ਜ਼ਿਲ੍ਹੇ ਦੀਆਂ ਸਮੂਹ ਸੈਂਟਰਲ ਇੰਨਫੋਰਸਮੈਂਟ ਏਜੰਸੀਆਂ, ਸੀ.ਆਈ.ਡੀ ਪੰਜਾਬ, ਪੁਲਿਸ ਵਿਭਾਗ ਤੇ ਅਸਿਸਟੈਂਟ ਐਕਸਪੈਨਡੀਚਰ ਅਬਜਰਬਰਾਂ ਦੀ ਮੀਟਿੰਗ ਹੋਈ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਜ਼ਿਲ੍ਹੇ ਦੀਆਂ ਸਮੂਹ ਸੈਂਟਰਲ ਇੰਨਫੋਰਸਮੈਂਟ ਏਜੰਸੀਆਂ, ਸੀ.ਆਈ.ਡੀ ਪੰਜਾਬ, ਪੁਲਿਸ ਵਿਭਾਗ ਤੇ ਅਸਿਸਟੈਂਟ ਐਕਸਪੈਨਡੀਚਰ ਅਬਜਰਬਰਾਂ ਦੀ ਮੀਟਿੰਗ ਹੋਈ
ਰੂਪਨਗਰ, 14 ਮਾਰਚ: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ, ਰੂਪਨਗਰ ਡਾ. ਪ੍ਰੀਤੀ ਯਾਦਵ, ਆਈ.ਏ.ਐਸ, ਦੀ ਪ੍ਰਧਾਨਗੀ ਹੇਠ ਲੋਕ ਸਭਾ ਹਲਕੇ 06-ਅਨੰਦਪੁਰ ਸਾਹਿਬ ਅਧੀਨ ਆਉਂਦੇ ਜਿਲ੍ਹਾ ਰੂਪਨਗਰ ਦੇ ਤਿੰਨ ਵਿਧਾਨ ਸਭਾ ਚੋਣ ਹਲਕਕਿਆਂ 049-ਅਨੰਦਪੁਰ ਸਾਹਿਬ, 050-ਰੂਪਨਗਰ ਅਤੇ 051-ਚਮਕੌਰ ਸਾਹਿਬ (ਅ.ਜ.) ਦੇ ਸਮੂਹ ਸੈਂਟਰਲ ਇੰਨਫੋਰਸਮੈਂਟ ਏਜੰਸੀਆਂ, ਸੀ.ਆਈ.ਡੀ ਪੰਜਾਬ, ਪੁਲਿਸ ਵਿਭਾਗ ਅਤੇ ਅਸਿਸਟੈਂਟ ਐਕਸਪੈਨਡੀਚਰ ਅਬਜਰਬਰਾਂ ਦੀ ਮੀਟਿੰਗ ਸਥਾਨਕ ਮਿੰਨੀ ਕਮੇਟੀ ਰੂਮ, ਡੀ.ਸੀ ਕੰਪਲੈਕਸ, ਰੂਪਨਗਰ ਵਿਖੇ ਲਈ ਗਈ।
ਇਸ ਮੀਟਿੰਗ ਦੀ ਨੁਮਾਇੰਦਗੀ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਵਰਨਬਿਲਟੀ ਮੈਪਿੰਗ, ਐਕਸਪੈਨਡੀਚਰ ਮੋਨੀਟਰਿੰਗ ਅਤੇ ਜਿਲ੍ਹੇ ਅੰਦਰ ਲਾਅ ਐਂਡ ਆਰਡਰ ਨਾਲ ਸਬੰਧਤ ਹਦਾਇਤਾਂ ਨੂੰ ਪਾਲਣਾ ਹਿੱਤ ਅਤੇ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾ ਤੋਂ ਜਾਣੂ ਕਰਵਾਇਆ ਗਿਆ।
ਇਸ ਟ੍ਰੇਨਿੰਗ ਵਿੱਚ ਐਸ.ਐਸ.ਪੀ ਰੂਪਨਗਰ ਸ਼੍ਰੀ ਗੁਲਨੀਤ ਸਿੰਘ ਖੁਰਾਨਾ, ਏ.ਸੀ.(ਜ) ਰੂਪਨਗਰ ਸ਼੍ਰੀ ਅਰਵਿੰਦਰਪਾਲ ਸਿੰਘ ਸੋਮਲ, ਸ਼੍ਰੀ ਰਾਜਪਾਲ ਸਿੰਘ ਹੁੰਦਲ, ਐਸ.ਪੀ.(ਹੈਡਕੁਆਟਰ)-ਕਮ-ਨੋਡਲ ਅਫਸਰ ਫਾਰ ਲਾਅ ਐਂਡ ਆਰਡਰ, ਸ਼੍ਰੀ ਰਵਿੰਦਰ ਸਿੰਘ, ਪੀ.ਪੀ.ਐਸ, ਡੀ.ਐਸ.ਪੀ (ਸੀ.ਆਈ.ਡੀ), ਰੂਪਨਗਰ, ਸ਼੍ਰੀ ਅਭਿਸ਼ੇਕ ਕੁਮਾਰ, ਸਰਕਲ ਇੰਸਪੈਕਟਰ, ਇੰਟੈਂਲੀਜੈਂਸ ਬਿਊਰੋ, ਰੂਪਨਗਰ ਅਤੇ ਜਿਲ੍ਹੇ ਦੇ ਸਮੂਹ ਅਸਿਸਟੈਂਟ ਅਕਸਪੈਂਡੀਚਰ ਅਬਜਰਵਰ ਸ਼੍ਰੀ ਅਰੁਨ ਮੋਂਗਾ, ਇਨਕਮ ਟੈਕਸ ਅਫਸਰ, ਸ਼੍ਰੀ ਪ੍ਰਤਾਪ ਸਿੰਘ, ਇਨਕਮ ਟੈਕਸ ਅਫਸਰ, ਸ਼੍ਰੀ ਸੁਖਪਾਲ ਸਿੰਘ ਸੁਪਰਡੈਂਟ, ਸੈਂਟਰਲ ਜੀ.ਐਸ.ਟੀ ਸਾਮਿਲ ਹੋਏ।