਾਰ ਨੇ ਦੱਸਿਆ ਕਿ ਜਿਲ੍ਹਾ ਰੂਪਨਗਰ ਨਾਲ ਸਬੰਧਤ ਬਲਾਕ ਮੋਰਿੰਡਾ, ਸ੍ਰੀ ਚਮਕੌਰ ਸਾਹਿਬ, ਰੋਪੜ੍ਹ1 , ਰੋਪੜ੍ਹ 2, ਤਖਤਗੜ੍ਹ, ਨੂਰਪੁਰ ਬੇਦੀ, ਸ੍ਰੀ ਅਨੰਦਪੁਰ ਸਾਹਿਬ, ਨੰਗਲ ਦੇ 1186 ਖਿਡਾਰੀ ਭਾਗ ਲੈ ਰਹੇ ਹਨ ਜੋ ਕਿ ਤਿੰਨ ਦਿਨਾਂ ਦੌਰਾਨ ਵੱਖ ਵੱਖ ਖੇਡ ਮੁਕਾਬਲਿਆਂ ਵਿੱਚ ਆਪਣੀ ਕਲਾ ਦੇ ਜੋਹਰ ਦਿਖਾਉਣਗੇ । ਉਹਨਾਂ ਦੱਸਿਆ ਕਿ ਪਹਿਲੀ ਵਾਰ ਹੈ ਕਿ ਜਦੋਂ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਪ੍ਰਾਇਮਰੀ ਵਰਗ ਨਾਲ ਖਿਡਾਰੀਆਂ ਨੂੰ ਰਿਫਰੈਸ਼ਮੈਂਟ ਦੇ ਨਾਲ ਨਾਲ ਆਉਣ ਦਾ ਕਿਰਾਇਆ ਅਤੇ ਹੋਰ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ । ਇਸ ਦੌਰਾਨ ਜਿਲ੍ਹਾ ਸਿੱਖਿਆ ਅਫਸਰ(ਸੈ.ਸਿ) ਸ: ਸ਼ਰਨਜੀਤ ਸਿੰਘ, ਡਿਪਟੀ ਜਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਰੰਜਨਾ ਕਟਿਆਲ , ਪ੍ਰਿੰਸੀਪਲ ਜਗਤਾਰ ਸਿੰਘ, ਮੁੱਖ ਅਧਿਆਪਕ ਬਲਵਿੰਦਰ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਰੱਖੇ ।

ਸਹਾਇਕ ਸਿੱਖਿਆ ਅਫਸਰ ਸ੍ਰੀ ਸਤਨਾਮ ਸਿੰਘ ਨੇ ਪਹਿਲੇ ਦਿਨ ਦੇ ਨਤੀਜੇ ਜਾਰੀ ਕਰਦੇ ਹੋਏ ਦੱਸਿਆ ਕਿ ਬੈਡਮਿੰਟਨ ਲੜਕੀਆਂ ਵਿੱਚ ਨੰਗਲ ਨੇ ਪਹਿਲਾ ਅਤੇ ਤਖਤਗੜ੍ਹ ਨੇ ਦੂਜਾ, ਲੜਕਿਆਂ ਵਿੱਚ ਤਖਤਗੜ੍ਹ ਨੇ ਪਹਿਲਾ ਅਤੇ ਨੰਗਲ ਨੇ ਦੂਜਾ, ਸ਼ਾਟਪੁੱਟ ਲੜਕਿਆਂ ਵਿੱਚ ਨੂਰਪੁਰ ਬੇਦੀ ਦੇ ਮੁਹੰਮਦ ਜਾਫਰ ਨੇ ਪਹਿਲਾ, ਮੋਰਿੰਡਾ ਦੇ ਗੁਰਮੀਤ ਕੁਮਾਰ ਨੇ ਦੂਜਾ, ਜਦੋਂ ਕਿ ਲੜਕੀਆਂ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੀ ਨੰਨ੍ਹੀ ਨੇ ਪਹਿਲਾ, ਮੋਰਿੰਡਾ ਦੀ ਕਾਜਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ । ਖੋ-ਖੋ ਲੜਕੇ ਦੇ ਸੈਮੀਫਾਈਨਲ ਵਿੱਚ ਰੋਪੜ 2 ਦਾ ਮੋਰਿੰਡਾ ਅਤੇ ਸ੍ਰੀ ਅਨੰਦਪੁਰ ਸਾਹਿਬ ਦਾ ਨੰਗਲ ਨਾਲ ਮੁਕਾਬਲਾ ਹੋਵੇਗਾ । ਕੁੜੀਆਂ ਵਿੱਚ ਮੋਰਿੰਡਾ ਦਾ ਨੰਗਲ ਅਤੇ ਰੋਪੜ 1 ਦਾ ਰੋਪੜ 2 ਨਾਲ ਮੁਕਾਬਲਾ ਹੋਵੇਗਾ । ਕਬੱਡੀ ਕੁੜੀਆਂ ਵਿੱਚ ਸ੍ਰੀ ਅਨੰਦਪੁਰ ਸਾਹਿਬ ਦਾ ਨੂਰਪੁਰ ਬੇਦੀ ਨਾਲ ਅਤੇ ਰੋਪੜ 2 ਦਾ ਤਖਤਗੜ੍ਹ ਨਾਲ ਮੁਕਾਬਲਾ ਹੋਵੇਗਾ । ਇਹਨਾਂ ਖੇਡਾਂ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ੍ਰੀ ਕਮਲਜੀਤ ਭੱਲੜੀ, ਨਰਿੰਦਰ ਸਿੰਘ, ਸੁਦੇਸ਼ ਹੰਸ, ਰਜਿੰਦਰ ਸਿੰਘ, ਗੁਰਸ਼ਰਨ ਸਿੰਘ, ਹਰਦੇਵ ਸਿੰਘ, ਅਮਰ ਊਸ਼ਾ, ਤਰਸੇਮ ਲਾਲ ਸ਼ਰਮਾਂ ਤੋਂ ਇਲਾਵਾ ਸਟੇਟ ਅਵਾਰਡੀ ਜਸਵਿੰਦਰ ਲਾਡੀ ਅਬਿਆਣਾ, ਮਲਕੀਤ ਸਿੰਘ ਭੱਠਲ, ਸੁਖਵਿੰਦਰ ਸੁੱਖੀ, ਹਰਪ੍ਰੀਤ ਸਿੰਘ ਲੋਗੀਆ, ਕੁਲਦੀਪ ਸਿੰਘ ਮਲਕਪੁਰ, ਬਲਵੀਰ ਸਿੰਘ, ਰਣਵੀਰ ਸਿੰਘ, ਮਨਜੀਤ ਸਿੰਘ ਮਾਵੀ, ਮਨਿੰਦਰ ਰਾਣਾ, ਗਗਨਦੀਪ ਸਿੰਘ, ਸੁਰਿੰਦਰ ਭਟਨਾਗਰ, ਸਟੇਟ ਅਵਾਰਡੀ ਬਿਹਾਰੀ ਲਾਲ, ਪਰਮਜੀਤ ਕੁਮਾਰ, ਮਨਜਿੰਦਰ ਸਿੰਘ ਚੱਕਲ, ਜਗਵਿੰਦਰ ਕੌਰ, ਹਰਪ੍ਰੀਤ ਕੌਰ, ਗੁਰਪ੍ਰੀਤ ਕੌਰ, ਕਰਮਜੀਤ ਬੈਂਸ, ਨੀਰਜ ਪੰਡਿਤ, ਹਰਜੀਤ ਲਾਲਪੁਰ, ਅਮਰਜੀਤ ਪਾਲ ਸਿੰਘ, ਸੋਨੀਆ ਸ਼ਰਮਾਂ ਆਦਿ ਹਾਜਰ ਸਨ ।